ਮਕਾਨ ਦੀ ਛੱਤ ਡਿੱਗੀ ਜਾਨੀ ਨੁਕਸਾਨ ਤੋਂ ਬਚਾਅ

ਸ੍ਰੀ ਮੁਕਤਸਰ ਸਾਹਿਬ( ਰਣਜੀਤ ਗਿੱਲ) ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਮਧੀਰ ਦੇ ਫੋਕਲ ਪੁਆਇੰਟ ਸਥਿਤ ਇਕ ਘਰ ਦੀ ਛੱਤ ਡਿੱਗਣ ਕਾਰਨ ਘਰ ਦਾ ਸਮਾਨ ਪੂਰੀ ਤਰਾਂ ਨੁਕਸਾਨਿਆ ਗਿਆ । ਗਨੀਮਤ ਇਹ ਰਹੀ ਕਿ ਛੱਤ ਡਿੱਗਣ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਕਮਰੇ ਵਿੱਚ ਮੌਜੂਦ ਨਹੀਂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮ ਸਿੰਘ ਜੋ ਕਿ ਆਪਣੇ ਪਰਿਵਾਰ ਸਮੇਤ ਫੋਕਲ ਪੁਆਇੰਟ ਮਧੀਰ ਕਲੋਨੀ ਵਿਖੇ ਰਹਿੰਦਾ ਹੈ ਦੇ ਘਰ ਦੀ ਛੱਤ ਬੀਤੀ ਰਾਤ ਕਰੀਬ 8.30 ਵਜੇ ਅਚਾਨਕ ਡਿੱਗ ਪਈ। ਜਿਸ ਕਰਕੇ ਘਰ ਦਾ ਸਮਾਨ ਪੂਰੀ ਤਰਾਂ ਨੁਕਸਾਨਿਆ ਗਿਆ। ਛੱਤ ਡਿਗਣ ਸਮੇਂ ਪਰਿਵਾਰ ਕਮਰੇ ਦੇ ਬਾਹਰ ਬੈਠਾ ਸੀ, ਜਿਸ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ ਪਰ ਪਰਮ ਸਿੰਘ ਦੇ ਘਰ ਦਾ ਪੂਰਾ ਸਮਾਨ ਨੁਕਸਾਨਿਆ ਗਿਆ। ਜੀ.ਓ.ਜੀ. ਪਾਲਾ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ ਦੀਆਂ ਕਲੋਨੀਆਂ ਕਰੀਬ 22-23 ਸਾਲ ਪੁਰਾਣੀਆਂ ਹਨ ਅਤੇ ਇਨ੍ਹਾ ਦੀ ਹਾਲਤ ਕਾਫ਼ੀ ਖਸਤਾ ਹੈ। ਉਨ੍ਹਾ ਪੰਜਾਰ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਉਕਤ ਪਰਮ ਸਿੰਘ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਹੈ ਨੂੰ ਘਰ ਬਣਾਉਣ ਲਈ ਉਚਿਤ ਮੁਆਵਜ਼ਾ ਦਿੱਤਾ ਜਾਵੇ ਅਤੇ ਕਲੋਨੀ ਦੇ ਕਮਰਿਆਂ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਇਸ ਤਰਾਂ ਦੀ ਘਟਨਾ ਨਾ ਵਾਪਰ ਸਕੇ।

Share This :

Leave a Reply