ਪੰਚਾਇਤੀ ਗੁਰਦੁਆਰਾ ਵਿਖੇ 255 ਮਰੀਜ਼ਾਂ ਦਾ ਕੀਤਾ ਗਿਆ ਮੁਫ਼ਤ ਚੈੱਕਅਪ

ਪਟਿਆਲਾ (ਅਰਵਿੰਦਰ ਸਿੰਘ) ਸੰਸਾਰ ਵਿੱਚ ਕਰੋਨਾ ਵਾਇਰਸ ਦਾ ਪ੍ਰਕੋਪ ਚੱਲ ਰਿਹਾ ਹੈ ਜਿਸ ਦੀ ਲਪੇਟ ਵਿੱਚ ਸਾਰੇ ਦੇਸ਼ ਆਏ ਹੋਏ ਹਨ ਅਤੇ ਉਸ ਦੇ ਬਚਾਓ ਵਿੱਚ ਲੱਗੇ ਹੋਏ ਹਨ ਕਰੋਨਾ ਵਾਇਰਸ ਤੋਂ ਨਾ ਡਰੋ ਸਗੋਂ ਇਸ ਦੇ ਬਚਾਓ ਦੇ ਤਰੀਕੇ ਤੇ ਅਮਲ ਕਰੋ ਸਾਬਣ ਨਾਲ ਚੰਗੀ ਤਰ੍ਹਾਂ  ਹੱਥ ਸਾਫ ਕਰਨੇ ਚਾਹੀਦੇ ਹਨ ਬਿਮਾਰ ਹੋਣ ਤੇ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਸਰਕਾਰ ਵੀ ਇਸ ਵੱਲ ਧਿਆਨ ਦੇ ਰਹੀ ਹੈ ਵਿਦੇਸ਼ ਯਾਤਰਾ ਤੋਂ ਇਨ੍ਹਾਂ  ਦਿਨਾਂ ਵਿੱਚ ਬਚੋ। ਇਹ ਵਿਚਾਰ ਡਾ. ਪ੍ਰਸੋਤਮ ਗੋਇਲ ਅੱਖਾਂ ਦੇ ਮਾਹਿਰ ਅਤੇ ਪ੍ਰਧਾਨ ਅਗਰਵਾਲ ਚੇਤਨਾ ਸਭਾ ਵੱਲੋਂ ਬਿੰਦਰਾ ਕਾਲੋਨੀ ਪੰਚਾਇਤੀ ਗੁਰਦੁਆਰਾ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਕਹੇ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਵਿਜੈ ਕੁਮਾਰ ਗੋਇਲ ਚੇਅਰਮੈਨ, ਕਿਸ਼ਨ ਚੰਦ ਗੋਇਲ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਪੈਟਰਨ ਅਗਰਵਾਲ ਚੇਤਨਾ ਸਭਾ ਨੇ ਕਿਹਾ ਕਿ ਟਰੱਸਟ ਅਤੇ ਸਭਾ ਕਰੋਨਾ ਵਾਇਰਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਸਗੋਂ ਸਾਫ਼ ਸਫ਼ਾਈ ਦਾ ਧਿਆਨ ਰੱਖੋ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅੱਜ ਦੇ ਕੈਂਪ ਵਿੱਚ ਡਾ. ਪ੍ਰਸੋਤਮ ਅੱਖਾਂ ਦੇ ਮਾਹਿਰ ਡਾ. ਕਿਰਨਜੋਤ ਕੌਰ ਔਰਤਾਂ ਦੇ ਮਾਹਿਰ ਅਤੇ ਡਾ. ਗੁਰਮੀਤ ਸਿੰਘ ਬੱਚਿਆਂ ਦੇ ਮਾਹਿਰ ਨੇ ਮਰੀਜ਼ਾ ਦਾ ਮੁਫ਼ਤ  ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਹ ਕੈਂਪ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਨਿਊ ਯਾਦਵਿੰਦਰਾ ਕਾਲੋਨੀ ਦੇ ਸਹਿਯੋਗ ਨਾਲ ਲਗਾਇਆ ਗਿਆ। ਡਾਕਟਰਾਂ ਨੇ ਮਰੀਜ਼ਾ ਦਾ ਮੁਫ਼ਤ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ 255 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ। ਇਸ ਕੈਂਪ ਵਿੱਚ ਮਰੀਜ਼ਾਂ ਨੂੰ ਕਰੋਨਾ ਵਾਇਰਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਅਤੇ ਜਾਗਰੂਕ ਕੀਤਾ ਗਿਆ। ਭੀੜਭਾੜ ਵਾਲੇ ਇਲਾਕੇ ਤੋਂ ਅੱਜ ਕਲ ਦੇ ਦਿਨਾਂ ਵਿੱਚ ਨਹੀਂ ਜਾਣਾ ਚਾਹੀਦਾ ਅਤੇ ਆਪਣੇ ਜ਼ਿੰਮੇਵਾਰੀ ਸਮਝਦੇ ਹੋਏ ਬਿਮਾਰੀ ਹੋਣ ਤੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਸ ਅਵਸਰ ਤੇ ਅਰਵਿੰਦ ਅਗਰਵਾਲ ਸਕੱਤਰ, ਲਕਸ਼ਮੀ ਗੁਪਤਾ, ਦੀਪਕ ਜੈਨ, ਪੁਨੀਤ ਗੁਪਤਾ ਅਤੇ ਬਿਕਰਮ ਹਾਜ਼ਰ ਸਨ।

Share This :

Leave a Reply