ਪੱਤਰਕਾਰਾਂ ਨੂੰ ਵੀ ਸਾਰੀਆਂ ਸਹੂਲਤਾ ਦਿੱਤੀਆਂ ਜਾਣ- ਗੁਰਵਿੰਦਰ ਢਿਲੋਂ

ਗੁਰਵਿੰਦਰ ਢਿਲੋਂ

ਫ਼ਤਹਿਗੜ੍ਹ ਸਾਹਿਬ (ਸੂਦ)-ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਢਿਲੋਂ ਨੇ ਪੱਤਰਕਾਰ ਭਾਈਚਾਰੇ ਨੂੰ ਪ੍ਰੈਸ ਦਿਵਸ ਦੀ ਵਧਾਈ ਦਿੰਦੇ ਹੋਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਲਈ ਵੀ ਸਾਰੀਆਂ ਸਹੁਲਤਾ ਦਿਤੀਆਂ ਜਾਣ। ਪੱਤਰਕਾਰ ਕੋਰੋਨਾ ਮਹਾਮਾਰੀ ਦੌਰਾਨ ਅੱਗੇ ਹੋ ਕੇ ਕੰਮ ਕਰ ਰਹੇ ਹਨ ਅਤੇ ਹਰੇਕ ਖਬਰ ਜਨਤਾ ਤੇ ਸਰਕਾਰ ਤੱਕ ਪਹੁੰਚਾ ਰਹੇ ਹਨ।

ਉਨ੍ਹਾ ਕਿਹਾ ਕਿ ਪੁਲਿਸ, ਡਾਕਟਰ ਅਤੇ ਸਫਾਈ ਸੇਵਕਾ ਦੀ ਤਰਾਂ ਪੱਤਰਕਾਰ ਵੀ ਆਪਣੀ ਜਾਨ ਖਤਰੇ ਵਿਚ ਪਾ ਕੇ ਕਵਰੇਜ ਕਰਨ ਜਾਂਦੇ ਹਨ। ਫੀਲਡ ਵਿਚ ਕੰਮ ਕਰਨ ਵਾਲੇ ਜੋ ਕਿ ਨਿਗੁਣਿਆਂ ਭੱਤਿਆਂ ਤੇ ਕੰਮ ਕਰਦੇ ਹਨ ਅਤੇ ਸਰਕਾਰ ਵੱਲੋਂ ਜਾਰੀ ਪੀਲਾ ਕਾਰਡਧਾਰਕ ਹਨ, ਉਨ੍ਹਾ ਨੂੰ ਆਰਥਿਕ ਮੱਦਦ ਦਿੱਤੀ ਜਾਵੇ ਅਤੇ ਸਮੂਹ ਪੱਤਰਕਾਰਾਂ ਲਈ ਆਰਥਿਕ ਪੈਕੇਜ ਦਿੱਤਾ ਜਾਵੇ। ਪੱਤਰਕਾਰ ਸਮਾਜ ਦਾ ਦਰਪਣ ਹੁੰਦੇ ਹਨ ਅਤੇ ਹਰ ਸਮੇਂ ਲੋਕਾ ਦੀਆਂ ਮੁਸ਼ਕਿਲਾ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ ਅਹਿਮ ਭੁਮਿਕਾ ਨਿਭਾਉਦੇ ਹਨ। ਇਸ ਲਈ ਪੱਤਰਕਾਰਾਂ ਨੂੰ ਵੀ ਮੁਲਾਜਮਾਂ ਦੀ ਤਰਾਂ ਹਰੇਕ ਸਹੁਲਤ ਦਿੱਤੀ ਜਾਵੇ। ਪੱਤਰਕਾਰਾਂ ਨੂੰ ਮਾਸਕ, ਸੈਨੇਟਾਈਜਰ ਅਤੇ ਦਸਤਾਨੇ ਵੀ ਮੁਹੱਈਆਂ ਕਰਵਾਏ ਜਾਣ। ਉਨ੍ਹਾ ਆਪਣੀ ਪੱਗ ਤੇ ਕਾਲੀ ਪੱਟੀ ਬੰਨਕੇ ਸਰਕਾਰ ਖਿਲਾਫ ਰੋਸ਼ ਵੀ ਜਾਹਰ ਕੀਤਾ ਕਿ ਪੱਤਰਕਾਰਾਂ ਦੀ ਕਿਸੇ ਨੇ ਸਾਰ ਨਹੀ ਲਈ ਹੈ।

Share This :

Leave a Reply