ਖੰਨਾ (ਪਰਮਜੀਤ ਸਿੰਘ ਧੀਮਾਨ) : ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੌਰਾਨ ਜਿੱਥੇ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਹਿਦਾਇਤ ਕੀਤੀ ਗਈ ਹੈ, ਉਥੇ ਹੀ ਕਈ ਪਿੰਡਾਂ ‘ਚ ਲੋਕਾਂ ਵੱਲੋਂ ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸੀਲ ਕੀਤਾ ਜਾ ਰਿਹਾ ਹੈ,
ਜਿਸ ਤਹਿਤ ਨਜ਼ਦੀਕੀ ਪਿੰਡ ਚੱਕ ਮਾਫ਼ੀ ਵਾਸੀਆਂ ਵਲੋਂ ਵੀ ਆਪਣੇ ਪਿੰਡ ਨੂੰ ਕਈ ਦਿਨਾਂ ਤੋਂ ਸੀਲ ਕੀਤਾ ਹੋਇਆ ਹੈ ਅਤੇ ਪਿੰਡ ‘ਚ ਹਰ ਆਉਣ-ਜਾਣ ਵਾਲੇ ਰਾਹਗੀਰ ਅਤੇ ਬਾਹਰੀ ਵਿਅਕਤੀਆਂ ਨੂੰ ਪੁੱਛਗਿੱਛ ਕਰਕੇ ਅਤੇ ਉਸਦਾ ਰਿਕਾਰਡ ਲੈਣ ਉਪਰੰਤ ਹੀ ਪਿੰਡ ਵਿੱਚੋਂ ਲੰਗਣ ਦਿੱਤਾ ਜਾ ਰਿਹਾ ਹੈ। ਉਥੇ ਹੀ ਪਿੰਡ ਦੇ ਗੁਰਦੁਆਰੇ ਤੋਂ ਵਾਰ-ਵਾਰ ਅਨਾਉਂਸਮੈਂਟ ਰਾਹੀਂ ਪਿੰਡ ਵਾਸੀਆਂ ਨੂੰ ਘਰਾਂ ਅੰਦਰ ਰਹਿਣ ਦੀ ਹੀ ਅਪੀਲ ਕੀਤੀ ਜਾ ਰਹੀ ਹੈ।