ਐਸ ਡੀ ਐਮ ਵਿਕਾਸ ਹੀਰਾ ਨੇ ਕੀਤੀ ਘਰ-ਘਰ ਪਹੁੰਚ
ਅੰਮ੍ਰਿਤਸਰ ( ਏ-ਆਰ. ਆਰ. ਐੱਸ. ਸੰਧੂ )ਕਰਫਿਊ ਦੌਰਾਨ ਲੋੜਵੰਦ ਤਹਿਤ ਦਾਲ-ਰੋਟੀ ਦਾ ਸਮਾਨ ਘਰ-ਘਰ ਪੁੱਜਦਾ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਦਿੱਤੀਆਂ ਹਦਾਇਤਾਂ ਉਤੇ ਚੱਲਦੇ ਅੱਜ ਐਸ ਡੀ ਐਮ ਅੰਮ੍ਰਿਤਸਰ ਇਕ ਸ੍ਰੀ ਵਿਕਾਸ ਹੀਰਾ ਨੇ ਗੇਟ ਹਕੀਮਾਂ ਨੇੜੇ ਪੈਂਦੀ ਬੰਗਲਾ ਬਸਤੀ ਵਿਚ ਘਰ-ਘਰ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦਿੱਤਾ।
ਉਨਾਂ ਦੱਸਿਆ ਕਿ ਸਰਕਾਰ ਅਤੇ ਸਮਾਜ ਸੇਵੀਆਂ ਵੱਲੋਂ ਆਈ ਇਸ ਰਸਦ ਵਿਚ ਕਰੀਬ 10-10 ਦਿਨ ਦਾ ਰਾਸ਼ਨ ਸ਼ਾਮਿਲ ਹੈ। ਜਿਸ ਵਿਚ ਆਟਾ, ਦਾਲ, ਖੰਡ, ਚਾਹ ਪੱਤੀ, ਖਾਣ ਵਾਲਾ ਤੇਲ, ਨਮਕ ਆਦਿ ਘਰੇਲੂ ਵਸਤਾਂ ਹਨ। ਉਨਾਂ ਦੱਸਿਆ ਕਿ ਸ਼ਹਿਰ ਨੂੰ ਪੰਜ ਸੈਕਟਰਾਂ ਵਿਚ ਵੰਡ ਕੇ ਰਾਹਤ ਸਮਗਰੀ ਵੰਡਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਦਕਿ ਪਿੰਡਾਂ ਵਿਚ ਬੀ ਡੀ ਪੀ ਓ ਰਾਹੀਂ ਪਹੁੰਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਚਾਇਤਾਂ ਆਪਣੇ ਪੱਧਰ ਉਤੇ ਲੋਕਾਂ ਤੱਕ ਪਹੁੰਚ ਕਰ ਰਹੀਆਂ ਹਨ। ਉਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਲੋਕਾਂ ਨੇ ਇਸ ਮੁਹਿੰਮ ਵਿਚ ਵੱਧ-ਚੜ• ਕੇ ਸਾਥ ਦਿੱਤਾ ਹੈ ਅਤੇ ਲੋੜਵੰਦਾਂ ਤੱਕ ਪਹੁੰਚ ਕੀਤੀ ਹੈ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ ਅਤੇ ਅਸੀਂ ਹਰ ਲੋੜਵੰਦ ਦੇ ਘਰ ਤੱਕ ਪਹੁੰਚਾਂਗੇ। ਇਸ ਮੌਕੇ ਉਨਾਂ ਨਾਲ ਏ ਸੀ ਪੀ ਸੁਖਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।