ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਸੁਲਝਾਇਆ ਪੱਤਰਕਾਰ ਸਨਪ੍ਰੀਤ ਮਾਂਗਟ ਦੇ ਅੰਨ੍ਹੇ ਕਤਲ ਦਾ ਕੇਸ

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਪਿਛਲੇ ਦਿਨੀਂ ਰਾਹੋਂ ਦੇ ਵਾਸੀ ਪੱਤਰਕਾਰ ਸਨਪ੍ਰੀਤ ਸਿੰਘ ਮਾਂਗਟ ਦੇ ਹੋਏ ਅੰਨੇ ਕਤਲ ਦੇ ਕੇਸ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲੀਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ 6 ਦੋਸ਼ੀ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ, ਨੇ ਦਿੰਦੇ ਦੱਸਿਆ ਕਿ ਪੱਤਰਕਾਰ ਸਨਪ੍ਰੀਤ ਸਿੰਘ ਮਾਂਗਟ ਦੇ ਕਤਲ ਕੇਸ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਅਣਪਛਾਤੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਮੁਕੱਦਮਾ ਦੀ ਤਫਤੀਸ਼ ਕਪਤਾਨ ਪੁਲਿਸ (ਜਾਂਚ), ਉਪ ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ.ਆਈ.ਏ ਨੂੰ ਸੌਪੀ ਗਈ।

ਇਸ ਟੀਮ ਦੀ ਪਿਛਲੇ ਇੱਕ ਹਫਤੇ ਦੀ ਅਣਥੱਕ ਮਿਹਨਤ ਦੇ ਨਤੀਜੇ ਵਜੋਂ ਦੋਸ਼ੀ ਜਗਦੀਪ ਸਿੰਘ ਉਰਫ ਬੱਬੂ ਬਾਜਵਾ, ਬਖਸ਼ੀਸ਼ ਸਿੰਘ ਉਰਫ ਬੱਬੀ, ਹਰਸ਼, ਜਨਿਤ ਕੁਮਾਰ ਉਰਫ ਜਿੰਨੀ ਵਾਸੀ ਰਾਹੋਂ, ਹਰਜਿੰਦਰ ਸਿੰਘ ਉਰਫ ਭੁੱਟਾ ਅਤੇ ਕਮਲਜੀਤ ਵਾਸੀ ਗੜ੍ਹ ਪਧਾਣਾ ਨੂੰ ਟਰੇਸ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ ਪੁੱਛਗਿੱਛ ਕਰਨ ‘ਤੇ ਦੋਸ਼ੀਆ ਨੇ ਮੰਨਿਆ ਕਿ ਮਿਤੀ 10-05-2020 ਦੀ ਦੇਰ ਰਾਤ ਨੂੰ ਉਹ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਸ਼ਰਾਬ ਅਤੇ ਭੰਗ ਪੀ ਕੇ 02 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਰਾਹੋਂ ਤੋਂ ਮਾਛੀਵਾੜਾ ਰੋਡ ਪਰ ਗਏ ਸਨ, ਰਸਤੇ ਵਿੱਚ ਸਨਪ੍ਰੀਤ ਸਿੰਘ ਮਾਂਗਟ ਆਪਣੇ ਮੋਟਰ ਸਾਈਕਲ ਤੇ ਆ ਰਿਹਾ ਸੀ, ਉਹਨਾਂ ਨੇ ਆਪਣੇ ਮੋਟਰ ਸਾਈਕਲ ਉਸ ਦੇ ਮੋਟਰ ਸਾਈਕਲ ਅੱਗੇ ਲਗਾ ਕੇ ਇਸ ਨੂੰ ਘੇਰ ਲਿਆ ਅਤੇ ਸਨਪ੍ਰੀਤ ਮਾਂਗਟ ਨਾਲ ਇਹਨਾਂ ਦਾ ਤਕਰਾਰ ਹੋ ਗਿਆ। ਸਨਪ੍ਰੀਤ ਮਾਂਗਟ ਦੇ ਵਿਰੋਧ ਕਰਨ ਤੇ ਬੱਬੂ ਬਾਜਵਾ, ਬਖਸ਼ੀਸ਼ ਬੱਬੀ ਅਤੇ ਇਹਨਾਂ ਦੇ ਸਾਥੀਆਂ ਨੇ ਲੁੱਟ ਕਰਨ ਦੇ ਇਰਾਦੇ ਨਾਲ ਆਪਣੇ ਤੇਜਧਾਰ ਹਥਿਆਰਾਂ ਨਾਲ ਪਹਿਲਾਂ ਮਿ੍ਰਤਕ ਸਨਪ੍ਰੀਤ ਸਿੰਘ ਦੇ ਖੜ੍ਹੇ ਦੇ ਵਾਰ ਕੀਤੇ, ਫਿਰ ਇਸਦੇ ਡਿੱਗੇ ਪਏ ਤੇ ਮਾਰ ਦੇਣ ਦੀ ਨੀਯਤ ਨਾਲ ਕਾਫ਼ੀ ਵਾਰ ਕੀਤੇ, ਜਿਸ ਨਾਲ ਸਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋਈ ਹੈ ਤੇ ਸਾਰੇ ਹਮਲਾਵਰ ਮਿ੍ਰਤਕ ਸਨਪ੍ਰੀਤ ਸਿੰਘ ਮਾਂਗਟ ਦੀ ਜੇਬ ਵਿੱਚੋਂ 15,000/- ਰੁਪਏ, ਇੱਕ ਚਾਂਦੀ ਦੀ ਚੈਨੀ ਤੇ ਪਰਸ ਲੁੱਟ ਕੇ ਫਰਾਰ ਹੋ ਗਏ।ਉਹਨਾਂ ਦੱਸਿਆ ਕਿ ਪੁੱਛਗਿੱਛ ਮੌਕੇ ਦੋਸ਼ੀਆ ਨੇ ਇਹ ਵੀ ਮੰਨਿਆ ਕਿ ਉਹਨਾਂ ਦੀ ਮਿ੍ਰਤਕ ਸਨਪ੍ਰੀਤ ਸਿੰਘ ਨਾਲ ਨਾ ਹੀ ਪਹਿਲਾਂ ਕੋਈ ਰੰਜਸ਼ ਸੀ ਅਤੇ ਨਾ ਹੀ ਕੋਈ ਨਿੱਜੀ ਦੁਸ਼ਮਣੀ ਸੀ, ਉਹਨਾਂ ਨੇ ਇਸ ਵਾਰਦਾਤ ਨੂੰ ਸਿਰਫ਼ ਲੁੱਟ-ਖੋਹ ਕਰਨ ਦੀ ਨੀਯਤ ਨਾਲ ਅੰਜਾਮ ਦਿੱਤਾ ਸੀ। ਦੋਸ਼ੀਆਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤੇ ਗਏ ਤੇਜ਼ਧਾਰ ਹਥਿਆਰ ਅਤੇ 02 ਮੋਟਰ ਸਾਈਕਲ ਵੀ ਬਰਾਮਦ ਕਰ ਲਏ ਗਏ ਹਨ। ਗਿ੍ਰਫਤਾਰ ਦੋਸ਼ੀਆਂ ਦੀ ਉਮਰ ਕਰੀਬ 18 ਤੋਂ 24 ਸਾਲ ਦੇ ਵਿਚਕਾਰ ਹੈ।ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੱੁਛਗਿੱਛ ਕੀਤੀ ਜਾਵੇਗੀ, ਜੋ ਦੋਸ਼ੀਆਂ ਪਾਸੋਂ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਖੁਲਾਸੇ ਹੋ ਸਕਦੇ ਹਨ।
ਵਰਨਯੋਗ ਹੈ ਕਿ ਮਿਤੀ11-05-2020 ਨੂੰ ਸਾਬਕਾ ਪੱਤਰਕਾਰ ਸਨਪ੍ਰੀਤ ਸਿੰਘ ਮਾਂਗਟ ਦੀ ਮੌਤ ਦੇ ਮਾਮਲੇ ਵਿਚ ਥਾਣਾ ਰਾਹੋਂ ਵਿਖੇ ਮੁਕੱਦਮਾ ਨੰਬਰ 47 ਮਿਤੀ 11-05-2020 ਅ/ਧ 279,304-ਏ ਭ:ਦ: ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਤਫਤੀਸ਼ ਵਿਚ ਮਿ੍ਰਤਕ ਸਨਪ੍ਰੀਤ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਮੁਬਾਤਿਕ ਇਸਦੇ ਸਰੀਰ ਤੇ ਤੇਜ਼ਧਾਰ ਹਥਿਆਰਾਂ ਨਾਲ 14 ਸੱਟਾਂ ਲੱਗਣ ਕਰਕੇ ਮੌਤ ਹੋਈ ਹੈ, ਜਿਸ ਤੇ ਮੁਕੱਦਮਾ ਵਿੱਚ ਜੁਰਮ 279,304-ਏ ਭ:ਦ: ਦਾ ਘਾਟਾ ਕਰਕੇ ਜੁਰਮ 302,34 ਭ:ਦ: ਦਾ ਵਾਧਾ ਕੀਤਾ ਗਿਆ।

Share This :

Leave a Reply