ਪਿੰਡ ਵਾਸੀਆਂ ਨੇ ਡਾਕਟਰਾਂ ਸਮੇਤ ਸਿਹਤ ਕਰਮਚਾਰੀਆਂ ਦਾ ਸਨਮਾਨ ਕੀਤਾ

ਪੀ. ਐਚ. ਸੀ. ਸੰਗਤਪੁਰ ਸੋਢੀਆਂ ਵਿਖੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਆਸ਼ਾ ਦਾ ਸਨਮਾਨ ਕਰਦੇ ਪਿੰਡ ਵਾਸੀ ਅਤੇ ਹੋਰ।

ਫਤਹਿਗੜ੍ਹ ਸਾਹਿਬ, (ਸੂਦ)-ਪਿੰਡ ਸੰਗਤਪੁਰ ਸੋਢੀਆਂ ਵਾਸੀਆਂ ਨੇ ਬਲਾਕ ਸੰਮਤੀ ਸਰਹਿੰਦ ਦੇ ਵਾਇਸ ਚੇਅਰਮੈਨ ਹਰਬੰਸ ਸਿੰਘ ਜੇ. ਈ. ਦੀ ਅਗਵਾਈ ਵਿੱਚ ਪੀ. ਐਚ. ਸੀ. ਸੰਗਤਪੁਰ ਸੋਢੀਆਂ ਵਿਖੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦਾ ਸਿਰੋਪਾਓ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸੈਕਟਰੀ ਪ੍ਰਮੋਦ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਵਿਡ-19 ਦੇ ਪ੍ਰਕੋਪ ਕਾਰਨ ਸਰਕਾਰਾਂ ਵਲੋਂ ਸਾਨੂੰ ਘਰਾਂ ਵਿੱਚ ਰਹਿ ਕੇ ਇਸ ਬੀਮਾਰੀ ਤੋ ਬੱਚਣ ਦੀ ਸਲਾਹ ਦਿੱਤੀ ਗਈੇ। ਪ੍ਰੰਤੂ ਅਜਿਹੇ ਵਿੱਚ ਡਾਕਟਰਾਂ, ਸਿਹਤ ਕਰਮਚਾਰੀਆਂ, ਪੁਲਸ ਕਰਮਚਾਰੀਆਂ, ਸਫਾਈ ਕਰਮਚਾਰੀਆਂ, ਆਸ਼ਾ ਵਰਕਰਾਂ ਅਤੇ ਪੱਤਰਕਾਰਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ, ਇਸ ਲਈ ਉਕਤ ਸਾਰੇ ਕਰਮਚਾਰੀ ਸਨਮਾਨ ਦੇ ਹੱਕਦਾਰ ਹਨ। ਸਾਨੂੰ ਇਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋ ਬਚਣ ਲਈ ਸਾਨੂੰ ਸੂਬਾ ਸਰਕਾਰ ਅਤੇ ਪ੍ਰਸਾਸਨ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ, ਜੋ ਸਾਡੇ ਲਈ ਅਤੇ ਸਾਡੇ ਪਰਿਵਾਰਾਂ ਲਈ ਬਹੁਤ ਲਾਭਕਾਰੀ ਹੋਵੇਗਾ। ਉਨ੍ਹਾਂ ਸੂਬਾ ਸਰਕਾਰ ਵਲੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਸਰਕਾਰੀ ਕਾਰੋਬਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਪੁਨੀਤ ਕੌਰ ਮੈਡੀਕਲ ਅਫਸਰ, ਡਾ. ਮੰਜੂ ਬਾਲਾ ਆਯੂ. ਮੈਡੀਕਲ ਅਫਸਰ, ਸਰਬਜੀਤ ਕੌਰ ਐਲ.ਐਚ.ਵੀ., ਬਲਵਿੰਦਰ ਕੌਰ ਏ. ਐਨ. ਐਮ., ਰਣਦੀਪ ਸਿੰਘ, ਇੰਦਰਜੀਤ ਸਿੰਘ (ਦੋਵੇ ਸਿਹਤ ਕਰਮਚਾਰੀ), ਉੱਪ ਵੈਦ ਮਹਿੰਦਰ ਸਿੰਘ, ਨੀਲਮਜੀਤ ਕੌਰ, ਸੁਖਵੀਰ ਕੌਰ, ਰਾਜ ਕੌਰ, ਨੇਹਾ (ਤਿੰਨੋਂ ਆਸ਼ਾ ਵਰਕਰ) ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ ਮੰਜੂ ਬਾਲਾ ਵਲੋਂ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਤੋ ਬਚਣ ਲਈ ਆਯੂਰਵੈਦਿਕ ਤਨਕੀਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਸਮੇਂ ਸਮੇਂ ਜਾਰੀ ਕੀਤੀਆਂ ਗਾਇਡ ਲਾਇਨਜ਼ ਤੇ ਅਮਲ ਕੀਤਾ ਜਾਵੇ। ਇਸ ਮੌਕੇ ਹਰਬੰਸ ਸਿੰਘ, ਪ੍ਰਮੋਦ ਕੁਮਾਰ, ਮਨਜਿੰਦਰ ਸਿੰਘ ਮਿੰਟੂ, ਰਣਜੀਤ ਸਿੰਘ ਸੇਖੋਂ, ਅਮਰਜੀਤ ਸਿੰਘ ਸਾਬਕਾ ਸੀ. ਈ. ਓ., ਰਾਏ ਸਿੰਘ ਢਿਲੋਂ, ਰਾਜ ਰਾਣੀ, ਬੇਅੰਤ ਕੌਰ, ਭੂਪਿੰਦਰ ਸਿੰਘ, ਹਰਮੇਸ਼ ਕੁਮਾਰ (ਸਾਰੇ ਪੰਚ) ਅਤੇ ਹੋਰ ਹਾਜਰ ਸਨ।

Share This :

Leave a Reply