ਦੋਰਾਹਾ (ਰਵਿੰਦਰ ਸਿੰਘ ਢਿੱਲੋਂ ) ਜਿਵੇਂ ਹੀ ਨੋਵਲ ਕੋਰੋਨਾ ਵਾਇਰਸ(ਕੋਵਿਡ-19) ਨਾਂਮ ਦੀ ਬਿਮਾਰੀ ਦੁਨੀਆਂ ਭਰ ਵਿੱਚ ਫੈਲ ਰਹੀ ਹੈ ਇਸੇ ਬਿਮਾਰੀ ਨੂੰ ਲੈ ਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੀ ਚਿੰਤਤ ਹੈ
ਹਰ ਮੁਲਾਜ਼ਮ ਇਸ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਅਤੇ ਬਚਾਅ ਕਰਨ ਦੇ ਸਰਕਾਰ ਵੱਲੋਂ ਦਿਤੀਆਂ ਹਦਾਇਤਾਂ ਦੀ ਪਾਲਣਾ ਕਰ ਰਿਹਾ ਹੈ ਇਸੇ ਤਰ੍ਹਾਂ ਅੱਜ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਤੇ ਇਸ ਮਾਹਾਮਾਰੀ ਦੇ ਖ਼ਤਰੇ ਤੋ ਬਚਾਅ ਲਈ ਮੀਟਿੰਗ ਕਰਦੇ ਹੋਏ। ਸ੍ਰੀਮਤੀ ਕਮਲਜੀਤ ਕੌਰ ਸੀ ਡੀ.ਪੀ.ਓ ਦੋਰਾਹਾ ਨੇ ਬੀ ਐਲ ਓਜ ਨੂੰ ਟਰੇਨਿੰਗ ਦਿੱਤੀ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਤ ਕੀਤਾ। ਸੀ ਡੀ ਪੀ ਓ ਕਮਲਜੀਤ ਕੌਰ ਨੇ ਕਿਹਾ ਕਿ ਅਗੜਵਾੜੀ ਵਰਕਰਾਂ ਅਤੇ ਬੀ ਐਲਓਜ ਵੱਲੋਂ ਲੋਕਾਂ ਨੂੰ ਘਰ ਘਰ ਜਾ ਕਿ ਜਾ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਜਿੰਮੇਵਾਰੀ ਸਟਾਫ ਅਤੇ ਬੀ ਐਲ ਓਜ ਵੱਲੋ ਤਨਦੇਹੀ ਨਾਲ ਨਿਭਾਈ ਜਾਵੇਗੀ ।