ਨਾਭਾ (ਤਰੁਣ ਮਹਿਤਾ) ਨਾਭਾ ਸ਼ਹਿਰ ਦੀ ਦਸ਼ਮੇਸ਼ ਕਲੌਨੀ ਦੇ ਵਸਨੀਕ ਸਾਧੂ ਸਿੰਘ ਪੁੱਤਰ ਲੇਟ ਬਚਨ ਸਿੰਘ ਨੇ ਡੇਰਾ ਬਾਬਾ ਸ਼ਹੀਦ ਬੁੱਕਲ ਸਿੰਘ ਸਮਾਣਾ ਦੀ ਦੇਖਰੇਖ ਲਈ ਖੁਦ ਵਲੋਂ ਬਣਾਈ ਕਮੇਟੀ ਦੀ ਕਾਰਗੁਜਾਰੀ ਤੇ ਸਹੀ ਢੰਗ ਨਾਲ ਸਾਂਭ ਸੰਭਾਲ ਨਾ ਕਰਨ ਅਤੇ ਡੇਰੇ ਦੀ ਗੁਲਕ ਦੇ ਪੈਸਿਆਂ ਦਾ ਹਿਸਾਬ ਨਾ ਦੇਣ ਸੰਬੰਧੀ ਸਵਾਲਿਆ ਨਿਸ਼ਾਨ ਚੁੱਕਦੇ ਹੋਏ ਇਸ ਕਮੇਟੀ ਭੰਗ ਕਰਨ ਦੀ ਮੰਗ ਕੀਤੀ ਹੈ। ਨਾਭਾ ਵਿੱਖੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇ ਇੱਕ ਹਲਫੀਆ ਬਿਆਨ ਜਾਰੀ ਕਰਦੇ ਦੱਸਿਆ ਕਿ ਇਸ ਧਾਰਮਿਕ ਅਸਥਾਨ ਵਿੱਖੇ ਉਸਦੇ ਮਾਤਾ ਕਰਤਾਰ ਕੌਰ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਸਨ ਲੇਕਿਨ 2010 ਵਿੱਚ ਉਨਾਂ ਦੀ ਮੌਤ ਹੋ ਗਈ ਜਿਸ ਬਾਅਦ ਇਹ ਸੇਵਾ ਉਹ ਖੁਦ ਨਿਭਾਅ ਰਹੇ ਸਨ ਤੇ ਕੁੱਝ ਸਮੇਂ ਸੇਵਾ ਉਪਰੰਤ ਉਨਾਂ ਆਪਣੀ ਖੁਸ਼ੀ ਨਾਲ ਇਸ ਅਸਥਾਨ ਦੀ ਸੇਵਾ ਲਈ ਕਮੇਟੀ ਬਣਾ ਦਿੱਤੀ ਜਿਸਦੇ ਮੈਬਰਾਂ ਸਣੇ ਮੇਜਰ ਸਿੰਘ ਨੂੰ ਪਰ੍ਧਾਨ ਬਣਾ ਦਿੱਤਾ ਪਰ ਇਸ ਕਮੇਟੀ ਨੇ ਗੋਲਕ ਦੇ ਪੈਸਿਆਂ ਦੀ ਵਰਤੋਂ ਨਿਜੀ ਕਾਰਜਾਂ ਲਈ ਸ਼ੁਰੂ ਕਰ ਦਿੱਤੀ।
ਇਸ ਧਾਰਮਿਕ ਅਸਥਾਨ ਦੀ ਦੇਖਰੇਖ ਬੰਦ ਹੋ ਗਈ ਤੇ ਬਿਜਲੀ ਬਿਲ ਦੀ ਅਦਾਇਗੀ ਵੀ ਕਮੇਟੀ ਵਲੋਂ ਨਹੀਂ ਕੀਤੀ ਤਾਂ ਬਿਜਲੀ ਕਨੈਕਸ਼ਨ ਵੀ ਕੱਟ ਦਿੱਤਾ ਗਿਆ। ਪਿੱਛਲੇ ਦੋ ਸਾਲਾਂ ਤੋਂ ਕੋਈ ਵੀ ਬਿੱਲ ਦੀ ਰਕਮ ਭਰੀ ਨਹੀਂ ਗਈ। ਸਾਧੂ ਸਿੰਘ ਮੁਤਾਬਿਕ ਜਦੋਂ ਉਹ ਖੁਦ ਸੇਵਾ ਨਿਭਾਅ ਰਹੇ ਸਨ ਤਾਂ ਅਸਥਾਨ ਵਿੱਖੇ ਦੀਵਾਰਾਂ ਦਾ ਪਲਸਤਰ,ਲੈਂਟਰ ਤੇ ਹੋਰ ਉਸਾਰੀ ਕਾਰਜ ਕਰਵਾਏ ਸਨ ਜਿਸ ਸੰਬੰਧੀ ਕਮੇਟੀ ਨੇ ਸਿਰਫ ਦੱਸ ਹਜਾਰ ਰੁਪਏ ਯੋਗਦਾਨ ਦਿੱਤਾ ਸੀ। ਪਰ ਬਿਨਾਂ ਕਿਸੇ ਲਾਲਚ ਉਹ ਕਮੇਟੀ ਬਣਾਉਣ ਲਈ ਰਾਜੀ ਹੋਏ ਸਨ ਪਰ ਹਾਲਾਤ ਵੇਖ ਅੱਗੇ ਆਉਣਾ ਪੈ ਰਿਹਾ ਹੈ। ਹਾਲ ਦੀ ਘੜੀ ਵੀ ਸੰਗਤ ਹੀ ਸੇਵਾ ਨਿਭਾਅ ਰਹੀ ਹੈ। ਨਿਸ਼ਕਾਮ ਸੇਵਾ ਕਰਨ ਵਾਲੀ ਸੰਗਤ ਨੂੰ ਵੀ ਅਸਥਾਨ ਤੋਂ ਦੂਰ ਕਰ ਦਿੱਤਾ ਗਿਆ ਹੈ। ਸਾਧੂ ਸਿੰਘ ਨੇ ਕਮੇਟੀ ਤੇ ਅਸਥਾਨ ਦੇ ਪੈਸੇ ਹੜੱਪਣ ਦੇ ਦੋਸ਼ ਲਗਾਉਂਦੇ ਹੋਏ ਇਸ ਕਮੇਟੀ ਨੂੰ ਭੰਗ ਕਰਨ ਦੀ ਮੰਗ ਕਰਨ ਦੀ ਮੰਗ ਕੀਤੀ ਤਾਂ ਜੋ ਸੰਗਤ ਦੀ ਸ਼ਰਧਾ ਦੇ ਇਸ ਕੇਂਦਰ ਦੀ ਮਾਨਤਾ ਬਣੀ ਰਹੇ। ਇਸ ਮਾਮਲੇ ਸੰਬੰਧੀ ਕਮੇਟੀ ਪਰ੍ਧਾਨ ਮੇਜਰ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨਾਂ ਫੋਨ ਤੇ ਹੋਈ ਗੱਲ ਦੌਰਾਨ ਕਿਹਾ ਕਿ ਸਾਧੂ ਸਿੰਘ ਇਸ ਧਾਰਮਿਕ ਅਸਥਾਨ ਦੀ ਸੇਵਾ ਖੁਦ ਸੰਭਾਲ ਲੈਣ ਉਨਾਂ ਨੂੰ ਕੋਈ ਇਤਰਾਜ ਨਹੀਂ ਹੈ।