ਬਰੈਂਪਟਨ (ਕੁਲਤਰਨ ਸਿੰਘ ਪਧਿਆਣਾ) ਬਰੈਂਪਟਨ ਵਿਖੇ 18 ਜਣਿਆਂ ਨੂੰ ਬੀਤੇ ਐਤਵਾਰ ਕ੍ਰਿਕੇਟ ਖੇਡਣ ਤੇ ਸਰੀਰਿਕ ਦੂਰੀ ਨਾ ਬਣਾਉਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ । ਪੰਜ ਜਣਿਆਂ ਤੋਂ ਵੱਧ ਦਾ ਇੱਕਠ ਕਰਨ ਅਤੇ ਸ਼ਰੀਰਕ ਦੂਰੀ ਨਾ ਬਣਾਉਣ ਦੇ ਚਾਰਜਸ ਵੀ ਲਗਾਏ ਗਏ ਹਨ।
ਇਹ ਘਟਨਾ Mayfield/Creditview ਦੇ ਖੇਤਰ ਦੀ ਹੈ । ਆਪਾਂ ਪੰਜਾਬ ਜਾਂ ਭਾਰਤ ਦੇ ਲੋਕਾਂ ਬਾਰੇ ਤਾਂ ਕਹਿ ਦਿੰਦੇ ਹਾਂ ਪਰ ਇੱਥੇ ਲੋਕਲ ਕੈਨੇਡਾ ਵੀ ਕਾਨੂੰਨ ਨੂੰ ਛਿੱਕੇ ਟੰਗਣਾ ਆਪਣਾ ਹੱਕ ਸਮਝਦੇ ਹਾਂ ।