ਫ਼ਤਹਿਗੜ੍ਹ ਸਾਹਿਬ (ਸੂਦ) ਸੀਨੀਅਰ ਮੈਡੀਕਲ ਅਫਸਰ ਚਨਾਰਥਲ ਕਲਾਂ ਡਾਕਟਰ ਰਮਿੰਦਰ ਕੌਰ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਡੀਕਲ ਅਫ਼ਸਰ ਭਮਾਰਸੀ ਬੁਲੰਦ ਡਾਕਟਰ ਰਿਸ਼ਭਪ੍ਰੀਤ ਕੌਰ ਦੀ ਅਗਵਾਈ ਹੇਠ ਅੱਜ ਮਿੰਨੀ ਪੀ ਐਚ ਸੀ ਭਮਾਰਸੀ ਬੁਲੰਦ ਵਿਖੇ ਆਸ਼ਾ ਵਰਕਰਾਂ , ਆਂਗਨਵਾਡ਼ੀ ਵਰਕਰਾਂ ਤੇ ਹੇਲਪਰਾਂ ਦੀ ਕੋਵਿਡ-19 ਤਹਿਤ ਸਕਰੀਨਿੰਗ ਕੀਤੀ ਗਈ।
ਜਾਣਕਾਰੀ ਦਿੰਦਿਆਂ ਐਲ ਐਚ ਵੀ ਹਰਜੀਤ ਕੌਰ ਨੇ ਦੱਸਿਆ ਕਿ ਕਿਸੇ ਨੂੰ ਵੀ ਬੁਖਾਰ ਜਾਂ ਕੋਈ ਵੀ ਫ਼ਲੂ ਦੇ ਲੱਛਣ ਨਹੀਂ ਸਨ।ਇਸ ਮੌਕੇ ਤੇ ਮਲਟੀਪਰਪਜ ਹੈਲਥ ਕਰਮਚਾਰੀ ਤਰਸੇਮ ਸਿੰਘ ਤੇ ਏ ਐਨ ਐਮ ਬਲਵਿੰਦਰ ਕੌਰ ਨੇ ਹਾਜਰ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਮਾਸਕ ਲਗਾਉਣ ਤੇ ਹੱਥਾਂ ਨੂੰ ਦਿਨ ਵਿੱਚ ਕਈ ਵਾਰੀ ਸਾਬਣ ਪਾਣੀ ਨਾਲ ਧੋਣ ਲਈ ਜਾਗਰੂਕ ਕੀਤਾ।