ਪਟਿਆਲਾ ਦੇ ਦੂਸਰੇ ਕੋਵਿਡ ਪਾਜ਼ਿਟਿਵ ਨੇ ਪਾਈ ਕੋਰੋਨਾ ‘ਤੇ ਫ਼ਤਹਿ

ਪਟਿਆਲਾ ਦੇ 42 ਸਾਲਾ ਵਿਅਕਤੀ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚੋਂ ਕੋਰੋਨਾ ਵਾਇਰਸ ‘ਤੇ ਫ਼ਤਹਿ ਪਾਉਣ ਮਗਰੋਂ ਸਿਹਤਯਾਬੀ ਨਾਲ ਆਪਣੇ ਘਰ ਲਈ ਵਿਦਾ ਕਰ ਰਹੇ ਡਾਕਟਰ ਤੇ ਹੋਰ ਸਿਹਤ ਅਮਲਾ

ਪਟਿਆਲਾ (ਅਰਵਿੰਦਰ ਜੋਸ਼ਨ) ਪਟਿਆਲਾ ਦਾ ਦੂਸਰਾ ਕੋਵਿਡ-19 ਪਾਜ਼ਿਟਿਵ ਵਿਅਕਤੀ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿੱਚੋਂ ਸਿਹਤਯਾਬ ਹੋਕੇ ਆਪਣੇ ਘਰ ਚਲਾ ਗਿਆ। ਇੱਥੇ ਸਿਵਲ ਲਾਈਨ ਇਲਾਕੇ ‘ਚ ਰਹਿਣ ਵਾਲੇ ਇਸ 42 ਸਾਲਾ ਵਿਅਕਤੀ ਨੇ ਆਪਣੀ ਸਿਹਤਯਾਬੀ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਲਾਜ ਪ੍ਰਬੰਧਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ ਉਥੇ ਹੀ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਤੇ ਪੈਰਾ ਮੈਡੀਕਲ ਅਮਲੇ ਦਾ ਵੀ ਵਿਸ਼ੇਸ਼ ਸ਼ੁਕਰੀਆ ਅਦਾ ਕੀਤਾ ਹੈ।


ਇਸ ਸਮੇਂ ਰਜਿੰਦਰਾ ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁਖੀ ਡਾ. ਅਸ਼ਵਨੀ ਕੁਮਾਰ, ਆਰਥੋਪੀਡਿਕਸ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ, ਮੈਡੀਸਨ ਦੇ ਡਾ. ਆਰ.ਪੀ.ਐਸ. ਸਿਬੀਆ, ਚੈਸਟ ਤੇ ਟੀਬੀ ਦੇ ਮਾਹਰ ਡਾ. ਵਿਸ਼ਾਲ ਚੋਪੜਾ ਅਤੇ ਮੈਡੀਸਨ ਦੇ ਮਾਹਰ ਡਾ. ਸਚਿਨ ਕੌਸ਼ਲ ਨੇ ਇਸ ਨੂੰ ਸ਼ੁਭ ਇਛਾਵਾਂ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਵਿਦਾ ਕੀਤਾ।
ਡਾ. ਸਚਿਨ ਕੌਸ਼ਲ ਨੇ ਦੱਸਿਆ ਕਿ ਅੱਜ ਇਸ ਵਿਅਕਤੀ ਦਾ ਦੂਸਰਾ ਕੋਵਿਡ-19 ਟੈਸਟ ਨੈਗੇਟਿਵ ਆਉਣ ਮਗਰੋਂ ਉਸਨੂੰ ਰਜਿੰਦਰਾ ਹਸਪਤਾਲ ਵਿੱਚੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ ਅਤੇ ਹੁਣ ਉਹ ਅਗਲੇ 14 ਦਿਨ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹੇਗਾ। ਉਨ੍ਹਾਂ ਇਸ ਵਿਅਕਤੀ ਨੇ ਇਲਾਜ ਦੌਰਾਨ ਮੈਡੀਕਲ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਿਸ ਕਰਕੇ ਇਹ ਕੋਰੋਨਵਾਇਰਸ ‘ਤੇ ਫ਼ਤਹਿ ਪਾਉਣ ‘ਚ ਕਾਮਯਾਬ ਰਿਹਾ ਹੈ।

Share This :

Leave a Reply