ਬਲੱਡ ਬੈਂਕ ਵਿਚ ਲੱਗਦੇ ਰੈਗੂਲਰ ਕੈਂਪਾਂ ਦੀ ਲੜੀ ਦੇ ਸ਼ਾਨਦਾਰ 8 ਸਾਲ ਪੂਰੇ – ਹਰਦੀਪ ਸਨੌਰ

ਖੂਨਦਾਨ ਕਰਨ ੳਪੁਰੰਤ ਵਲੰਟੀਅਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕਰਦੇ ਹੋਏ ਮਿਸ਼ਨਰੀ ਆਗੂ

ਪਟਿਆਲਾ (ਅਰਵਿੰਦਰ ਸਿੰਘ) ਖੂਨਦਾਨ ਸੇਵਾ ਵਿਚ ਮੋਹਰੀ ਸੰਸਥਾ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵੱਲੋਂ ਲਾਕਡਾਊਨ ਦੇ ਚੱਲਦਿਆਂ ਥੈਲਾਸੀਮਕ ਬੱਚਿਆਂ ਲਈ ਥੈਲਾਸੀਮਕ ਚਿਲਡਰਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਬਲੱਡ ਬੈਂਕ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਡਾਕਟਰ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਬਲਦੇਵ ਪ੍ਰਕਾਸ਼ ਸ਼ਰਮਾ ਨੇ 102 ਵੀਂ ਵਾਰ ਖੂਨਦਾਨ ਕਰਕੇ ਕੀਤਾ।

ਕੈਂਪ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਮਨਪ੍ਰੀਤ ਸਿੰਘ ਸੈਫਦੀਪੁਰ ਭਾਊ ਭਾਈਚਾਰਾ ਸੰਗਠਨ, ਗਗਨਪ੍ਰੀਤ ਸਿੰਘ ਸ਼ੇਖਪੁਰਾ, ਰਾਜੂ ਡਕਾਲਾ, ਬਿਲਮਜੀਤ, ਮਨਦੀਪ ਸਿੰਘ, ਮੋਹਨ ਲਾਲ, ਦਰਸ਼ਨ ਸਿੰਘ ਤੇ ਅਮਨਦੀਪ ਕੁਮਾਰ ਭਾਦਸੋਂ ਸਮੇਤ 28 ਵਲੰਟੀਅਰਾਂ ਨੇ ਖੂਨ ਦਾਨ ਕੀਤਾ। ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਬਲੱਡ ਬੈਂਕ ਵਿਖੇ ਪਿਛਲੇ ਅੱਠ ਸਾਲਾਂ ਤੋਂ ਹਰ ਮਹੀਨੇ 5 ਅਤੇ 20 ਤਰੀਕ ਨੂੰ ਲਗਦੇ ਰੈਗੂਲਰ ਕੈਂਪਾਂ ਦੀ ਲੜੀ ਵਿਚ 196ਵਾਂ ਖੂਨਦਾਨ ਕੈਂਪ ਲਗਾਇਆ ਹੈ ਅਤੇ ਇਸ ਦੌਰਾਨ ਕੁੱਲ 4263 ਯੂਨਿਟ ਇਕੱਤਰ ਕੀਤੇ ਗਏ ਹਨ। ਇਨ੍ਹਾਂ ਕੈਂਪਾਂ ਵਿਚ ਰੈਗੂਲਰ ਤੌਰ ‘ਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ‘ ਡੋਨਰ ਰਿਟੈਂਸ਼ਨ ਪ੍ਰੋਗ੍ਰਾਮ ‘ ਨਾਲ ਜੋੜਿਆ ਜਾ ਰਿਹਾ ਹੈ। ਕੈਂਪ ਵਿਚ ਸੇਵਾਦਾਰ ਹਰਦੀਪ ਸਿੰਘ ਸਨੌਰ, ਸੁਰੇਸ਼ ਅਣਖੀ ਪੜਾਓ, ਠੇਕੇਦਾਰ ਗੁਰਬਚਨ ਸਿੰਘ, ਰਵਿੰਦਰ ਭਾਂਖਰ, ਸੁਖਦੀਪ ਸਿੰਘ ਰਣਜੀਤ ਨਗਰ, ਅਮਨ ਧਮੌਲੀ, ਗੌਰਵ ਬਾਂਸਲ ਭਾਦਸੋਂ, ਕਿਰਪਾਲ ਸਿੰਘ ਪੰਜੌਲਾ ਤੇ ਤਰਨਜੀਤ ਸਿੰਘ ਹਾਜ਼ਰ ਸਨ। ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।

Share This :

Leave a Reply