ਭੜਕੇ ਜੰਗਲਾਤ ਕਾਮਿਆਂ ਨੇ ਰੋਸ ਰੈਲੀ ਕਰਨ ਉਪਰੰਤ ਵਣ ਮੰਡਲ ਦਫਤਰ ਅੱਗੇ ਲਾਇਆ ਪੱਕਾ ਮੋਰਚਾ- ਮੰਡੌਲੀ

ਪਟਿਆਲਾ (ਅਰਵਿੰਦਰ ਸਿੰਘ) ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਇਕਾਈ ਦੇ ਜਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਬੰਮਣਾ, ਜਸਵਿੰਦਰ ਸਿੰਘ ਸੋਜਾ ਦੀ ਅਗਵਾਈ ਹੇਠ ਤੇ ਸਾਰੀਆਂ ਰੇਂਜਾਂ ਤੋਂ ਵੱਡੀ ਗਿਣਤੀ ਵਿੱਚ ਵਣ ਮੰਡਲ ਅਫਸਰ ਪਟਿਆਲਾ ਦੇ ਦਫਤਰ ਅੱਗੇ ਇੱਕਤਰ ਹੋ ਕੇ ਰੋਸ ਧਰਨਾ ਸਾਤਮਈ ਤਰੀਕੇ ਨਾਲ ਦੇਣ ਉਪਰੰਤ, ਅਣਮਿਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰੰਤੂ ਜਦੋਂ ਜੰਗਲਾਤ ਵਰਕਰਾਂ ਨੇ ਗੇਟ ਅੱਗੇ ਆਉਣਾਂ ਸ਼ੁਰੂ ਕੀਤਾ ਤਾਂ ਮੌਕੇ ਤੇ ਡੀ.ਐਫ.ਓ. ਪਟਿਆਲਾ ਦਫਤਰ ਤੋਂ ਚਲਾ ਗਿਆ। ਬਗੈਰ ਕੋਈ ਗੱਲਬਾਤ ਕੀਤੇ, ਜਿਸ ਕਰਕੇ ਮੰਡਲ ਪਟਿਆਲਾ ਦੇ ਸਮੁੱਚੇ ਵਰਕਰ ਕਾਮਿਆਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ ਮੰਡੋਲੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਪਾਸੋਂ ਪ੍ਰਵਾਨ ਮੰਗਾਂ ਨੂੰ ਲਾਗੂ ਕਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਭੇਜੇ ਜਾ ਰਹੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਲੱਖਾਂ ਰੁਪਏ ਦੇ ਗਲਤ ਬਿਲ ਇਕਲੋਰਮੈਂਟ ਕੀਤੇ ਜਾਂਦੇ ਹਨ। ਮੰਡਲ ਪਟਿਆਲਾ ਦੀ ਰੇਂਜ ਰਾਜਪੁਰਾ ਦੇ ਵਿੱਚ ਕੁਝ ਵਰਕਰਾਂ ਦੀ ਪਿਛਲੇ  2017-2018 ਸਾਲ 22 ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ। ਉਪਰ ਨਜਾਇਜ਼ ਛਾਂਟੀ ਕਰਕੇ ਵਰਕਰਾਂ ਨੂੰ ਕੰਮ ਤੋਂ ਵੀ ਹਟਾਏ ਗਏ ਹਨ। ਸੀਨੀਆਰਤਾ ਸੂਚੀ ਵਿੱਚ 2006 ਤੋਂ ਪਹਿਲਾਂ   ਦਾ ਰਿਕਾਰਡ ਜੋੜਿਆ ਜਾਵੇ ਅਤੇ ਸੀਨੀਆਰਤਾ ਸੂਚੀ ਸੋਧ ਕੇ ਬਣਾਈ ਜਾਵੇ ਸਮੂੰਹ ਵਰਕਰਾਂ ਨੂੰ ਵਰਦੀਆਂ ਦਿੱਤੀਆਂ ਜਾਣ ਸਮੂਹ ਵਰਕਰਾਂ ਨੂੰ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ। ਇਹਨਾਂ ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਫੋਰੀ ਤੋਰ ਤੇ ਨਾ ਦਿੱਤੀਆ ਸਮੂਹ ਵਰਕਰਾਂ ਜਨਵਰੀ 2020 ਤੱਕ ਨਾ ਦਿੱਤੀਆਂ ਅਤੇ ਹਟਾਏ ਵਰਕਰ ਕੰਮ ਤੇ ਬਹਾਲ ਨਾ ਕੀਤੇ ਤੇ ਹੋਰ ਮੰਗਾਂ ਜੋ ਜਥੇਬੰਦੀ ਦੇ ਨਾਲ ਫੈਸਲੇ ਕਰਕੇ ਮੰਨੀਆ ਗਈਆਂ ਹਨ। ਉਹਨਾਂ ਦੀ ਇੰਨ-ਬਿੰਨ ਪਾਲਣਾ ਕਰਕੇ ਲਾਗੂ ਕਰਨੀਆਂ ਯਕੀਨੀ ਬਣਾਈਆਂ ਜਾਣ ਅਤੇ ਸਾਰੀਆਂ ਹੱਕੀ ਤੇ ਜਾਇਜ ਮੰਗਾਂ ਤੇ ਬੂਰ ਪੈਣ ਤੱਕ ਇਹ ਪੱਕਾ ਮੋਰਚਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ। ਜਿਸ ਦੀ ਸਮੁੱਚੀ ਜਿੰਮੇਵਾਰੀ ਜੰਗਲਾਤ ਮੈਨੇਜਮੈਂਟ ਮੰਡਲ ਪਟਿਆਲਾ ਦੀ ਹੋਵੇਗੀ। ਇਸ ਮੋਕੇ ਵਣ ਰੇਂਜ ਸਰਹਿੰਦ ਦੇ ਆਗੂ ਹਰਚਰਨ ਸਿੰਘ ਬਦੋਛੀ ਕਲਾ, ਮੇਜਰ ਸਿੰਘ, ਪਰਮਜੀਤ ਕੌਰ ਅਤੇ ਰੇਂਜ ਭਾਦਸੋਂ ਤੋਂ ਬਲਵਿੰਦਰ ਸਿੰਘ ਮੁੰਗੋ, ਜੋਗਾ ਸਿੰਘ ਵਜੀਦਪੁਰ, ਰੇਂਜ ਸਮਾਣਾ ਤੋਂ ਭਿੰਦਰ ਸਿੰਘ ਘੱਗਾ, ਹਰਦੀਪ ਸਿੰਘ ਸੋਜਾ ਅਤੇ ਪਟਿਆਲਾ ਰੇਂਜ ਤੋਂ ਨਰੇਸ਼ ਕੁਮਾਰ, ਬਚਨਾ ਸਿੰਘ, ਦਰਬਾਰਾ ਸਿੰਘ, ਵਣ ਰੇਂਜ ਨਾਭਾ ਤੋਂ ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ ਅਤੇ ਜਗਤਾਰ ਸਿੰਘ ਸਾਹਪੁਰ, ਹੁਸ਼ਿਆਰਪੁਰ ਸਿੰਘ ਲਾਛੜੂ ਕਲਾਂ, ਨੇ ਆਪਣੀ ਆਪਣੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਰਕਰ ਸਾਥੀਆਂ ਨੂੰ ਇਸ ਰੋਸ ਧਰਨੇ ਵਿੱਚ ਲੈ ਕੇ ਆਏ ਤੇ ਡੀ.ਐਫ. ਤੋਂ ਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਪਿਟ ਸਿਆਪਾ ਕੀਤਾ।

Share This :

Leave a Reply