ਮਰਹੂਮ ਮਨਮੀਤ ਅਲੀਸ਼ੇਰ ਕੇਸ ਦੀ ਸੁਣਵਾਈ ਮੁਲਤਵੀ

ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਸੂਬਾ ਕੁਈਨਜ਼ਲੈਂਡ ‘ਚ ਮਰਹੂਮ ਮਨਮੀਤ ਅਲੀਸ਼ੇਰ ਕਤਲ ਕੇਸ ਦੀ ਬ੍ਰਿਸਬੇਨ ਦੀ ਕੋਰੋਨਰ ਅਦਾਲਤ ਵਿਖੇ 17 ਤੋਂ 27 ਮਾਰਚ 2020 ਤੱਕ ਹੋਣ ਵਾਲੀ ਸੁਣਵਾਈ ਵੀ ਕਰੋਨਾਵਾਇਰਸ (ਕੋਵਿਡ-19) ਦੀ ਭੇਂਟ ਚੜ੍ਹ ਮੁਲਤਵੀ ਕਰ ਦਿੱਤੀ ਗਈ ਹੈ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਨਰਜੀਤ ਸਿੰਘ ਗੋਲਡੀ ਤੇ ਮਰਹੂਮ ਦੇ ਭਰਾ ਅਮਿਤ ਅਲੀਸ਼ੇਰ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਕੋਰੋਨਰ ਇਨਕੁਇਸਟ ਦੀ ਸੁਣਵਾਈ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵਲੋਂ ਕੇਸ ਦੀ ਅਗਲੀ ਸੁਣਵਾਈ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ 28 ਅਕਤੂਬਰ 2016 ਦੀ ਸਵੇਰ ਨੂੰ ਇੱਥੋਂ ਦੇ ਸਥਾਨਕ ਨਿਵਾਸੀ ਐਂਥਨੀ ਉਡਨਹੋਉ ਵਲੋਂ ਮਨਮੀਤ ਅਲੀਸ਼ੇਰ ਦੀ ਡਿਊਟੀ ਦੌਰਾਨ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਤਕਰੀਬਨ ਦੋ ਸਾਲ ਤੱਕ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਸੀ ਅਤੇ ਸੰਬੰਧਿਤ ਸਾਰੇ ਕੇਸ ਵੀ ਖਾਰਜ਼ ਕਰ ਦਿੱਤੇ ਗਏ ਸਨ।

Share This :

Leave a Reply