ਬਲਾਚੌਰ ਨੂੰ 1726, ਬੰਗਾ ਨੂੰ 550, ਨਵਾਂਸ਼ਹਿਰ ਨੂੰ 2100 ਰਾਸ਼ਨ ਪੈਕੇਟਾਂ ਦੀ ਸਪਲਾਈ

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਘਾਹ ਮੰਡੀ ਨਵਾਂਸ਼ਹਿਰ ਵਿਖੇ ਰਾਸ਼ਨ ਦੀ ਵੰਡ ਕਰਵਾਉਂਦੇ ਹੋਏ
ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਤਿਆਰ ਕੀਤੇ ਖਾਣੇ ਦੀ ਵੰਡ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਮੁੱਖ ਮੰਤਰੀ ਪੰਜਾਬ ਦੇ ਕੋਵਿਡ-19 ਕਰਫ਼ਿਊ ਦੇ ਪ੍ਰਭਾਵ ਹੇਠ ਆਏ ਗਰੀਬ ਤੇ ਲੋੜਵੰਦ ਲੋਕਾਂ ਤੱਕ ਸੁੱਕਾ ਰਾਸ਼ਨ ਪੁੱਜਦਾ ਕਰਨ ਦੇ ਆਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਭਰ ’ਚ 4376 ਰਾਸ਼ਨ ਪੈਕੇਟਾਂ ਦੀ ਵੰਡ ਕੀਤੀ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਘਾਹ ਮੰਡੀ ਨਵਾਂਸ਼ਹਿਰ ਵਿਖੇ ਕਸ਼ਮੀਰੀ ਮਜ਼ਦੂਰਾਂ ਨੂੰ ਰਾਹਤ ਦੀ ਵੰਡ ਕਰਦਿਆਂ ਦੱਸਿਆ ਕਿ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਤੀ ਤੌਰ ’ਤੇ ਸਮਰੱਥ ਲੋਕਾਂ ਤੱਕ ਤਾਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾ ਦਿੱਤੀਆਂ ਹਨ ਪਰੰਤੂ ਜਿਨ੍ਹਾਂ ਦਿਹਾੜੀਦਾਰ ਲੋਕਾਂ ਕੋਲ ਪੈਸੇ ਹੀ ਨਹੀਂ ਹਨ, ਉਨ੍ਹਾਂ ਦੀ ਮੱਦਦ ਲਈ ਇਸ ਰਾਸ਼ਨ ਕਿੱਟਾਂ ਤਿਆਰ ਕਰਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਸ਼ਨ ਕਿੱਟਾਂ ’ਚ 5 ਕਿੱਲੋ ਆਟਾ, 2 ਕਿੱਲੋ ਦਾਲਾਂ, 1 ਕਿੱਲੋ ਚੀਨੀ, ਇੱਕ ਕਿੱਲੋ ਨਮਕ ਤੇ ਪਾਈਆਂ ਚਾਹ ਪੱਤੀ ਆਦਿ ਸਮਾਨ ਦਿੱਤਾ ਗਿਆ ਹੈ ਤਾਂ ਜੋ ਗਰੀਬ ਲੋਕਾਂ ਨੂੰ ਕਰਫ਼ਿਊ ਦੌਰਾਨ ਖਾਣਾ ਬਣਾਉਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।


ਉਨ੍ਹਾਂ ਦੱਸਿਆ ਕਿ ਤਿੰਨਾਂ ਸਬ ਡਵੀਜ਼ਨਾਂ ਦੇ ਉੱਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਭੇਜੀ ਗਈ ਮੰਗ ਮੁਤਾਬਕ ਉਨ੍ਹਾਂ ਨੂੰ ਇਹ ਰਾਸ਼ਨ ਪੈਕੇਟ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਵਿੱਚ ਨਵਾਂਸ਼ਹਿਰ ਸਬ ਡਵੀਜ਼ਨ ਨੂੰ 2150 ਪੈਕੇਟ, ਬਲਾਚੌਰ ਨੂੰ 1726 ਪੈਕੇਟ ਅਤੇ ਬੰਗਾ ਨੂੰ 550 ਪੈਕੇਟ ਮੁਹੱਈਆ ਕਰਵਾਏ ਗਏ। ਇਹ ਰਾਸ਼ਨ ਪੇਂਡੂ ਤੇ ਸ਼ਹਿਰੀ ਅਬਾਦੀ ਮੁਤਾਬਕ ਬੀ ਡੀ ਪੀ ਓਜ਼ ਤੇ ਕਾਰਜ ਸਾਧਕ ਅਫ਼ਸਰਾਂ ਰਾਹੀਂ ਲੋੜਵੰਦ ਲੋਕਾਂ ਨੂੰ ਵੰਡਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਪੱਕਿਅ-ਪਕਾਇਆ ਖਾਣਾ ਸ਼ਹਿਰ ਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਪੈਕ ਕਰਕੇ ਸਪਲਾਈ ਕੀਤੇ ਜਾਣ ਦੇ ਸ਼ੁੱਭ ਕਾਰਜ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਰਾਧਾ ਸੁਆਮੀ ਸਤਿਸੰਗ ਸਭਾ ਵੱਲੋਂ ਕਲ੍ਹ ਨਵਾਂਸ਼ਹਿਰ ’ਚ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਪੱਕਿਆ ਖਾਣਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਪ੍ਰਸ਼ਾਸਨ ਵੱਲੋਂ ਵਡੇਰੇ ਹਿੱਤਾਂ ’ਚ ਤੁਰੰਤ ਪ੍ਰਵਾਨਗੀ ਦੇ ਦਿੱਤੀ ਗਈ।
ਸ੍ਰੀ ਬਬਲਾਨੀ ਨੇ ਜ਼ਿਲ੍ਹੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਦਾਨੀ ਸੱਜਣਾਂ ਨੂੰ ਇਸ ਸੰਕਟ ਕਾਲੀਨ ਸਮੇਂ ’ਚ ਲੋਕਾਂ ਦੀ ਮੱਦਦ ਲਈ ਸਵੈ-ਇੱਛਾ ਨਾਲ ਅੱਗੇ ਆਉਣ ਦਾ ਸੱਦਾ ਦਿੰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਇਸ ਪਾਸੇ ਸ਼ੁਰੂ ਕੀਤੀ ਨਿਵੇਕਲੀ ਪਹਿਲ ਕਦਮੀ ਦਾ ਵੀ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਂ ਅਜਿਹਾ ਹੈ ਜਦੋਂ ਸਾਨੂੰ ਸਭ ਕੁੱਝ ਭੁੱਲ ਕੇ ਇਨਸਾਨੀਅਤ ਦੀ ਸੇਵਾ ’ਚ ਜੁੱਟ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਖਾਣਾ ਸਪਲਾਈ ਕਰਨ ਮੌਕੇ ਲੋਕਾਂ ’ਚ ਇੱਕ ਤੋਂ ਡੇਢ ਮੀਟਰ ਦੀ ਦੂਰੀ ਨੂੰ ਯਕੀਨੀ ਜ਼ਰੂਰ ਬਣਾ ਲਿਆ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰਕਿਆ ਜਾ ਸਕੇ। ਇਸ ਮੌਕੇ ਨੋਡਲ ਅਫ਼ਸਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਤਿੰਦਰ ਕੌਰ ਵੀ ਮੌਜੂਦ ਸਨ।

Share This :

Leave a Reply