ਸੰਗਰੂਰ 20 ਅਪ੍ਰੈਲ (ਅਜੈਬ ਸਿੰਘ ਮੋਰਾਂਵਾਲੀ ) ਅੱਜ ਧਰਮ ਪ੍ਰਚਾਰ ਕੇਂਦਰ (Center for Sikh Studies) ਦੇ ਮੈਂਬਰਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਮੀਟਿੰਗ ਕੀਤੀ ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਸੰਗਰੂਰ ਦੇ ਰਾਜਨੀਤਕ ਲੀਡਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਬਹੁਤ ਸਮਝਦਾਰ ਅਤੇ ਮਿਹਨਤੀ ਹਨ ,ਜਿਨ੍ਹਾਂ ਦੇ ਸਹਿਯੋਗ ਨਾਲ ਸੰਗਰੂਰ ਜ਼ਿਲ੍ਹਾ ਦਿਨ ਵਾਸੀਆਂ ਨੇ ਪੂਰੀ ਸਹਿਮਤੀ ਦੇ ਕੇ ਹੁਣ ਤੱਕ ਜ਼ਿਲ੍ਹਾ ਸੰਗਰੂਰ ਨੂੰ ਗ੍ਰੀਨ ਜ਼ੋਨ ਵਿੱਚ ਰੱਖਿਆ ਹੈ ਅਤੇ ਇੱਥੇ ਸਿਰਫ ਤਿੰਨ ਹੀ ਪਾਜ਼ੀਟਿਵ ਕੇਸ ਆਏ ਹਨ ਅਤੇ ਜਲਦ ਹੀ ਠੀਕ ਹੋ ਜਾਣਗੇ
ਇਸ ਮੀਟਿੰਗ ਵਿੱਚ ਇੱਕ ਸੰਸਥਾ ਵੱਲੋਂ ਇੱਕ ਅਪੀਲ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਕਿ ਸਾਡੇ ਬਹੁਤ ਹੀ ਸਤਿਕਾਰ ਯੋਗ ਸ੍ਰ. ਵਿਜੇਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ, ਸ੍ਵੀ ਭਗਵੰਤ ਸਿੰਘ ਮਾਨ MP ਸੰਗਰੂਰ,ਸ੍ਰ. ਸੁਖਦੇਵ ਸਿੰਘ ਢੀਂਡਸਾ ਰਾਜਸਭਾ ਮੈਬਰ ਸੰਗਰੂਰ,ਮੈਡਮ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਪੰਜਾਬ ,ਵਿਰੋਧੀ ਧਿਰ ਦੇ ਨੇਤਾ ਦਲਜੀਤ ਸਿੰਘ ਚੀਮਾ ਅਤੇ ਸਾਡੇ ਬਹੁਤ ਹੀ ਮਾਨਯੋਗ ਡਿਪਟੀਕਮਿਸ਼ਨਰ ਸੰਗਰੂਰ, ਸ਼੍ਰੀ ਘਨਸ਼ਿਆਮ ਥੋਰੀ, ਐੱਸ ਐੱਸ ਪੀ ਸਾਹਿਬ ਸੰਗਰੂਰ , ਕਿ ਧਰਮ ਪ੍ਰਚਾਰ ਕੇਂਦਰ ਸੰਸਥਾ ਦੇ ਇਕ ਆਮ ਨਾਗਰਿਕ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕਰੋਨਾ ਵਾਇਰਸ ਦੀ ਮਾਹਾਮਾਰੀ ਹਰ ਦੇਸ ਵਿੱਚ ਫੈਲੀ ਹੋਈ ਆ ਖ਼ੈਰ ਇਹ ਸਾਡੇ ਸਾਰੀਆਂ ਲਈ ਬਹੁਤ ਮਾੜੀ ਗੱਲ ਹੈ ਜਿਦਾਂ ਹੀ ਇਸ ਬਿਮਾਰੀ ਨਾਲ ਲੜਨ ਲਈ ਸਾਰੇ ਰਲ ਮਿਲ ਕਿ ਇਸ ਬਿਮਾਰੀ ਦਾ ਸਾਮਣਾ ਕਰ ਰਹੇ ਹਾਂ, ਅਸੀਂ ਕਹਿਣਾ ਚਾਹੂੰਦੇ ਹਾ ਕਿ ਅਪਣੇ ਪੂਰੇ ਜਿਲੇ ਵਿੱਚ ਪਰਾਈਵੇਟ ਹੋਸਪਿਟਲ ਤੇ ਪ੍ਰਾਈਵੇਟ ਲੈਬੋਰਟਰੀ ਜੋ ਅਥੋਰਾਇਜ਼ ਸਰਟੀਫ਼ਾਈ ਹਨ ਸੋ ਉਹਨਾਂ ਲੈਬੋਰਟਰੀ ਦੇ ਵਰਕਰਾਂ ਲਿਸਟ ਚੁੱਕ ਕਿ ਉਹਨਾ ਨਾਲ ਮੀਟਿੰਗ ਕਰਕੇ ਓਹਨਾ ਦੀ ਡਿਊਟੀਆ ਲਗਾਇਆ ਜਾ ਸਕਣ ਤਾਂ ਜੋ ਕਿ ਪਿੰਡ ਤੋਂ ਪਿੰਡ ਸਹਿਰ ਤੋਂ ਸਹਿਰ ਡੋਰ ਟੋ ਡੋਰ ਹਰ ਇਕ ਪਰਿਵਾਰ ਦੇ ਸੈਪਲਿੰਗ ਲਈ ਜਾ ਸਕੇ ਤੇ ਇਸ ਨੂੰ ਅੱਗੇ ਟੈਸਟਿੰਗ ਲਈ ਜਲਦੀ ਭੇਜੀਆਂ ਜਾ ਸਕਣ ਤਾਂ ਜੋ, ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਨਾਲ ਹੀ ਜੋ ਵਰਕਰ ਸੈਪਲਿੰਗ ਲੈਣ ਲਈ ਜਾਣਗੇ ਉਹਨਾਂ ਨੂੰ ਥੋੜਾ ਬਹੁਤਾ ਖਰਚਾ ਵੀ ਦਿਤਾ ਜਾਵੇ ਤਾ ਜੋ ਖਰਚਾ ਚਲਾ ਸਕਣ । ਜੋ ਆਪਾ ਨੂੰ ਵਾਇਰਸ ਦੇ ਅੰਕੜੇ ਮਿਲਦੇ ਹਨ ਉਹ ਸਿਰਫ ਓਹੀ ਮਿਲਦੇ ਨੇ ਜੋ ਹੋਸਪੀਟਲਾ ਤੋਂ ਮਿਲਦੇ ਨੇ ਇਸ ਨਾਲ ਅਸੀਂ ਜਿਲੇ ਦੇ ਹੋਰ ਕਈ ਕੇਸਾਂ ਦਾ ਜਲਦੀ ਪਤਾ ਕਰ ਸਕਦੇ ਹਾਂ ਤੇ ਇਸ ਵਾਇਰਸ ਤੇ ਜਲਦੀ ਕਾਬੂ ਪਾ ਸਕਦੇ ਹਾਂ। ਇਹ ਹੀ ਇੱਕ ਰਸਤਾ ਹੈ ਇਸ ਬਿਮਾਰੀ ਤੋਂ ਬਚਣ ਦੀ ਉਮੀਦ ਹੈ ਤੁਸੀ ਜਰੂਰ ਇਸ ਗੱਲ ਤੇ ਗੋਰ ਕਰੋਗੇ। ਇੱਕ ਵਾਰ ਸਾਰੇ ਸੋਚ ਕੇ ਦੇਖੋ ਕਿ ਜਿਸ ਤਰ੍ਹਾ ਵੋਟਾਂ ਸਮੇਂ ਹਰ ਇੱਕ ਵਿਅਕਤੀ ਨੂੰ ਮਿਲ ਕੇ ਵੋਟ ਮੰਗੀ ਜਾਂਦੀ ਹੈ ,ਉਸੇ ਤਰ੍ਹਾਂ ਹੁਣ ਹਰ ਇੱਕ ਵਿਅਕਤੀ ਦਾ ਟੈਸਟ ਕਿਉ ਨਹੀਂ ਕੀਤਾ ਜਾ ਸਕਦਾ । ਦੂਸਰੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸੰਗਰੂਰ ਜ਼ਿਲ੍ਹਾ ਹੋਣਾ ਸੇਫ ਜ਼ੋਨ ਵਿੱਚ ਹੈ ,ਇਸ ਜ਼ਿਲ੍ਹੇ ਨੂੰ ਸੇਫ ਜ਼ੋਨ ਵਿੱਚ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਸਾਰੇ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਬਾਹਰੋਂ ਆਏ ਬੰਦਿਆਂ ਦੀ ਖਬਰ ਦੇਣ, ਭਾਵੇਂ ਉਹ ਦੂਜੇ ਜ਼ਿਲ੍ਹੇ ਜਾਂ ਦੂਜੀ ਸਟੇਟ ਤੋਂ ਕਿਉਂ ਵੀ ਨਾ ਹੋਣ। ਬਾਹਰੋਂ ਆਏ ਵਿਅਕਤੀਆਂ ਦਾ ਪਤਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਨੰਬਰ ਗੁਪਤ ਰੱਖਿਆ ਜਾਵੇ ,ਨਾ ਦੱਸਣ ਦੀ ਸੂਰਤ ਵਿੱਚ ਉਨ੍ਹਾਂ ਦੇ ਗੁਆਂਢੀ ਜਾਂ ਪੰਚਾਇਤ ਮੈਂਬਰ ਐਮ ਸੀ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇ ।