ਪਟਿਆਲਾ (ਅਰਵਿੰਦਰ ਜੋਸ਼ਨ) ਮਨੁੱਖਤਾ ਦੇ ਭਲੇ ਲਈ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿੱਚ ਯੂਨੀਵਰਸਲ ਵੈਲਫ਼ੇਅਰ ਕਲੱਬ ਪੰਜਾਬ ਵੱਲੋਂ ਹਿਊਮਨ ਵੈਲਫ਼ੇਅਰ ਫਾਊਂਡੇਸ਼ਨ ਤੇ ਕਲਰ ਐੱਜ ਪੇਂਟਸ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਦੋ ਦਿਨ ਖੂਨ ਦਾਨ ਕੈਂਪ ਲਗਾਇਆ ਗਿਆ।
ਬਲੱਡ ਬੈਂਕ ਵਿੱਚ ਲੱਗਦੇ ਖੂਨ ਦਾਨ ਕੈਂਪਾਂ ਦੀ ਲੜੀ ਦੇ 9 ਸਾਲ ਦੀ ਸ਼ਾਨਦਾਰ ਰਸਮੀ ਸ਼ੁਰੁਆਤ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਖੁਦ ਖੂਨ ਦਾਨ ਕਰਕੇ ਕੀਤਾ। ਕੈਂਪ ਵਿੱਚ ਸਾਬਕਾ ਡੀਐਸਪੀ ਨਾਹਰ ਨੇ 52ਵੀਂ ਵਾਰ, ਰਿੰਕੂ ਕੁਮਾਰ ਬਡਮਾਜਰਾ ਨੇ ਆਪਣੇ ਭਾਣਜੇ ਕ੍ਰਾਂਤੀਵੀਰ ਦੇ ਜਨਮ ਦਿਨ ਮੌਕੇ, ਰਣਜੀਤ ਸਿੰਘ ਰਾਣਾ ਰੱਖੜਾ ਪੱਤਰਕਾਰ, ਸੁਖਦੀਪ ਸਿੰਘ, ਸੰਦੀਪ ਥਾਪਰ, ਹਰਵਿੰਦਰ ਸਿੰਘ ਨੌਗਾਵਾਂ, ਗੌਰਵ ਭਸੀਨ, ਜਸਵਿੰਦਰ ਸਿੰਘ, ਅਰਸ਼ਵੀਰ ਸਿੰਘ ਅਤੇ ਨਿਰਪਾਲ ਸਿੰਘ, ਪ੍ਰਭਕਿਰਨ ਸਿੰਘ ਪਿਤਾ ਪੁੱਤਰਾਂ ਸਮੇਤ 45 ਵਲੰਟੀਅਰਾਂ ਨੇ ਖੂਨ ਦਾਨ ਕੀਤਾ। ਇਸ ਕੈਂਪ ਵਿੱਚ ਬੀਬੀ ਗੁਰਮੇਲ ਕੌਰ ਸਨੌਰ ਤੇ ਬੀਬੀ ਬਲਜਿੰਦਰ ਕੌਰ ਪਟਿਆਲਾ ਆਪਣੇ ਨੌਜਵਾਨ ਪੁੱਤਰਾਂ ਗੁਰਪ੍ਰੀਤ ਸਿੰਘ ਤੇ ਵਿਕਰਮ ਜੀਤ ਸਿੰਘ ਨੂੰ ਖੂਨ ਦਾਨ ਕਰਨ ਲਈ ਨਾਲ ਲੈ ਕੇ ਆਈਆਂ। ਵਲੰਟੀਅਰਾਂ ਨੂੰ ਆਸ਼ੀਰਵਾਦ ਦੇਣ ਲਈ ਮੈਡਮ ਸਤਿੰਦਰਪਾਲ ਕੌਰ ਵਾਲੀਆ, ਡਾਕਟਰ ਰਜਨੀ ਬਸੀ ਤੇ ਮੈਨੇਜਰ ਭਜਨ ਸਿੰਘ ਵਿਸ਼ੇਸ਼ ਤੌਰ’ਤੇ ਪਹੁੰਚੇ। ਇਸ ਮੌਕੇ ਕੇਕ ਵੀ ਕੱਟਿਆ ਗਿਆ। ਵਲੰਟੀਅਰਾਂ ਨੂੰ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਸੁਰੇਸ਼ ਅਣਖੀ ਪੜਾਓ, ਅਵਤਾਰ ਸਿੰਘ ਬਲਬੇੜਾ, ਠੇਕੇਦਾਰ ਗੁਰਬਚਨ ਸਿੰਘ, ਦੀਪਕ ਸਸਾਗੁੱਜਰਾਂ, ਕਿਰਪਾਲ ਸਿੰਘ ਪੰਜੌਲਾ, ਗੌਰਵ ਬਾਂਸਲ ਕਲਰ ਐੱਜ, ਰਵਿੰਦਰ ਭਾਂਖਰ ਤੇ ਅਮਨ ਧਮੌਲੀ ਨੇ ਵਧ ਚੜ੍ਹ ਕੇ ਸੇਵਾ ਕੀਤੀ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ।