ਮੰਡੀਆਂ `ਚ ਭੀੜ ਨਾ ਕਰਨ ਲਈ ਪਰਚੀ ਸਿਸਟਮ ਨੂੰ ਪ੍ਰਵਾਨਗੀ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹੇ ਦੀਆਂ ਮੰਡੀਆਂ ਚ 15 ਅਪਰੈਲ ਤੋਂ ਸ਼ੁਰੂ ਹੋਣ ਜਾ ਰਹੇ ਖਰੀਦ ਕਾਰਜਾਂ ਦੌਰਾਨ ਮੰਡੀਆਂਚ ਕੰਮ ਕਰਨ ਵਾਲੀ ਲੇਬਰ ਨੂੰ ਮਾਸਕ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਹੱਈਆ ਕਰਵਾਏ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸ਼ਾਮ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਕੀਤਾ। ਇਸ ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਕੋਵਿਡ-19 ਦੀ ਰੋਕਥਾਮ ਲਈ ਲਾਈਆਂ ਪਾਬੰਦੀਆਂ ਦੇ ਮੱਦੇਨਜ਼ਰ ਮੰਡੀਆਂ ਚ ਭੀਡ਼ ਨਾ ਕਰਨ ਲਈ ਪਰਚੀ ਸਿਸਟਮ ਹੀ ਅਪਣਾਇਆ ਜਾਵੇ।

ਸ਼੍ਰੀ ਬਬਲਾਨੀ ਨੇ ਦੱਸਿਆ ਕਿ ਪਰਚੀ ਸਿਸਟਮ ਰਾਹੀਂ ਆਡ਼੍ਹਤੀ/ਮਾਰਕੀਟ ਕਮੇਟੀ ਅਧਿਕਾਰੀ ਜ਼ਿਮੀਂਦਾਰ ਨੂੰ ਮੰਡੀਚ ਆਉਣ ਤੋਂ ਪਹਿਲਾਂ ਉਸ ਦੇ ਆਉਣ ਦੇ ਦਿਨ ਬਾਰੇ ਅਗਾਂਊ ਰੂਪ ਵਿੱਚ ਸੂਚਿਤ ਕਰਨਗੇ ਅਤੇ ਉਹ ਮਿੱਥੇ ਦਿਨ ਹੀ ਮੰਡੀ ਚ ਫ਼ਸਲ ਲਿਆ ਸਕਣਗੇ। ਜ਼ਿਲ੍ਹੇਚ 30 ਮੰਡੀਆਂ ਚ ਖ੍ਰੀਦ ਕਾਰਜਾਂ ਨੂੰ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਕਿਸੇ ਇੱਕ ਖ੍ਰੀਦ ਕੇਂਦਰਤੇ ਜ਼ਿਆਦਾ ਭਾਰ ਨਾ ਪਵੇ। ਇਸ ਮੀਟਿੰਗ `ਚ ਐਸ.ਐਸ.ਪੀ. ਅਲਕਾ ਮੀਨਾ, ਐਸ.ਪੀ. ਵਜ਼ੀਰ ਸਿੰਘ ਖਹਿਰਾ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ, ਏ.ਈ.ਟੀ.ਸੀ. ਜਤਿੰਦਰ ਕੌਰ ਅਤੇ ਹੋਰ ਖ੍ਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।

Share This :

Leave a Reply