ਪੁਲਸ ਨੇ ਕਰਫਿਉ ਦੀ ਉਲੰਘਣਾ ਕਰਨ ਤੇ 20 ਮੋਟਰਸਾਈਕਲ ਕੀਤੇ ਰਾਉਡਅੱਪ

ਫ਼ਤਹਿਗੜ੍ਹ ਸਾਹਿਬ (ਸੂਦ) ਡੀ. ਐਸ. ਪੀ. ਰਮਿੰਦਰ ਸਿੰਘ ਕਾਹਲੋ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਉ ਲਗਾਇਆ ਗਿਆ ਹੈ ਅਤੇ ਲੋਕਾ ਨੂੰ ਮੁਸ਼ਕਿਲ ਨਾ ਹੋਵੇ ਇਸ ਹੋਈ ਹੈ, ਪਰ ਲੋਕ ਇਸ ਗੱਲ ਨੂੰ ਨਹੀ ਸਮਝਦੇ। ਇਸ ਲਈ ਪੁਲਸ ਚੌਕੀ ਸਰਹਿੰਦ ਮੰਡੀ ਦੀ ਪੁਲਸ ਨੇ 20 ਮੋਟਰਸਾਈਕਲ ਰਾਉਡਅੱਪ ਕੀਤੇ ਹਨ, 1 ਸਕੂਲ ਮਿੰਨੀ ਵੈਨ ਬੰਦ ਕੀਤੀ ਹੈ, ਥਾਣਾ ਸਰਹਿੰਦ ਪੁਲਸ ਨੇ 12 ਮਾਮਲੇ ਦਰਜ ਕੀਤੇ ਹਨ। ਉਨ੍ਹਾ ਦੱਸਿਆ ਕਿ ਲੋਕ ਸ਼ਹਿਰ ਦੀਆਂ ਗਲੀਆਂ ਵਿਚ ਬਿਨਾ ਗੱਲ ਤੋਂ ਘੁੰਮਦੇ ਹਨ ਅਤੇ ਜਦੋਂ ਪੁਲਸ ਨੂੰ ਦੇਖਦੇ ਹਨ ਤਾਂ ਭੱਜਕੇ ਘਰਾਂ ਵਿਚ ਵੜ ਜਾਂਦੇ ਹਨ। ਉਨ੍ਹਾ ਕਿਹਾ ਕਿ ਘਰਾਂ ਤੋਂ ਬਾਹਰ ਨਿਕਲਣ ਨਾਲ ਆਪਣੀ ਹੀ ਜਾਨ ਨੂੰ ਖਤਰਾ ਹੈ, ਇਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਹੈ।

ਉਨ੍ਹਾ ਚਿਤਾਵਨੀ ਦਿੱਤੀ ਕਿ ਜੋ ਵੀ ਕੋਈ ਵਿਅਕਤੀ ਬਿਨਾ ਕੰਮ ਤੋਂ ਗਲੀ ਜਾਂ ਸੜਕ ਤੇ ਨਿਕਲੇਗਾ ਤਾਂ ਉਸਦੇ ਖਿਲਾਫ ਤੇ ਆਵੇਗਾ ਤਾਂ ਉਸ ਦਾ ਵਾਹਨ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾ ਦੁਕਾਨਦਾਰਾਂ ਨੂੰ ਵੀ ਚਿਤਵਾਨੀ ਦਿੱਤੀ ਕਿ ਜੋ ਸਮਾਂ ਸਰਕਾਰ ਤੇ ਪ੍ਰਸ਼ਾਸ਼ਨ ਨੇ ਨਿਰਧਾਰਤ ਕੀਤਾ ਹੈ ਉਸ ਸਮੇਂ ਦੌਰਾਨ ਹੀ ਜਰੂਰੀ ਵਸਤੂਆ ਦੀ ਸਪਲਾਈ ਕਰਨ, ਜੋ ਦੁਕਾਨਦਾਰ ਦਿਨ ਵੇਲੇ ਦੁਕਾਨਾ ਦੇ ਪਿਛਲੇ ਪਾਸੇ ਗਲੀ ਵਿਚ ਵਾਲਾ ਦਰਵਾਜਾ ਖੋਲ ਕੇ ਸਮਾਨ ਵੇਚਦੇ ਹਨ ਉਨ੍ਹਾ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਥਾਣਾ ਸਰਹਿੰਦ ਦੇ ਐਸ. ਐੱਚ. ਓ. ਰਜਨੀਸ਼ ਸੂਦ, ਸਬ ਇੰਸਪੈਕਟਰ ਅਵਤਾਰ ਅਲੀ, ਸਹਾਇਕ ਥਾਣੇਦਾਰ ਰਾਜਿੰਦਰ ਸਿੰਘ, ਸਹਾਇਕ ਥਾਣੇਦਾਰ ਪ੍ਰਿਥਵੀਰਾਜ, ਰੀਡਰ ਭੁਪਿੰਦਰ ਸਿੰਘ, ਪੁਲਸ ਚੌਕੀ ਸਰਹਿੰਦ ਮੰਡੀ ਦੇ ਬਲਜਿੰਦਰ ਸਿੰਘ ਅਤੇ ਹੋਰ ਹਾਜਰ ਸਨ।

Share This :

Leave a Reply