ਪਿੰਡ ਮੁੱਲਾਂਪੁਰ ਖੇਡ਼ੀ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਵਿਸ਼ੇਸ਼ ਫੀਵਰ ਸਰਵੇ ਕੀਤਾ

ਡੇਂਗੂ ਸਰਵੇ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਪ੍ਰਿਤਪਾਲ ਸਿੰਘ ਤਸਵੀਰ: ਗਿਆਨ ਸੂਦ

ਫ਼ਤਹਿਗੜ੍ਹ ਸਾਹਿਬ (ਗਿਆਨ ਸੂਦ) ਸਿਵਲ ਸਰਜਨ ਫ਼ਤਹਿਗਡ਼੍ਹ ਸਾਹਿਬ ਡਾ ਐਨ ਕੇ ਅਗਰਵਾਲ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੈਲਥ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਪਿੰਡ ਮੁੱਲਾਂਪੁਰ ਖੇਡ਼ੀ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਵਿਸ਼ੇਸ਼ ਫੀਵਰ ਸਰਵੇ ਕੀਤਾ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਸ ਪਿੰਡ ਵਿੱਚ ਇੱਕ ਡੇਂਗੂ ਪੋਜੀਟਿਵ ਕੇਸ ਆਉਣ ਕਰਕੇ ਅੱਜ ਸਾਰੇ ਪਿੰਡ ਵਿਚ ਘਰ ਘਰ ਜਾ ਕੇ ਫੀਵਰ ਸਰਵੇ ਕੀਤਾ ਗਿਆ ਹੈ

ਜਿਸ ਦੌਰਾਨ ਹੋਰ ਕੋਈ ਵੀ ਵਿਅਕਤੀ ਬੁਖ਼ਾਰ ਤੋਂ ਪੀਡ਼ਤ ਨਹੀਂ ਮਿਲਿਆ। ਇਸ ਪਿੰਡ ਦੀ ਇਕ ਮੋਟਰ ਦੇ ਚੁਬੱਚੇ ਵਿੱਚ ਖਡ਼੍ਹੇ ਪਾਣੀ ਵਿੱਚੋਂ ਮੱਛਰ ਦਾ ਲਾਰਵਾ ਮਿਲਿਆ ਜਿਸ ਦਾ ਜਾਂਚ ਲਈ ਨਮੂਨਾ ਵੀ ਲਿਆ ਗਿਆ। ਇਸ ਮੌਕੇ ਤੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ  ਵਿੱਚ ਜਾਂ ਓਸਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਇਸ ਵਿੱਚ ਡੇਂਗੂ ਦਾ ਮੱਛਰ ਪਲਦਾ ਹੈ।ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀਆਂ, ਮੱਛਰ ਭਜਾਉ ਕਰੀਮਾਂ ਜਾਂ ਯੰਤਰਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਕਿ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕੇ।ਇਸ ਮੌਕੇ ਉਨ੍ਹਾਂ ਨਾਲ ਟੀਮ ਵਿੱਚ ਮਲਟੀਪਰਪਜ ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਤਰਸੇਮ ਸਿੰਘ ਅਤੇ ਰਣਜੋਧ ਸਿੰਘ ਹਾਜ਼ਰ ਸਨ।

Share This :

Leave a Reply