ਪੰਜਾਬ ‘ਚ ਆਏ ਐਨਆਰਆਈਜ਼ ਨੂੰ ਕੈਪਟਨ ਨੇ ਦਿੱਤੀ ਸਖਤ ਚੇਤਾਵਨੀ

ਨਹੀਂ ਤਾਂ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ।

ਚੰਡੀਗੜ੍ਹ – ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਆਏ ਐਨਆਰਆਈਜ਼ ਨੂੰ ਸਖਤ ਚੇਤਾਵਨੀ ਦਿੱਤੀ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਐਨਆਰਆਈ ਖੁਦ ਆਪਣੇ ਬਾਰੇ ਜਾਣਕਾਰੀ ਦੇਣ, ਨਹੀਂ ਤਾਂ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ। ਜਾਣਕਾਰੀ ਮੁਤਾਬਿਕ ਪੰਜਾਬ ‘ਚ ਕੋਰੋਨਾਵਾਇਰਸ ਦੀ ਦਹਿਸ਼ਤ ‘ਚ ਦੂਸਰੇ ਦੇਸ਼ਾਂ ਤੋਂ 90 ਹਜ਼ਾਰ ਤੋਂ ਵੱਧ ਐਨਆਰਆਈਜ਼ ਆਏ ਹਨ।

ਇਨ੍ਹਾਂ ‘ਚੋਂ 30,000 ਤੋਂ ਵੱਧ ਲੋਕਾਂ ਨਾਲ ਸਿਹਤ ਵਿਭਾਗ ਅਜੇ ਤੱਕ ਸੰਪਰਕ ਨਹੀਂ ਕਰ ਪਾਇਆ। ਸਰਕਾਰ ਨੇ ਇਸ ਤੋਂ ਪਹਿਲਾਂ ਐਨਆਰਆਈਜ਼ ਬਾਰੇ ਪਿੰਡਾਂ ਦੇ ਸਰਪੰਚਾਂ ਤੋਂ ਜਾਣਕਾਰੀ ਮੰਗੀ ਸੀ। ਸੂਬਾ ਸਰਕਾਰ ਨੇ ਕਿਹਾ ਸੀ ਕਿ ਜਨਵਰੀ ਤੋਂ ਹੁਣ ਤੱਕ ਵਿਦੇਸ਼ਾਂ ਤੋਂ ਪਰਤੇ ਐਨਆਰਆਈਜ਼ ਨੂੰ ਤੁਰੰਤ ਆਪਣੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣ ਲਈ ਕਿਹਾ ਸੀ, ਪਰ ਅਜੇ ਤੱਕ ਵੀ ਅਜਿਹਾ ਨਹੀਂ ਹੋਇਆ।

Share This :

Leave a Reply