ਮੀਂਹ ਕਾਰਨ ਨੁਕਸਾਨੀਆਂ ਸਬਜ਼ੀਆਂ ਤੇ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਖੰਨਾ (ਪਰਮਜੀਤ ਸਿੰਘ ਧੀਮਾਨ) : ਕਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਅਤੇ ਬੇ-ਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦਾ ਆਰਥਿਕ ਤੌਰ ਤੇ ਲੱਕ ਤੋੜਿਆ ਹੈ। ਸਬਜ਼ੀਆਂ ਮੰਡੀਆਂ ਵਿਚ ਸਰਕਾਰ ਵੱਲੋਂ ਕੀਤੇ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਦੀ ਫ਼ਸਲ ਕੋਢੀਆਂ ਭਾਅ ਵਿਕਣ ਨਾਲ ਉਨਾਂ ਦੇ ਲਾਗਤ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ।

ਇਹ ਗੱਲ ਅੱਜ ਇਥੇ ਆਰ.ਐਸ.ਪੀ. ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨੇਤਰ ਸਿੰਘ ਨਾਗਰਾ ਅਤੇ ਹਰਜੀਤ ਸਿੰਘ ਸਿਹੌੜਾ ਨੇ ਕਿਹਾ ਕਿ ਕਿਸਾਨ ਪੁੱਤਾਂ ਵਾਂਗ ਪਾਲੀ ਖੇਤਾਂ ਵਿਚ ਖੜੀ ਬੰਦ ਤੇ ਫੁੱਲ ਗੋਭੀ ਸਬਜ਼ੀਆਂ ਸੜਕਾਂ ਤੇ ਸੁੱਟਣ ਲਈ ਮਜ਼ਬੂਰ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਮੰਡੀਆਂ ਵਿਚ ਕਿਸਾਨਾਂ ਨੂੰ 50 ਕੁਇੰਟਲ ਪ੍ਰਤੀ ਕਿਸਾਨ ਪਾਸ ਜਾਰੀ ਕਰਨ ਨਾਨ ਕਿਸਾਨਾਂ ਅਤੇ ਆੜ•ਤੀਆਂ ਦੀ ਖੱਜਲ ਖੁਆਰੀ ਵਧੀ ਹੈ ਅਤੇ ਕਿਸਾਨ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਕ ਪਾਸ ਤੇ ਹੀ ਕਿਸਾਨਾਂ ਨੂੰ ਪੂਰੀ ਫ਼ਸਲ ਵੇਚਣ ਦੀ ਖੁੱਲ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਾਉਣੀ ਫ਼ਸਲ ਦੀ ਬਿਜਾਈ ‘ਚ ਦੇਰੀ ਨਾ ਹੋਵੇ।

Share This :

Leave a Reply