ਫਤਹਿਗੜ੍ਹ ਸਾਹਿਬ (ਸੂਦ)- ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਦੇਣ ਲਈ ਗ੍ਰਾਮ ਪੰਚਾਇਤ ਭੈਣੀ ਕਲਾਂ ਅਤੇ ਨਗਰ ਵਾਸੀਆਂ ਵਲੋਂ ਸੀਨੀਅਰ ਮੈਡੀਕਲ ਅਫਸਰ ਡਾ ਸਰਬਜੀਤ ਸਿੰਘ ਕਮਊਨਿਟੀ ਹੈਲਥ ਸੈਂਟਰ ਖੇੜਾਂ ਅਤੇ ਉਨ੍ਹਾਂ ਦੀ ਟੀਮ ਚੰਗੀਆਂ ਸੇਵਾਵਾਂ ਦੇਣ ਤੇ ਸਨਮਾਨਿਤ ਕੀਤਾ ਗਿਆ ਸਰਪੰਚ ਰਸਮੀਤ ਕੌਰ ਅਤੇ ਤਰਸੇਮ ਸਿੰਘ ਨੇ ਕਿਹਾ ਕਿ ਐਸਐਮਓ ਡਾ ਸਰਬਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਜਿਹੜੇ ਵਿਅਕਤੀ ਇਕਾਂਤਵਾਸ ਕੀਤੇ ਗਏ ਸਨ ਅਤੇ ਜਿਨ੍ਹਾਂ ਦੇ ਸਾਵਧਾਨੀ ਵਜੋਂ ਨਮੂਨੇ ਲਏ ਗਏ ਸਨ
ਉਨ੍ਹਾਂ ਦਾ ਸਿਹਤ ਵਿਭਾਗ ਵਲੋਂ ਬਹੁਤ ਧਿਆਨ ਰੱਖਿਆ ਗਿਆ ਹੈ ਅਤੇ ਐਸਐਮਓ ਡਾ ਸਰਬਜੀਤ ਸਿੰਘ ਖੁਦ ਵੀ ਛੁੱਟੀ ਵਾਲੇ ਦਿਨ ਉਨ੍ਹਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਹੁੰਚਦੇ ਸਨ ਐਸਐਮਓ ਡਾ ਸਰਬਜੀਤ ਸਿੰਘ, ਡਾ ਪੁਨੀਤ ਸ਼ਰਮਾ ਅਤੇ ਸਹਿਤ ਕਰਮਚਾਰੀ ਕਰਮਜੀਤ ਸਿੰਘ ਨੇ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਵਾਸੀਆਂ ਅਤੇ ਇਕਾਂਤਵਾਸ ਵਿਅਕਤੀਆਂ ਵਲੋਂ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਸਹਿਤ ਕਰਮਚਾਰੀ ਕਰਮਜੀਤ ਸਿੰਘ ਧਨੋਆ ਨੇ ਪਿੰਡ ਵਾਸੀਆਂ ਨੂੰ ਮਾਸਕ, ਹੱਥਾ ਨੂੰ ਬਾਰ ਬਾਰ ਧੌਨ ਅਤੇ ਸੈਨੀਟੇਜਰ ਦੀ ਵਰਤੋਂ ਕਰਨ ਦੇ ਨਾਲ ਨਾਲ ਸ਼ੋਸਲ ਡਿਸਟੇਂਸ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜੀਓਜੀ ਸੁਰਮੁਖ ਸਿੰਘ, ਸਵਿਤਾ ਕੁਮਾਰੀ, ਸੁਖਵਿੰਦਰ ਕੌਰ , ਜੀਓਜੀ ਧਰਮਿੰਦਰ ਸਿੰਘ, ਸਰਪੰਚ ਰਸਮੀਤ ਕੌਰ, ਤਰਸੇਮ ਸਿੰਘ ਆਦਿ ਮੌਜੂਦ ਸਨ।