ਪੀਜ਼ਾ ਖਾਣ ਵਾਲੇ 72 ਘਰਾਂ ਨੂੰ ਕਰੋਨਾ ਦੇ ਚਲਦਿਆ ਪੀਜ਼ਾ ਖਾਣਾ ਪਿਆ ਮਹਿੰਗਾ

 ਨਵੀਂ ਦਿੱਲੀ (ਮੀਡੀਆ ਬਿਊਰੋ) ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿੱਚ ਪੀਜ਼ਾ ਡਿਲਿਵਰੀ ਕਰਨ ਵਾਲੇ ਇਕ ਨੌਜਵਾਨ ਦਾ ਕਰੋਨਾ ਪਾਜ਼ੀਟਵ ਹੋਣ ਕਾਰਨ ਫ਼ੂਡ ਸਪਲਾਈ ਮਹਿਕਮੇ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਦਿੱਲੀ ਵਿਚ ਪੀਜ਼ਾ ਡਿਲਿਵਰੀ ਬੁਆਏ 72 ਘਰਾਂ ਵਿਚ ਪੀਜ਼ਾ ਦੇਣ ਲਈ ਗਿਆ ਸੀ ਜਿਸ ਕਾਰਨ ਸਾਰਿਆਂ ਨੂੰ ਕੁਆਰਨਟਾਈਨ ਕਰ ਦਿੱਤਾ ਗਿਆ ਹੈ। ਦੱਖਣੀ ਦਿੱਲੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਵਿਚ ਇਸ ਪੀਜ਼ਾ ਡਿਲਿਵਰੀ ਬੁਆਏ ਨੇ ਜਿਨ੍ਹਾਂ ਘਰਾਂ ਵਿਚ ਸੰਪਰਕ ਕੀਤਾ ਸੀ। ਅਸੀਂ ਸਾਰਿਆਂ ਦਾ ਪਤਾ ਲਗਾ ਲਿਆ ਹੈ। ਸਾਰੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਘਰਾਂ ਵਿਚ ਹੀ ਰਹਿਣ।


ਨੌਜਵਾਨ ਦੇ ਨਾਲ ਰਹਿਣ ਵਾਲੇ ਲੋਕਾਂ ਦਾ ਚੈਕਅਪ ਕੀਤਾ ਗਿਆ ਹੈ ਅਤੇ ਰਿਪੋਰਟਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਨੌਜਵਾਨ ਦੇ ਸੰਪਰਕ ਵਿਚ ਆਏ ਕਿਸੇ ਵੀ ਵਿਅਕਤੀ ਵਿਚ ਕਰੋਨਾ ਦੇ ਲੱਛਣ ਨਜ਼ਰ ਨਹੀਂ ਆਏ। ਜਿਸ ਜਗ੍ਹਾ ਡਿਲਿਵਰੀ ਬੁਆਏ ਕੰਮ ਕਰਦਾ ਸੀ। ਉਥੇ ਵੀ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਨਲਾਈਨ ਫ਼ੂਡ ਡਿਲਿਵਰੀ ਕੰਪਨੀ ਜੁਮੈਟੋ ਵਿੱਚ ਇਹ ਪੀਜ਼ਾ ਡਿਲਿਵਰੀ ਦਾ ਕੰਮ ਕਰਦਾ ਸੀ। ਜੁਮੈਟੋ ਨੇ ਕਿਹਾ ਹੈ ਕਿ ਅਸੀਂ ਆਪਣੇ ਸਾਰੇ ਰਾਈਡਰਾਂ ਨੂੰ ਮਾਸਕ ਪਾਉਣ ਅਤੇ ਹਾਈਜ਼ਨ ਵਰਤਣ ਦੇ ਸਖ਼ਤ ਤੋਂ ਸਖ਼ਤ ਨਿਰਦੇਸ਼ ਦਿਤੇ ਹੋਏ ਹਨ ਤਾਕਿ ਅਜਿਹੀ ਘਟਨਾ ਤੋਂ ਬਚਿਆ ਜਾ ਸਕੇ। ਪ੍ਰਭਾਵਿਤ ਰਾਈਡਰ ਦੇ ਨਾਲ ਕੰਮ ਕਰਨ ਵਾਲੇ ਸਾਰੇ ਕਾਮਿਆਂ ਦਾ ਟੈਸਟ ਕੀਤਾ ਗਿਆ ਹੈ ਜੋ ਕਿ ਨੇਗੇਟਿਵ ਆਇਆ ਹੈ। ਪਰ ਅਸੀਂ ਸਾਵਧਾਨੀ ਵਜੋਂ ਆਪਣੇ ਸਾਰੇ ਆਡਰ ਬੰਦ ਕਰ ਦਿਤੇ ਹਨ। 

Share This :

Leave a Reply