ਬਰਤਾਨੀਆ ‘ਚ ਕੋਵਿਡ 19 ਸਥਿਤੀ ਨਾਲ ਨਜਿੱਠਣ ਲਈ 20000 ਸੈਨਿਕ ਹੋਣਗੇ ਤਾਇਨਾਤ

ਇੰਗਲੈਂਡ ‘ਚ ਮੌਤਾਂ ਦੀ ਗਿਣਤੀ ਹੋਈ 108

ਸਕਾਟਲੈਂਡ ‘ਚ 6 ਤੇ ਉੱਤਰੀ ਆਇਰਲੈਂਡ ਵਿੱਚ 1 ਮੌਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨਵੀ ਆਰਮੀ ਵੱਲੋਂ ਆਪਣੇ 20000 ਸੈਨਿਕ ਗਲੀਆਂ, ਹਸਪਤਾਲਾਂ ਤੇ ਹੋਰ ਜ਼ਰੂਰੀ ਥਾਂਵਾਂ ‘ਤੇ ਤਾਇਨਾਤ ਕਰਨ ਲਈ ਰਾਖਵੇਂ ਰੱਖੇ ਹਨ। 150 ਸੈਨਿਕਾਂ ਨੂੰ ਆਕਸੀਜਨ ਵਾਲੇ ਟੈਂਕਰ ਚਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਚਰਚ ਆਫ ਸਕਾਟਲੈਂਡ ਤੇ ਕੈਥੋਲਿਕ ਚਰਚ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕਿਸੇ ਮ੍ਰਿਤਕ ਦੇ ਅੰਤਿਮ ਸੰਸਕਾਰ ਮੌਕੇ ਸਿਰਫ ਪਰਿਵਾਰਕ ਜੀਅ ਹੀ ਮੌਜੂਦ ਰਹਿਣ, ਬੇਲੋੜੇ ਇਕੱਠ ਤੋਂ ਬਚਿਆ ਜਾਵੇ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਵਿੱਚ ਤੀਜੀ ਮੌਤ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਉਹਨਾਂ ਨੇ ਸਕਾਟਲੈਂਡ ਦੇ ਸਾਰੇ ਸਕੂਲਾਂ ਦੇ ਸ਼ੁੱਕਰਵਾਰ ਤੋਂ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ।

ਜਿਕਰਯੋਗ ਹੈ ਕਿ ਹੁਣ ਸਕੂਲ ਸਮਰ ਹੌਲੀਡੇਜ਼ ਤੋਂ ਪਹਿਲਾਂ ਨਹੀਂ ਖੁੱਲਣਗੇ। ਸਕਾਟਲੈਂਡ ਦੇ ਕੈਥੋਲਿਕ ਚਰਚ ਨੇ ਆਪਣੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਹਨ। ਦੇਸ਼ ਵਿੱਚ ਹੈਂਡ ਸੈਨੀਟਾਈਜ਼ਰ ਦੀ ਘਾਟ ਨੂੰ ਪੂਰਾ ਕਰਨ ਲਈ ਸਕਾਟਿਸ਼ ਡਿਸਟਿੱਲਰੀ “ਬਰਿਊ ਡੌਗ” ਨੇ ਆਪਣੀ ਉੱਤਰ ਪੂਰਬੀ ਡਿਸਟਿੱਲਰੀ ਨੂੰ ਹੈਂਡ ਸੈਨੀਟਾਈਜ਼ਰ ਬਨਾਉਣ ਦੇ ਕੰਮ ਵਿੱਚ ਲਗਾ ਦਿੱਤਾ ਹੈ। ਐਡਿਨਬਰਾ ਦੇ ਵਸਨੀਕਾਂ ਨੇ ਆਪਣੇ ਫਲੈਟਾਂ ਦੀਆਂ ਬਾਲਕੋਨੀਆਂ ‘ਚ ਖੜ੍ਹ ਕੇ ਮਰੀਜ਼ਾਂ ਦੀ ਸੇਵਾ ਸੰਭਾਲ ‘ਚ ਜੁਟੇ ਹਸਪਤਾਲ ਕਾਮਿਆਂ, ਸਫਾਈ ਸੇਵਕਾਂ, ਸੁਪਰਸਟੋਰਾਂ ਦੇ ਕਾਮਿਆਂ ਅਤੇ ਕੇਅਰ ਹੋਮਜ਼ ‘ਚ ਕੰਮ ਕਰਦੇ ਕਾਮਿਆਂ ਦੀ ਚੜ੍ਹਦੀ ਕਲਾ ਲਈ ਗੀਤ ਗਾਏ।

Share This :

Leave a Reply