“ਮੈਂ ਵੀ ਹਰਜੀਤ ਸਿੰਘ,ਮੈਂ ਵੀ ਪੰਜਾਬ ਪੁਲਿਸ” ਦਾ ਸਲੋਗਨ ਪੰਜਾਬ ਪੁਲਿਸ, ਪੰਜਾਬ ਸਰਕਾਰ ਅਤੇ ਸਿੱਖ ਕੌਮ ਵਿੱਚ ਇੱਕ ਵੱਡੀ ਕੁਡ਼ੱਤਣ ਪੈਦਾ ਕਰਨ ਅਤੇ ਮੰਦਭਾਗੀ ਚੁਣੌਤੀ ਦੇਣ ਵਾਲਾ ਦੁਖਦਾਇਕ ਅਮਲ – ਮਾਨ
ਇਹ ਨਫਰਤ ਭਰਿਆ ਸਲੋਗਨ ਪੰਜਾਬ ਪੁਲਿਸ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਵੱਲੋਂ ਦਿੱਤਾ ਗਿਆ ਹੈ ਜਾਂ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਅਮਿੱਤ ਕੁਮਾਰ ਦੋਵੱਲ।
ਸੰਗਰੂਰ 29ਅਪ੍ਰੈਲ ( ਅਜੈਬ ਸਿੰਘ ਮੋਰਾਂ ਵਾਲੀ ) ਸਾਨੂੰ ਸਮੁੱਚੀ ਸਿੱਖ ਕੌਮ ਨੂੰ ਇੰਡੀਆ ਤੇ ਪੰਜਾਬ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਮਾਨ, ਈਸਾਈ, ਸਿੱਖ, ਰੰਗਰੇਟੇ, ਆਦਿਵਾਸੀ ਕਬੀਲਿਆਂ ਆਦਿ ਨੂੰ ਉਪਰੋਕਤ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਇੱਕ ਸਿੱਖ ਵਿਰੋਧੀ ਸਾਜ਼ਿਸ਼ ਅਧੀਨ ਜਾਰੀ ਕੀਤੇ ਗਏ ਸਲੋਗਨ ” ਮੈਂ ਵੀ ਹਰਜੀਤ ਸਿੰਘ, ਮੈਂ ਵੀ ਪੰਜਾਬ ਪੁਲਸ” ਰਾਹੀਂ ਸਿੱਖ ਕੌਮ ਅਤੇ ਪੰਜਾਬ ਸੂਬੇ ਵਿੱਚ ਇੱਕ ਵੱਡੀ ਨਫ਼ਰਤ ਪੈਦਾ ਕਰਨ ਦੀ ਗੁਸਤਾਖੀ ਕੀਤੀ ਜਾ ਰਹੀ ਹੈ। ਜਿਸ ਦੇ ਨਤੀਜ਼ੇ ਇੰਡੀਆ ਅਤੇ ਪੰਜਾਬ ਦੇ ਹਾਲਾਤ ਪਹਿਲਾਂ ਹੀ ਹੁਕਮਰਾਨਾ ਵੱਲੋਂ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਜ਼ਬਰ ਜ਼ੁਲਮ ਅਤੇ ਕਰੋਨਾ ਮਹਾਂਮਾਰੀ ਦੀ ਬਦੌਲਤ ਅਤਿ ਬਦਤਰ ਬਣੇ ਹੋਏ ਹਨ। ਜਿਸ ਲਈ ਅਸੀਂ ਸਿੱਖ ਕੌਮ ਅਤੇ ਸਮੁੱਚੀਆ ਘੱਟ ਗਿਣਤੀ ਕੌਮਾਂ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਪੰਜਾਬ ਪੁਲੀਸ ਦੀ ਦਹਿਸ਼ਤ ਫੈਲਾਉਣ ਅਤੇ ਪੰਜਾਬ ਪੁਲਸ ਤੇ ਸਿੱਖ ਕੌਮ ਵਿੱਚ ਵੱਡੀ ਨਫ਼ਰਤ ਦੀ ਦੀਵਾਰ ਖਡ਼੍ਹੀ ਕਰਨ ਦੀ ਕੀਤੀ ਗਈ ਕਾਰਵਾਈ ਨੂੰ ਅਤੇ ਇਨਸਾਨੀਅਤ ਵਿਰੋਧੀ ਕਰਾਰ ਦਿੰਦੇ ਹੋਏ ਇਸ ਹੁਕਮ ਨੂੰ ਤੁਰੰਤ ਵਾਪਸ ਲੈਣ ਦੀ ਸੰਜੀਦਗੀ ਭਰੀ ਮੰਗ ਕਰਦੇ ਹਾਂ।
ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਡੀਜੀਪੀ ਸ੍ਰੀ ਦਿਨਕਰ ਗੁਪਤਾ ਵੱਲੋਂ 22 ਫਰਵਰੀ 2020 ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਗਏ ਇੱਕ ਬੇਬੁਨਿਆਦ ਬਿਆਨ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ, ਪੰਜਾਬ ਪੁਲੀਸ ਦੇ ਡੀਜੀਪੀ ਵੱਲੋਂ ਇਹ ਕਹਿਣਾ ਕਿ ਸਿੱਖ ਜੋ ਕਰਤਾਰਪੁਰ ਸਾਹਿਬ ਜਾਂਦੇ ਹਨ ਉਹ ਕੁਝ ਘੰਟਿਆਂ ਵਿੱਚ ਬੰਬ ਬਣਾਉਣ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਵਾਪਿਸ ਆਉਂਦੇ ਹਨ, ਬਹੁਤ ਹੀ ਮੰਦਭਾਗਾ ਸੀ। । ਅਸੀਂ ਪੁੱਛਣਾ ਚਾਹੁੰਦੇ ਹਾਂ ਜੇਕਰ ਉਨ੍ਹਾਂ ਵੱਲੋਂ ਦਿੱਤਾ ਗਿਆ ਇਹ ਬੇਬਾਕ ਬਿਆਨ ਸਹੀ ਸੀ ਤਾਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਨਿਹੰਗ ਸਿੰਘਾਂ ਕੋਲੋਂ ਸਿਰਫ਼ 2 ਲੀਟਰ ਪੈਟਰੋਲ ਹੀ ਕਿਉਂ ਮਿਲਿਆ ਜਦਕਿ ਇਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਬੰਬ ਬਣਾਉਣਾ ਸਿੱਖ ਕੇ ਆਉਂਦੇ ਹਨ ਤਾਂ ਉਨ੍ਹਾਂ ਕੋਲੋਂ ਬੰਬ ਬਣਾਉਣ ਦਾ ਪੂਰਾ ਸਾਮਾਨ ਅਤੇ ਅਸਲਾ ਆਦਿ ਮਿਲਣਾ ਚਾਹੀਦਾ ਸੀ। ਡੀਜੀਪੀ ਸ੍ਰੀ ਦਿਨਕਰ ਗੁਪਤਾ ਦਾ ਸਰਕਾਰ ਦੀ ਸਲਾਹ ਤੋਂ ਬਿਨਾਂ ਬਿਆਨ ਦੇਣਾ ਅਤੇ ਉਸ ਤੋਂ ਬਾਅਦ ਵਿਰੋਧ ਹੋਣ ਤੇ ਮਾਫੀ ਮੰਗ ਲੈਣਾ, ਵਾਰ – ਵਾਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਇੱਕ ਮੰਦਭਾਗਾ ਕਾਰਜ ਹੈ । ਜਿਸ ਤਰ੍ਹਾਂ ਕਿ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਨਿਹੰਗ ਸਿੰਘਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ਾ, ਹਥਿਆਰ ਅਤੇ ਕੈਸ਼ ਆਦਿ ਪ੍ਰਾਪਤ ਕੀਤਾ ਗਿਆ ਹੈ, ਇਹ ਸਭ ਪੰਜਾਬ ਦੀਆਂ ਖੁਫੀਆ ਏਜੰਸੀਆਂ ਅਤੇ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਉੱਤੇ ਬਹੁਤ ਸਾਰੇ ਸਵਾਲ ਖਡ਼੍ਹੇ ਕਰਦਾ ਹੈ ਕਿ ਜੇਕਰ ਏਨੀ ਵੱਡੀ ਮਾਤਰਾ ਵਿੱਚ ਖੇਪ ਉੱਥੇ ਮੌਜੂਦ ਸੀ ਤਾਂ ਖੁਫੀਆ ਏਜੰਸੀਆਂ ਨੂੰ ਇਸ ਦੀ ਖ਼ਬਰ ਕਿਉਂ ਨਹੀਂ ਸੀ। ਏਜੰਸੀਆਂ ਕਿਸ ਉੱਤੇ ਨਜ਼ਰ ਰੱਖ ਰਹੀਆਂ ਹਨ ਅਤੇ ਕਿਸ ਵਿਹਾਵ ਉੱਤੇ ਅਸੀਂ ਸੋਚਦੇ ਹਾਂ ਕੀ ਅਸੀਂ ਇੰਟੈਲੀਜੈਂਸ ਏਜੰਸੀਆਂ ਦੀ ਨਿਗਾਹ ਹੇਠਾਂ ਸੁਰੱਖਿਅਤ ਹਾਂ।
ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸੰਸਾਰ ਭਰ ਵਿੱਚ ਵੱਖ ਵੱਖ ਦੇਸ਼ਾਂ ਸਿੱਖ ਇਸ ਮਹਾਂਮਾਰੀ ਦੌਰਾਨ ਤਾਲਾਬੰਦੀ ਕਾਰਨ ਆ ਰਹੀ ਭੁੱਖਮਾਰੀ ਨੂੰ ਹੱਲ ਕਰਨ ਵਿੱਚ ਜੁਟੇ ਹਨ ਅਤੇ ਆਪਣੀ ਸੇਵਾ ਰਾਹੀਂ ਸਭ ਨੂੰ ਖਾਣਾ ਮੁਹੱਈਆ ਕਰਵਾ ਰਹੇ ਹਨ, ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਸਿੱਖਾਂ ਨੂੰ ਇਸ ਮਹਾਂਮਾਰੀ ਦੌਰਾਨ ਸੇਵਾ ਕਰਦਿਆਂ ਦੇਖ ,ਉਨ੍ਹਾਂ ਤੋਂ ਉਤਸ਼ਾਹਿਤ ਹੁੰਦੇ ਹੋਏ ਉਨ੍ਹਾਂ ਨੂੰ ਸਨਮਾਨ ਕਰ ਰਹੀਆਂ ਹਨ ਅਤੇ ਬਣਦਾ ਯੋਗਦਾਨ ਉਨ੍ਹਾਂ ਦੀ ਸੇਵਾ ਵਿੱਚ ਦੇ ਰਹੀਆਂ ਹਨ , ਅਤੇ ਦੂਜੇ ਪਾਸੇ ਸਾਡੀ ਸਰਕਾਰ ਦੇ ਅਧਿਕਾਰੀਆਂ ਵੱਲੋਂ ਅਜਿਹੇ ਸਿੱਖ ਵਿਰੋਧੀ ਬਿਆਨ ਦਿੱਤੇ ਜਾ ਰਹੇ ਹਨ।
ਸਰਦਾਰ ਮਾਨ ਨੇ ਕਿਹਾ ਕਿ ਸਿੱਖ ਕੌਮ ਕਿਸੇ ਦੇ ਮਰਨ ਉੱਤੇ ਜਾਂ ਜ਼ਖ਼ਮੀ ਹੋਣ ਉੱਤੇ ਕਿਸੇ ਤਰ੍ਹਾਂ ਦੀ ਖੁਸ਼ੀ ਮਨਾਉਣ ਦੀ ਮਨੁੱਖਤਾ ਵਿਰੋਧੀ ਸੋਚ ਨੂੰ ਕਦੇ ਪ੍ਰਵਾਨ ਨਹੀਂ ਕਰਦੀ ਕਿਉਂਕਿ ਸਾਡੇ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਹਰ ਤਰ੍ਹਾਂ ਦੇ ਵਿਤਕਰਿਆਂ ਤੋਂ ਉਪਰ ਉੱਠ ਕੇ “ਸਰਬੱਤ ਦੇ ਭਲੇ” ਦੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਬੇਹਤਰੀ ਕਰਨ ਲਈ ਮਜ਼ਲੂਮ ਗਰੀਬ ਲੋਡ਼ਵੰਦ ਦੀ ਮਦਦ ਕਰਨ ਅਤੇ ਨਿਹੱਥੇ ਦੀ ਰੱਖਿਆ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਲਈ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਰਦਾਰ ਹਰਜੀਤ ਸਿੰਘ ਦੇ ਹੱਥ ਦਾ ਕੱਟੇ ਜਾਣ ਦੀ ਘਟਨਾ ਮੰਦਭਾਗੀ ਹੈ ਅਤੇ ਅਸੀਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਅਜਿਹੀਆਂ ਕਾਰਵਾਈਆਂ ਦੀ ਦੀ ਹਾਮੀ ਨਾ ਤਾਂ ਭਰੀ ਹੈ ਅਤੇ ਨਾ ਹੀ ਭਰਾਂਗੇ। ਇੱਥੇ ਅਸੀਂ ਇਹ ਵੀ ਜਨਤਕ ਤੌਰ ਤੇ ਕੌਮਾਂਤਰੀ ਇਨਸਾਫ਼ ਦੇ ਤਕਾਜ਼ੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਉਪਰੋਕਤ ਨਫਤਰ ਭਰਿਆ ਸਲੋਗਨ ਖੁਦ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਆਪਣੇ ਤੌਰ ਤੇ ਜਾਰੀ ਕੀਤਾ ਹੈ ਜਾਂ ਇੰਡੀਆ ਦੇ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਅਜੀਤ ਕੁਮਾਰ ਨੋਬਲ ਵੱਲੋਂ ਕੀਤਾ ਗਿਆ ਹੈ।
ਸਰਦਾਰ ਮਾਨ ਨੇ ਇਸ ਜਾਰੀ ਕੀਤੇ ਗਏ ਸਲੋਗਨ ਉਪਰੰਤ ਪੈਦਾ ਹੋਣ ਵਾਲੀ ਗੰਭੀਰ ਸਥਿਤੀ ਲਈ ਦੇਸ਼ਾ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਕੌਮ ਨੂੰ ਬਾਜ਼ ਨਜ਼ਰ ਰੱਖਣ ਸੁਚੇਤ ਰਹਿਣ ਅਤੇ ਅਗਰੇਰੀ ਆਉਣ ਵਾਲੀ ਕੌਮੀ ਮੁਸ਼ਕਿਲ ਦਾ ਟਾਕਰਾ ਕਰਨ ਲਈ ਸਮੂਹਿਕ ਤੌਰ ਤੇ ਕੌਮੀ ਲੀਹਾਂ ਅਨੁਸਾਰ ਸਹਿਯੋਗ ਕਰਨ, ਸੈਂਟਰ ਅਤੇ ਪੰਜਾਬ ਸਰਕਾਰ ਦੀਆਂ ਪੰਥ ਵਿਰੋਧੀ ਸਾਜ਼ਿਸ਼ਾਂ ਦਾ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਟਾਕਰਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਸਿੱਖ ਕੌਮ ਵਿਚਕਾਰ ਨਫ਼ਰਤ ਪੈਦਾ ਕਰਨ ਵਾਲੀ ਸਾਜ਼ਿਸ਼ ਸਬੰਧੀ ਕਿਹਾ ਕਿ ਇਹ ਸਾਜ਼ਿਸ਼ ਨੂੰ ਅਸੀਂ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਵਾਂਗੇ ਕਿਉਂਕਿ ਸਾਡਾ ਸੰਘਰਸ਼ ਜਬਰ ਅਤੇ ਜ਼ੁਲਮ ਵਿਰੁੱਧ ਅਤੇ ਇਨਸਾਫ ਪ੍ਰਾਪਤ ਕਰਨ ਲਈ ਹੈ ਨਾ ਕਿ ਹੁਕਮਰਾਨਾਂ ਦੀ ਤਰ੍ਹਾਂ, ਜੰਗ ਨੂੰ ਉਤਸ਼ਾਹਿਤ ਕਰਨ ਲਈ। ਕਿਉਂਕਿ ਅਜੋਕੇ ਅਤੇ ਬੀਤੇ ਸਮੇਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ, ਭਾਈ ਦਿਲਾਵਰ ਸਿੰਘ,ਜਨਰਲ ਲਾਭ ਸਿੰਘ, ਜਨਰਲ ਸੁਖਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਧਰਮੀ ਫੌਜੀ ਅਤੇ ਕੌਮੀ ਸ਼ਹੀਦ ਪੰਜਾਬ ਪੁਲਿਸ ਅਤੇ ਫੌਜ ਵਿੱਚੋਂ ਉੱਭਰ ਕੇ ਸਿੱਖ ਕੌਮ ਦੀ ਆਨ ਸ਼ਾਨ ਲਈ ਸ਼ਹਾਦਤ ਪ੍ਰਾਪਤ ਕਰਦੇ ਰਹੇ ਹਨ।
ਅਸੀਂ ਸਰਕਾਰ ਨੂੰ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਇੱਕ ਸਬ ਕਮੇਟੀ ਬਣਾਈ ਜਾਵੇ ਜਿਹਡ਼ੀ ਸੈਂਟਰ ਸਰਕਾਰ ਅਤੇ ਹੋਰਨਾਂ ਅਹੁਦੇਦਾਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੀ ਛਾਣਬੀਣ ਕਰੇ ਤਾਂ ਜੋ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚਾਈ ਜਾਵੇ। ਇਸੇ ਤਰ੍ਹਾਂ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਤਾਲਾਬੰਦੀ ਦੌਰਾਨ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਘਰਾਂ ਵਿੱਚ ਰਹਿਣ ਦੀ ਗੁਜ਼ਾਰਿਸ਼ ਕਰਨ ਕਿਉਂਕਿ ਪੁਲਿਸ ਦੁਆਰਾ ਕੀਤੀ ਗਈ ਕੁੱਟਮਾਰ ਅਤੇ ਡੰਡ ਬੈਠਕਾਂ ਆਦਿ ਲਵਾਉਣਾ ਇੱਕ ਸਜ਼ਾ ਹੈ ਅਤੇ ਸੰਵਿਧਾਨ ਦੇ ਮੁਤਾਬਿਕ ਤਪਦੀਸ ਕਰਨਾ ਪੁਲਿਸ ਦਾ ਕੰਮ ਹੈ ਅਤੇ ਸਜ਼ਾ ਕਾਨੂੰਨ ਨੇ ਦੇਣੀ ਹੈ, ਪੰਜਾਬ ਪੁਲਸ ਕਿਸੇ ਨੂੰ ਵੀ ਆਪਣੇ ਤਰੀਕੇ ਨਾਲ ਸਜ਼ਾ ਨਹੀਂ ਦੇ ਸਕਦੀ। ਸੰਵਿਧਾਨ ਦੇ ਮੁਤਾਬਿਕ ਸੈਂਟਰ ਜਾਂ ਸੈਂਟਰ ਦਾ ਮੁਲਾਜ਼ਮ ਉਹ ਪੰਜਾਬ ਦੇ ਕਾਨੂੰਨੀ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਨਹੀਂ ਦੇ ਸਕਦਾ ਤੇ ਪੰਜਾਬ ਸਰਕਾਰ ਨੂੰ ਵੀ ਆਪਣੇ ਸੰਵਿਧਾਨਕ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਸਾਡੀ ਪਾਰਟੀ ਨੂੰ ਇਹ ਵੀ ਨਹੀਂ ਚੰਗਾ ਲੱਗਦਾ ਕਿ ਚਡ਼੍ਹੇ ਦਿਨ ਇੰਡੀਆ ਦੇ ਪ੍ਰਾਈਮ ਮਨਿਸਟਰ, ਚੀਫ ਮਨਿਸਟਰਾਂ ਦੀ ਮੀਟਿੰਗ ਨੂੰ ਰੱਖ ਦੇ ਹਨ ਅਤੇ ਹਦਾਇਤਾਂ ਦਿੰਦੇ ਹਨ, ਜਦਕਿ ਇੰਡੀਆ ਦਾ ਸੰਵਿਧਾਨ ਫੈਡਰਲ ਹੈ ਤੇ ਚੀਫ਼ ਮਨਿਸਟਰ ਕੋਲ ਸਾਰੇ ਪ੍ਰਬੰਧ ਹਨ ਕਿ ਉਹ ਆਪਣੇ ਸੂਬਿਆਂ ਦਾ ਖ਼ੁਦ ਕਾਨੂੰਨ ਦੇ ਮੁਤਾਬਿਕ ਪ੍ਰਬੰਧ ਰੱਖ ਸਕਦੇ ਹਨ