ਪੰਜਾਬ ਸਰਕਾਰ ਵਕੀਲਾ ਸਮੇਤ ਵਿਦੇਸ਼ਾ ਵਿਚ ਫਸੇ ਸੈਲਾਨੀਆ ਨੂੰ ਵਾਪਸ ਲਿਆਵੇ- ਐਡਵੋਕੇਟ ਬ੍ਰਿਜਮੋਹਨ

ਐਡਵੋਕੇਟ ਬ੍ਰਿਜਮੋਹਨ ਸਿੰਘ

ਫ਼ਤਹਿਗੜ੍ਹ ਸਾਹਿਬ (ਸੂਦ)-ਜਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜਮੋਹਨ ਸਿੰਘ ਨੇ ਸ਼੍ਰੀਮਤੀ ਅਮ੍ਰਿਤ ਕੌਰ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਵਿਦੇਸ਼ਾ ਵਿਚ ਟੂਰਿਸਟ ਵੀਜੇ ਤੇ ਘੁੰਮਣ ਗਏ ਕੋਰੋਨਾ ਵਾਇਰਸ ਕਾਰਨ ਅੰਤਰਰਾਸ਼ਟਰੀ ਉਡਾਣਾ ਬੰਦ ਹੋਣ ਕਾਰਨ ਵਿਦੇਸ਼ਾ ਵਿਚ ਫਸੇ ਵਕੀਲਾ ਸਮੇਤ ਸਾਰੇ ਪੰਜਾਬ ਵਾਸੀਆਂ ਨੂੰ ਵਾਪਸ ਲਿਆਉਦਾ ਜਾਵੇ। ਐਡਵੋਕੇਟ ਬ੍ਰਿਜਮੋਹਨ ਸਿੰਘ ਨੇ ਕਿਹਾ ਕਿ ਮਾਰਚ 2020 ਵਿਚ ਵਿਦੇਸ਼ ਸੈਰ ਸਪਾਟੇ ਲਈ ਗਏ ਭਾਰਤੀ ਨਾਗਰਿਕ ਅਚਾਨਕ ਅੰਤਰਰਾਸ਼ਟਰੀ ਉਡਾਣਾ ਬੰਦ ਹੋ ਜਾਣ ਕਾਰਨ ਵਿਦੇਸ਼ਾ ਵਿਚ ਹੀ ਫਸ ਗਏ ਹਨ।

ਉਨ੍ਹਾਂ ਵਲੋਂ ਵਾਪਸ ਵਤਨ ਪਰਤਣ ਲਈ ਕੀਤੀਆ ਜਾ ਰਹੀਆ ਸਾਰੀਆਂ ਚਾਰਾਜੋਈਆ ਨਾਕਾਮ ਹੋ ਰਹੀਆ ਹਨ। ਜਦੋ ਕਿ ਭਾਰਤ ਵਿਚ ਆਏ ਵਿਦੇਸ਼ੀ ਨਾਗਰਿਕ ਲਗਾਤਾਰ ਆਪਣੇ ਵਤਨ ਵਾਪਸ ਪਰਤ ਰਹੇ ਹਨ। ਭਾਰਤ ਸਰਕਾਰ ਵਲੋ ਹਾਲੇ ਤੱਕ ਵਿਦੇਸ਼ਾ ਵਿਚ ਫਸੇ ਆਪਣੇ ਨਾਗਰਿਕਾ ਨੂੰ ਵਾਪਸ ਲਿਆਉਣ ਲਈ ਕੋਈ ਯੋਜਨਾ ਨਹੀ ਉਲੀਕੀ ਗਈ ਹੈ। ਜਦੋ ਕਿ ਯੂ. ਕੇ, ਫਰਾਂਸ, ਅਮਰੀਕਾ, ਕੈਨੇਡਾ, ਸਾਉੂਥ ਕੋਰੀਆ, ਆਸਟ੍ਰੇਲੀਆ ਇਥੋ ਤੱਕ ਕਿ ਪਾਕਿਸਤਾਨ ਵੀ ਆਪਣੇ ਨਾਗਰਿਕਾ ਨੂੰ ਭਾਰਤ ਤੋ ਵਾਪਸ ਲੈ ਜਾ ਰਿਹਾ ਹੈ।ਜਦੋ ਕਿ ਸੀਮਤ ਸਾਧਨਾ ਨਾਲ ਕੁਝ ਹਫਤਿਆ/ਦਿਨਾਂ ਦਾ ਪ੍ਰੋਗਰਾਮ ਬਣਾ ਕੇ ਵਿਦੇਸ਼ ਗਏ ਇਹ ਸੈਲਾਨੀ ਸੀਮਤ ਸਾਧਨਾ ਨਾਲ ਗਏ ਹਨ ਅਤੇ ਅਚਾਨਕ ਅੰਤਰਰਾਸ਼ਟਰੀ ਉਡਾਣਾ ਰੱਦ ਹੋ ਜਾਣ ਨਾਲ ਉਥੇ ਫਸ ਗਏ ਹਨ। ਉਨ੍ਹਾਂ ਨੂੰ ਅੰਤਰਰਾਸ਼ਟਰੀ ਏਅਰਲਾਈਨਜ਼ ਕੰਪਨੀਆਂ ਵਲੋ ਵੀ ਕੋਈ ਹੁੰਗਾਰਾ ਨਹੀ ਦਿੱਤਾ ਜਾ ਰਿਹਾ ਅਤੇ ਏਅਰ ਲਾਈਨਜ਼ ਨੇ ਆਪਣੇ ਦਫਤਰ ਅਤੇ ਟੈਲੀਫੋਨ ਨੰਬਰ ਬੰਦ ਕਰ ਦਿੱਤੇ ਹਨ। ਉਨ੍ਹਾਂ ਵਲੋ ਭੇਜਿਆ ਜਾ ਰਹੀਆ ਈ-ਮੇਲ ਦਾ ਵੀ ਕੋਈ ਜਵਾਬ ਨਹੀ ਮਿਲ ਰਿਹਾ। ਇਨ੍ਹਾਂ ਸੈਲਾਨੀਆਂ ਦੇ ਸੈਰ ਸਪਾਟਾ ਅਤੇ ਸਿਹਤ ਬੀਮੇ ਕਰਨ ਵਾਲੀਆ ਕੰਪਨੀਆ ਨੇ ਕਰੋਨਾ ਮਹਾਮਾਰੀ ਦੇ ਚੱਲਦੇ ਇਨ੍ਹਾਂ ਦੇ ਬੀਮੇ ਦੀਆ ਪਾਲਸੀਆ ਨੂੰ ਵੀ ਅੱਗੇ ਨਹੀ ਵਧਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਸਿਹਤ ਸਹੂਲਤ ਲੈਣ ਵਿਚ ਵੀ ਭਾਰੀ ਔਕੜ ਪੇਸ਼ ਆ ਰਹੀ ਹੈ। ਉਨ੍ਹਾ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਵਕੀਲ ਰਾਵੀ ਹਰਜੀਵਨ ਸਿੰਘ ਜੋ ਕਿ ਯੂਐਸਏ ਅਤੇ ਐਡਵੋਕੇਟ ਭਰਤ ਵਰਮਾ ਆਸਟਰੇਲੀਆਂ ਟੂਰਿਸਟ ਵੀਜੇ ਤੇ ਗਏ ਹੋਏ ਹਨ ਅਤੇ ਉਥੇ ਫਸ ਗਏ ਹਨ। ਉਨ੍ਹਾ ਦੀ ਮਦਦ ਕੀਤੀ ਜਾਵੇ ਅਤੇ ਛੇਤੀ ਤੋਂ ਛੇਤੀ ਪੰਜਾਬ ਵਾਪਸ ਲਿਆਦਾ ਜਾਵੇ।

Share This :

Leave a Reply