
ਐੱਸ ਏ ਐੱਸ ਨਗਰ (ਮੀਡੀਆ ਬਿਊਰੋ) ਪੰਜਾਬੀ ਫਿਲਮ ‘ਡੈਡੀ ਕੂਲ ਮੁੰਡੇ ਫੁਲ’ ਵਿੱਚ ਆਪਣੇ ਪਹਿਲੇ ਗਾਣੇ ਕਲਾਸਮੇਟ ਨਾਲ ਗਾਇਕੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਪੰਜਾਬੀ ਗਾਇਕਾ ਦਾ ਦਾ ਨਵਾਂ ਗਾਣਾ ‘ਹੀਰੋ ਵਰਗਾ’ ਲੋਕਅਰਪਣ ਹੋਇਆ। ਗੀਤ ਸਬੰਧੀ ਜਾਣਕਾਰੀ ਦਿੰਦਿਆ ਕੌਰ ਬੀ ਨੇ ਦੱਸਿਆ ਕਿ ਹਿਮਾਂਸ਼ ਵਰਮਾ ਅਤੇ ਨਵਰਤਨ ਮਿਊਜ਼ਿਕ ਦੀ ਪੇਸ਼ਕਸ਼ ਮੇਰੇ ਇਸ ਗੀਤ ਨੂੰ ਰਾਜ ਰਣਜੋਧ ਨੇ ਕਲਮਬੰਦ ਕੀਤਾ ਹੈ। ਬੀ ਮਿਊਜ਼ਿਕ ਨੇ ਸੰਗੀਤ ਨਾਲ ਪਰੋਇਆ ਹੈ ਅਤੇ ਮਨਭਾਉਂਦੀ ਵੀਡੀਓ ਹਨੀ ਰਾਓ ਦੀ ਦੇਣ ਹੈ ਜੋ ਕਿ ਚੰਡੀਗੜ੍ਹ ਦੇ ਆਸਪਾਸ ਦੇ ਖੇਤਰਾ ਤੋਂ ਸ਼ੂਟ ਕੀਤੀ ਗਈ ਹੈ।

ਗੀਤ ਦੇ ਬੋਲਾ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਗੀਤ ਵਿੱਚ ਉਨ੍ਹਾਂ ਨਵੀਂ ਜਨਰੇਸ਼ਨ ਦੀ ਗੱਲ ਕੀਤੀ ਹੈ ਜਿਸ ਵਿੱਚ ਕੁੜੀ ਆਪਣੇ ਹੀਰੋ ਦੀ ਗੱਲ ਕਰਦੀ ਹੈ। ਆਪਣੇ ਗਾਇਕੀ ਸਫਰ ਬਾਰੇ ਜਾਣਕਾਰੀ ਦਿੰਦਿਆਂ ਗਾਇਕਾਂ ਨੇ ਦੱਸਿਆ ਕਿ ਮੈਂ ਬਚਪਨ ਵਿੱਚ ਆਪਣੇ ਜੱਦੀ ਪਿੰਡ ਨਵਾਂ ਗਾਓ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਬਦ ਕੀਰਤਨ ਕਰਦੀ ਸੀ। ਜਿਸ ਪਿੱਛੋਂ ਸਕੂਲੀ ਦੌਰ ਚ ਉਨਾ ਵਲੋ ਕਈ ਯੂਥ ਫੈਸਟੀਵਲਾਂ ਅਤੇ ਦੂਸਰੇ ਗਾਇਕੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਗਾਇਕੀ ਦੀ ਸਿੱਖਿਆ ਪੰਜਾਬੀ ਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਗਿੱਲ ਜੀ ਤੋਂ ਪ੍ਰਾਪਤ ਕੀਤੀ। ਇਸੇ ਦੌਰਾਨ ਉਨ੍ਹਾਂ ਆਵਾਜ਼ ਪੰਜਾਬ ਦੀ ਅਤੇ ਵਾਈਸ ਆਫ ਪੰਜਾਬ ਜਿਹੇ ਵੱਡੇ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਗਾਇਕਾ ਕੌਰ ਬੀ ਇਸ ਤੋਂ ਪਹਿਲਾਂ ਵੀ ਲਾਹੌਰ ਦੀਆਂ ਵਾਲ਼ੀਆ, ਸ਼ਿਕਾਰ,ਸੰਧੂਰੀ ਰੰਗ, ਪੀਜ਼ਾ ਹੱਟ ਜਿਹੇ ਅਨੇਕਾ ਸੁਪਰਹੀਟ ਗੀਤ ਸਰੋਤਿਆਂ ਦੇ ਕਚਹਿਰੀ ਚ ਪੇਸ਼ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਵਾਂ ਗਾਣਾ ਕਿਸੇ ਵੀ ਮਿਉਜੀਕਲ ਸਾਇਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਵੀਡੀਓ ਯੂਟਿਊਬ ਸਮੇਤ ਸਾਰੇ ਪੰਜਾਬੀ ਚੈਨਲਾਂ ਤੇ ਵੋਖੀ ਜਾ ਸਕਦੀ ਹੈ। ਭਵਿੱਖ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਮੇਰੇ ਆਉਣ ਵਾਲੇ ਪੰਜਾਬੀ ਗਾਣੇ ਮੇਰੇ ਆਪਣੇ ਹੀ ਆਪਣੇ ਯੂ ਟਿਊਬ ਚੈਨਲ ਤੇ ਸਰੋਤਿਆ ਨਾਲ ਰੂਬਰੂ ਹੋਣਗੇ।




















