3.35 ਕਰੋੜ ਦੀ ਲਾਗਤ ਨਾਲ ਹੋ ਰਿਹਾ ਸੜਕਾਂ ਦਾ ਕੰਮ
ਸੰਗਰੂਰ /ਸੁਨਾਮ (ਅਜੈਬ ਸਿੰਘ ਮੋਰਾਂਵਾਲੀ ) ਸਥਾਨਕ ਸ਼ਹਿਰ ਦੇ ਵਿੱਚ ਕਾਫੀ ਸਮੇਂ ਤੋਂ ਸੜਕਾਂ ਦਾ ਕਾਫੀ ਬੁਰਾ ਹਾਲ ਸੀ ਜਿਸ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਵਿੱਚ ਨਵੀਆਂ ਸੜਕਾਂ ਅਤੇ ਕਈ ਹੋਰਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ।ਸਥਾਨਕ ਕਾਂਗਰਸ ਹਲਕਾ ਇੰਚਾਰਜ ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਸ਼ਹਿਰ ਦੇ ਹਰ ਪਾਸੇ ਸੜਕਾਂ ਅਤੇ ਉਨ੍ਹਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ
ਜਿਸ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ ਅਗਰਸੈਨ ਚੌਂਕ ,ਮਾਤਾ ਮੋਦੀ ਚੌਕ ,ਅਨਾਜ ਮੰਡੀ ਦੀ ਵੈੱਕਸਾਈਟ ਗਊਸ਼ਾਲਾ ਦੇ ਨਜ਼ਦੀਕ ਸੜਕਾਂ ਦਾ ਕੰਮ ਹੋ ਚੁੱਕਾ ਹੈ ਅਤੇ ਕਾਲੇਜ ਰੋਡ ਤੋਂ ਹੁੰਦੀ ਹੋਈ ਰੋਜ਼ ਗਾਰਡਨ ਅਤੇ ਹੋਰ ਹੋਰ ਸੜਕਾਂ ਦਾ ਕੰਮ ਕੀਤਾ ਜਾ ਰਿਹਾ ਹੈ ।ਉਹਨਾ ਦੱਸਿਆ ਕਿ ਉਹਨਾ ਇਹ ਮੁੱਦਾ ਮੁੱਖ ਮੰਤਰੀ ਦਫਤਰ ਦੇ ਧਿਆਨ ਵਿੱਚ ਲਿਆਂਦਾ ਸੀ ਜਿਸ ਤਹਿਤ ਇਹ ਕੰਮ ਚੱਲ ਰਹੇ ਹਨ। ਉਹਨਾਂ ਮੁੱਖ ਮੰਤਰੀ ਪੰਜਾਬ ਅਤੇ PWD ਮੰਤਰੀ ਸਾਹਿਬਾਨ ਦਾ ਧੰਨਵਾਦ ਵੀ ਕੀਤਾ ।ਉਹਨਾ ਕਿਹਾ ਕਿ 3.35 ਕਰੋੜ ਨਾਲ ਇਹ ਕੰਮ ਕਿਤੇ ਜਾ ਰਹੇ ਹਨ ।ਉਹਨਾਂ ਦੱਸਿਆ ਕਿ ਉਹਨਾ ਦੀ ਕੋਸ਼ਿਸ਼ ਹੈ ਸ਼ਹਿਰ ਚ ਮੁੱਢਲੀਆਂ ਸਹੂਲਤਾਂ ਨੂੰ ਲੈਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾਂ ਆਏ।ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਮੁਸ਼ਕਿਲ ਨੂੰ ਦੇਖਦੇ ਕੋਈ ਇਹ ਕੰਮ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਆਮ ਲੋਕਾਂ ਨੂੰ ਲੌਕਡਾਊਨ ਕਰਕੇ ਜਿੱਥੇ ਤੱਕ ਹੋ ਸਕੇ , ਘੱਟ ਤੋਂ ਘੱਟ ਮੁਸ਼ਕਿਲ ਆਏ।ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਕਾਸ ਕਾਰਜ ਜੱਗੀ ਪੱਧਰ ਤੇ ਕਿੱਤੇ ਜਾਣਗੇ।