ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਨਾਭਾ (ਤਰੁਣ ਮਹਿਤਾ)  ਸਥਾਨਕ ਨਾਭਾ  ਵਿਖੇ ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਡਕਰ ਜੀ ਦਾ 129 ਵਾਂ ਜਨਮ ਦਿਹਾੜਾ ਦੀ ਕਲਾਸ ਫੋਰਥ ਇੰਪਲਾਈਜ ‌ਯੂਨੀਅਨ ਬ੍ਰਾਂਚ ਨਾਭਾ ਵੱਲੋਂ  ਬਾਬਾ ਸਾਹਿਬ ਦੀ ਪ੍ਰਤਿਮਾ ਤੇ  ਫੁੱਲ ਮਾਲਾ ਪਾਉਂਦੇ ਹੋਏ ਕੇਕ ਕੱਟ ਕੇ ਬੜੇ ਹੀ ਉਤਸ਼ਾਹ ਨਾਲ਼ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਗਵਾਈ ਕਰ ਰਹੇ ਕਲਾਸ਼ ਫੋਰਥ ਯੂਨੀਅਨ ਬ੍ਰਾਂਚ ਨਾਭਾ ਦੇ ਜਰਨਲ ਸਕੱਤਰ ਸੰਦੀਪ ਬਾਲੀ  ਨੇ ਕਿਹਾ ਕਿ ਬਾਬਾ ਸਾਹਿਬ ਜੀ ਸੰਵਿਧਾਨ ਦੇ ਰਚੇਤਾ ਸਨ।

ਸਾਡਾ ਦੇਸ਼ ਉਨਾਂ ਦੇ ਲਿਖੇ ਸੰਵਿਧਾਨ ਤੇ ਹੀ ਚੱਲ ਰਿਹਾ ਹੈ। ਉਹ ਇੱਕ ਮਹਾਨ ਸ਼ਖ਼ਸੀਅਤ ਸਨ। ਉਨ੍ਹਾਂ ਦੱਸਿਆ ਕਿ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਕੋਰੋਨਾ ਵਾਇਰਸ  ਵਰਗੀ ਭਿਆਨਕ ਬਿਮਾਰੀ  ਨੂੰ ਵੇਖਦਿਆਂ ਹਰ ਵੇਲੇ ਸਮਾਜ਼ ਦੀ ਸੇਵਾ ਕਰ ਰਹੇ  ਸਫ਼ਾਈ ਸੇਵਕਾਂ ਨੂੰ ਮਾਸ਼ਕ,ਸੈਣੀਟਾਇਜਰ, ਗਲਬਸ ਤੇ ਸਾਬਣਾਂ ਵੀ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਲਾਸ਼ ਫੋਰਥ ਯੂਨੀਅਨ  ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦੱਸੇ ਮਾਰਗ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਕੁਮਾਰ, ਦੀਪਕ ਕੁਮਾਰ, ਨਿਤਿਨ ਬਾਲੀ ਅਜੇ ਕੁਮਾਰ, ਰੋਹਿਤ ਸਿੰਘ, ਸੁਭਾਸ਼ ਕੁਮਾਰ,ਗੋਤਮ,ਸੁਕਤਲਾ ਦੇਵੀਂ,ਬਿਮਲਾ,  ਆਸ਼ਾ, ਕਿਰਨਾਂ ਬਾਲੀ ਆਦਿ ਹਾਜ਼ਰ ਸਨ।

Share This :

Leave a Reply