ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪਾਵਰ ਮੈਨੇਜਮੈਂਟ ਅਤੇ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਦਰਮਿਆਨ ਗੱਲਬਾਤ ਬੇਸਿੱਟਾ

ਪਟਿਆਲਾ ( ਅਰਵਿੰਦਰ ਸਿੰਘ)  ਅੱਜ ਇੱਥੇ ਪਾਵਰ ਮੈਨੇਜਮੈਂਟ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਦਰਮਿਆਨ ਹੋਈ ਮੀਟਿੰਗ ਬਿਨਾਂ ਕਿਸੇ ਸਿੱਟੇ ਦੇ ਸਮਾਪਤ ਹੋ ਗਈ।

ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਵੱਲੋਂ ਇੰਜ: ਬੀ.ਐਸ. ਸਰਾਂ ਚੇਅਰਮੈਨ, ਸ੍ਰੀ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜ: ਕੁਲਜੀਤ ਸਿੰਘ ਭਾਟੀਆ, ਉਪ ਮੁੱਖ ਇੰਜੀਨੀਅਰ ਪ੍ਰਸੋਨਲ, ਸ੍ਰੀ ਬੀ.ਐਸ. ਗੁਰਮ ਉੱਪ ਸਕੱਤਰ ਭਲਾਈ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕੁਲਦੀਪ ਸਿੰਘ ਖੰਨਾ, ਸਿਕੰਦਰ ਨਾਥ, ਹਰਜਿੰਦਰ ਸਿੰਘ ਦੁਧਾਲਾ, ਬਲਵਿੰਦਰ ਸਿੰਘ ਸੰਧੂ, ਜਗਰੂਪ ਸਿੰਘ ਮਹਿਮਦਪੁਰ, ਕੌਰ ਸਿੰਘ ਸੋਹੀ, ਕੰਵਲਜੀਤ ਸਿੰਘ, ਹਰਪਾਲ ਸਿੰਘ, ਅਸ਼ੋਕ ਕੁਮਾਰ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੋਟਲੀ ਅਤੇ ਸੁਖਵਿੰਦਰ ਸਿੰਘ ਦੁਮਨਾ ਸ਼ਾਮਲ ਹੋਏ। ਮੀਟਿੰਗ ਵਿੱਚ ਮੈਨੇਜਮੈਂਟ ਦਾ ਵਤੀਰਾ ਟਾਲ ਮਟੋਲ ਵਾਲਾ ਅਤੇ ਮੁਲਾਜਮ ਵਿਰੋਧੀ ਸੀ, ਮੈਨੇਜਮੈਂਟ ਨੇ ਮੰਨੀਆਂ ਮੰਗਾਂ ਅਤੇ ਭਖਦੇ ਮੁਲਾਜਮ ਮਸਲਿਆਂ ਨੂੰ ਹੱਲ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ। ਆਗੂਆਂ ਨੇ ਮੈਨੇਜਮੈਂਟ ਨੂੰ ਟਰੇਡ ਯੂਨੀਅਨ ਐਕਟ 1926 ਤਹਿਤ ਜਥੇਬੰਦੀਆਂ  ਨੂੰ ਮਿਲੇ ਅਧਿਕਾਰਾਂ ਅਤੇ ਜੱਥੇਬੰਦੀਆਂ ਵਿੱਚ ਦਖਲ ਅੰਦਾਜੀ ਕਰਕੇ ਤੋੜਨ ਦਾ ਜਿਕਰ ਕਰਦਿਆਂ ਸਖਤ ਰੋਸ ਪ੍ਰਗਟ ਕੀਤਾ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਮੁਲਾਜਮਾਂ ਨੂੰ 1-12-2011 ਤੋਂ ਪੇ-ਬੈਂਡ ਵਿੱਚ ਵਾਧਾ ਦੇਣ, ਕਰਮਚਾਰੀਆਂ ਤੇ ਰਿਟਾਇਰੀਆਂ ਨੂੰ ਬਿਨਾਂ ਸ਼ਰਤ 23 ਸਾਲਾਂ ਦੀ ਸੇਵਾ ਦਾ ਲਾਭ, ਨਵੇਂ ਨਿਯੁਕਤ ਸ.ਲ.ਮ. ਨੂੰ ਸੈਮੀ ਸਕਿਲਡ ਦੀ ਥਾਂ ਸਕਿਲਡ ਵੱਜੋਂ ਅਤੇ ਹੇਠਲੀ ਸ਼੍ਰੇਣੀ ਕਲਰਕ ਬਰਾਬਰ ਤਨਖਾਹ ਦੇਣ, ਕੰਟਰੈਕਟ ਤੇ ਕੰਮ ਕਰਦੇ ਲਾਈਨਮੈਨ/ਐਸ.ਐਸ.ਏ. ਦੀਆਂ ਸੇਵਾਵਾਂ ਰੈਗੂਲਰ ਕਰਨਾ, ਮ੍ਰਿਤਕਾਂ ਦੇ ਆਸ਼ਿਰਤਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀਆਂ ਦੇਣ, ਨਵ ਨਿਯੁਕਤ ਕਲੈਰੀਕਲ ਤੇ ਟੈਕਨੀਕਲ ਕਰਮਚਾਰੀਆਂ ਨੂੰ ਪੁਰੇ ਸਕੇਲ ਵਿੱਚ ਤਨਖਾਹ ਦੇਣ, ਰੀਟਾਇਰੀ ਤੇ ਨਵ ਨਿਯੁਕਤ ਕਲੈਰੀਕਲ ਤੇ ਟੈਕਨੀਕਲ ਕਰਮਚਾਰੀਆਂ ਨੂੰ ਪੂਰੇ ਸਕੇਲ ਵਿੱਚ ਤਨਖਾਹ ਦੇਣ, ਰੀਟਾਇਰੀ ਤੇ ਨਵ ਨਿਯੁਕਤ ਕਾਮਿਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ, ਬਰਾਬਰ ਕੰਮ ਬਰਾਬਰ ਤਨਖਾਹ ਦੇਣ, ਪੰਜਾਬ ਸਰਕਾਰ ਨਾਲ ਸਬੰਧਤ ਪੇ ਰਵੀਜਨ, ਮਹਿੰਗਾਈ ਭੱਤਾ ਦੇਣ, ਆਊਟ ਸੋਰਸਿੰਗ ਬੰਦ ਕਰਨ ਆਦਿ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਬਲਕਿ ਟਰੇਡ ਯੂਨੀਅਨ ਹੱਕਾਂ ਤੇ ਛਾਪੇ ਮਾਰਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।  ਮੀਟਿੰਗ ਵਿੱਚ ਗੱਲਬਾਤ ਟੁੱਟਣ ਉਪਰੰਤ ਜੁਆਇੰਟ ਫੋਰਮ ਦੇ ਆਗੂਆਂ ਨੇ ਹੈਡ ਆਫਿਸ ਦੇ ਮੇਨ ਗੇਟ ਤੇ ਰੋਸ ਪ੍ਰਗਟ ਕਰਕੇ ਮੈਨੇਜਮੈਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ।

Share This :

Leave a Reply