ਪਿੰਡ ਖਟਕੜਕਲ੍ਹਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਡਾ. ਸੁਖਵਿੰਦਰ ਕੁਮਾਰ ਸੁੱਖੀ ਸਾਥੀਆ ਸਮੇਤ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸ਼ਰਧਾਜਲੀ ਅਰਪਿਤ ਕਰਦੇ ਹੋਏ

ਖਟਕੜ ਕਲਾਂ,ਬੰਗਾ  ( ਏ-ਆਰ. ਆਰ. ਐੱਸ. ਸੰਧੂ )  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕਰੋਨਾ ਪਾਜ਼ਟਿਵ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਅਤੇ ਸ਼ੱਕੀ ਮਰੀਜ਼ਾਂ ਕਰਕੇ ਡਾਕਟਰਾਂ ਦੀ ਸੰਸਥਾ ਆਈ.ਐਮ. ਏ. (ਇੰਡੀਅਨ ਮੈਡੀਕਲ ਐਸੋਸ਼ੀਸ਼ਨ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੀ ਇਕਾਈ ਮਹਾਂਮਾਰੀ ਦੀ ਇਸ ਘੜੀ ਵਿਚ ਸਮੂਹ ਜਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਨਾਲ ਖੜ੍ਹਾ ਹੈ ਅਤੇ ਕਿਸੇ ਪ੍ਰਕਾਰ ਦੀ ਲੋੜ ਪੈਣ ਤੇ ਉਨ੍ਹਾਂ ਦੇ ਨਿੱਜੀ ਹਸਪਤਾਲਾਂ ਵਿਚ ਲੱਗੇ ਵੈਂਟੀਲੇਟਰਜ਼ਾਂ ਨੂੰ ਉਹ ਸਿਹਤ ਵਿਭਾਗ ਨੂੰ ਵਰਤਣ ਲਈ ਦੇਣਗੇ ।

ਇਸ ਤੋ ਇਲਾਵਾ ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦਾ ਚੱਲ ਰਿਹਾ ਇਲਾਜ ਤੇ ਡਲਿਵਰੀ ਵੀ ਨਿੱਜੀ ਹਸਪਤਾਲਾਂ ‘ਚ ਸਰਕਾਰੀ ਖਰਚ ਅੁਨਸਾਰ ਹੀ ਕੀਤੀ ਜਾਵੇਗੀ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਅੱਜ ਸਾਥੀਆਂ ਸਮੇਤ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਖਟਕੜਕਲ੍ਹਾਂ ਵਿਖੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਕੀਤੀ । ਉਹਨਾਂ ਨੇ ਜਨਤਾ ਨੂੰ ਅਪੀਲ ਕਰਦੇ ਕਿਹਾ ਕਿ ਉਹ ਅਫਵਾਹਾਂ ਤੋ ਬੱਚਣ ਅਤੇ ਪ੍ਰਸ਼ਾਸਨ ਦੁਆਰਾ ਦਿੱਤੇ ਨਿਰਦੇਸ਼ਾਂ ਨੂੰ ਮੰਨਦੇ ਹੋਏ ਉਸ ‘ਤੇ ਹੀ ਵਿਸ਼ਵਾਸ ਕਰਨ । ਡਾ. ਸੁੱਖੀ ਨੇ ਇਲਾਕਾ ਨਿਵਾਸੀਆਂ ਨੂੰ ਘਰਾਂ ਵਿਚ ਰਹਿਕੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਉਕਤ ਭਿਆਨਕ ਬਿਮਾਰੀ ਦੀ ਰੋਕਥਾਮ ਕਰਨ ਵਿਚ ਮਦਦ ਮਿਲ ਸਕੇ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਨਵਦੀਪ ਸਿੰਘ , ਰਮਨ ਕੁਮਾਰ , ਰਾਕੇਸ਼ ਕੁਮਾਰ , ਬੁੱਧ ਸਿੰਘ ਬਲਾਕੀਪੁਰ ਤੇ ਹੋਰ ਸਾਥੀ ਵੀ ਸਨ।

Share This :

Leave a Reply