ਪ੍ਰਿੰਸੀਪਲ ਜੇ ਪੀ ਸਿੰਘ ਨੇ ਬੇਨਤੀ ਭਰੇ ਲਹਿਜ਼ੇ ਵਿੱਚ ਥਾਪਰ ਯੂਨੀਵਰਸਿਟੀ ਅਧਿਕਾਰੀਆਂ ਨੂੰ ਕੀਤੀ ਅਪੀਲ

ਪਟਿਆਲਾ ( ਅਰਵਿੰਦਰ ਸਿੰਘ ) ਜਿੱਥੇ ਸਾਰਾ ਦੇਸ਼ ਕਰੋਨਾ ਵਿਰੁੱਧ ਜੰਗ ਲੜ ਰਿਹਾ ਹੈ ਉੱਥੇ ਕੁਛ ਅਦਾਰੇ ਸਫ਼ਾਈ ਦੇ ਨਾਂ ਤੇ ਠੇਕਾ ਮੁਲਾਜ਼ਮਾਂ ਨੂੰ ਕੰਮ ਤੇ ਆਉਣ ਦੇ ਆਦੇਸ਼ਾਂ ਦੀ ਧਮਕੀ ਭਰੀ ਵੀਡੀਓ ਜਾਰੀ ਕੀਤੀ ਹੈ। ਪ੍ਰਿੰਸੀਪਲ ਜੇ ਪੀ ਸਿੰਘ ਜ ਸਕੱਤਰ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਥਾਪਰ ਯੂਨੀਵਰਸਿਟੀ ਦੇ ਪ੍ਰਬੰਧ ਅਫਸਰ ਕੈਪਟਨ ਮਨਜੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰ ਕੇ ਠੇਕੇ ਤੇ ਕੰਮ ਕਰ ਰਹੇ ਸਮੂਹ ਸਕਿਉਰਿਟੀ, ਸਫਾਈ ਸੇਵਕ, ਬਿਜਲੀ ਤੇ ਹੋਰ ਵਰਗਾਂ ਦੇ ਕਰਮਚਾਰੀਆਂ ਨੂੰ ਡਿਊਟੀ ਤੇ ਆਉਣ ਲਈ ਆਦੇਸ਼ ਦਿੱਤੇ ਹਨ

ਜਦੋਂ ਕਿ ਸਮੁਚੇ ਦੇਸ਼ ਵਿੱਚ ਲਾਕ ਡਾਉਨ ਹੈ। ਸਾਰੇ ਅਦਾਰੇ , ਰੇਲ ਗੱਡੀਆਂ, ਬੱਸਾਂ, ਹਵਾਈ ਜਹਾਜ਼ ਆਦਿ ਬੰਦ ਹਨ। ਇਥੋਂ ਤੱਕ ਕਿ ਪ੍ਰਾਈਵੇਟ ਹਸਪਤਾਲ ਵੀ ਬੰਦ ਹਨ ਅਤੇ ਫੱਟੇ ਉੱਤੇ ਡਲਿਵਰੀ ਹੋ ਰਹੀ ਹੈ।ਗਰੀਬ ਦਿਹਾੜੀ ਦਾਰ  ਲੋਕ ਤਾਂ ਰੋਟੀ ਟਨ ਵੀ ਮੁਥਾਜ ਹੋ ਚੁੱਕੇ ਹਨ। ਪ੍ਰਿੰਸੀਪਲ ਜੇ ਪੀ ਸਿੰਘ ਨੇ ਬੇਨਤੀ ਭਰੇ ਲਹਿਜ਼ੇ ਵਿੱਚ ਥਾਪਰ ਯੂਨੀਵਰਸਿਟੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਆਪਦਾ ਦੀ ਘੜੀ ਵਿੱਚ ਉਹ ਦੇਸ਼ ਨਾਲ ਖੜਨ ਅਤੇ ਮੁਲਾਜ਼ਮਾਂ ਨੂੰ ਡਰਾਉਣ ਧਿ ਬਜਾਇ ਉਨ੍ਹਾਂ ਦੇ ਪਰਿਵਾਰਾਂ ਦਾ ਧਿਆਨ ਰੱਖਣ, ਉਨਾਂ ਦੇ ਬੀਵੀ ਬੱਚਿਆਂ ਦੀ ਰੋਟੀ/ਦਵਾਈ ਦਾ ਪ੍ਰਬੰਧ ਕਰਨ।
ਜੇ ਪੀ ਸਿੰਘ

Share This :

Leave a Reply