ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੇ ਪੁਲਸ ਜ਼ਿਲਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਸ ਜ਼ਿਲਾ ਖੰਨਾ ਦੇ ਅਧੀਨ ਆਉਂਦੇ ਪਿੰਡਾਂ ਭੁਮੱਦੀ, ਸੇਹ, ਘੁਲਾਲ, ਘੁੰਗਰਾਲੀ ਰਾਜਪੂਤਾਂ, ਢੰਡੇ ਅਤੇ ਖੰਨਾ ਸ਼ਹਿਰ ਦੀ ਗਉਸ਼ਾਲਾ ਨਿਵਾਸੀ ਮਹਿਲਾ ਜਿਹੜੇ ਕਿ ਕੋਰੋਨਾ ਪਾਜਿਟਿਵ ਪਾਏ ਜਾ ਚੁੱਕੇ ਹਨ।
ਅਜਿਹੇ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੋਵਿਡ-19 ਦੀ ਰੋਕਥਾਮ ਲਈ ਅਗਲੇਰੇ ਕਦਮ ਚੁੱਕੇ ਜਾ ਸਕਣ।






















