ਦਾਨੀ ਸੱਜਣਾਂ ਵੱਲੋਂ 5500 ਪਰਿਵਾਰਾਂ ਲਈ ਭੇਜੇ ਰਾਸ਼ਨ ਦੇ 12 ਟਰੱਕ ਰਵਾਨਾ

ਕੈਬਨਿਟ ਮੰਤਰੀ ਆਪਣੀ ਰਿਹਾਇਸ਼ ਤੋਂ 5500 ਪਰਿਵਾਰਾਂ ਲਈ ਰਾਸ਼ਨ ਦੇ 12 ਟਰੱਕ ਰਵਾਨਾ ਕਰਦੇ ਹੋਏ। ਨਾਲ ਹਨ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ

ਅੰਮ੍ਰਿਤਸਰ (ਮੀਡੀਆ ਬਿਊਰੋ ) ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਸ. ਸੁਖਚੈਨ ਸਿੰਘ ਗਿੱਲ ਨੇ ਅੱਜ ਅੰਮ੍ਰਿਤਸਰ ਵਿਚ ਵੰਡਣ ਲਈ ਦਾਨੀ ਸੱਜਣਾਂ ਵੱਲੋਂ ਭੇਜੇ 12 ਟਰੱਕ, ਜਿੰਨਾ ਵਿਚ 5500 ਪਰਿਵਾਰਾਂ ਲਈ ਸੁੱਕਾ ਰਾਸ਼ਨ ਲੱਦਿਆ ਸੀ, ਰਵਾਨਾ ਕੀਤੇ। ਇਸ ਮੌਕੇ ਸੰਬੋਧਨ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਕਰਫਿਊ ਵਾਲੇ ਦਿਨ ਤੋਂ ਹੀ ਅਸੀਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਲੰਗਰ ਤੇ ਰਾਸ਼ਨ ਦਾ ਪ੍ਰਬੰਧ ਕਰ ਰਹੇ ਹਾਂ, ਜਿਸ ਵਿਚ ਪੰਜਾਬ ਸਰਕਾਰ ਦੇ ਨਾਲ-ਨਾਲ ਦਾਨੀ ਸੱਜਣ ਵੀ ਵੱਡਾ ਯੋਗਦਾਨ ਪਾ ਰਹੇ ਹਨ।

ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਕੰਟਰੋਲ ਰੂਮ, ਜਿਸ ਵਿਚ ਰਾਜ ਪੱਧਰੀ ਤੇ ਜਿਲਾ ਪੱਧਰ ਦੇ ਕੰਟਰੋਲ ਰੂਮ ਨੰਬਰ ਸ਼ਾਮਿਲ ਹਨ, ਉਤੇ ਆਉਂਦੇ ਹਰੇਕ ਫੋਨ ਨੂੰ ਉਸਦੀ ਜ਼ਰੂਰਤ ਅਨੁਸਾਰ ਰਾਸ਼ਨ ਅਤੇ ਹੋਰ ਸਮਾਨ ਭੇਜਿਆ ਜਾ ਰਿਹਾ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਅੱਜ ਸੋਨੀ ਪਰਿਵਾਰ ਅਤੇ ਦਾਨੀ ਸੱਜਣ ਜਿੰਨਾ ਵਿਚ ਏ. ਐਸ. ਫਾਰਮ ਨੇ 2 ਲੱਖ , ਸਪਰਿੰਗਡੇਲ ਸਕੂਲ ਅੰਮ੍ਰਿਤਸਰ, ਸ੍ਰੀ ਰਮੇਸ਼ ਮਦਾਨ ਨੇ ਇਕ ਲੱਖ ਰੁਪਏ ਦਾ ਯੋਗਦਾਨ, ਸੁਰਜੀਤ ਭਾਟੀਆ, ਸ੍ਰੀ ਬਿਮਲ ਨੇ ਵੀ ਵੱਡਾ ਯੋਗਦਾਨ ਪਾਇਆ ਹੈ। ਉਨਾਂ ਕਿਹਾ ਕਿ ਇੰਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ, ਜੋ ਕਿ ਇਸ ਸੰਕਟ ਸਮੇਂ ਲੋੜਵੰਦ ਪਰਿਵਾਰਾਂ ਨਾਲ ਖੜੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਮੇਅਰ ਸ੍ਰੀ ਯੂਨਿਸ, ਕੌਂਸਲਰ ਸ੍ਰੀ ਵਿਕਾਸ ਸੋਨੀ, ਸ੍ਰੀਮਤੀ ਰਾਜਬੀਰ ਕੌਰ, ਸ੍ਰੀ ਤਾਹਿਰ ਸ਼ਾਹ, ਸ੍ਰੀ ਸੁਨੀਲ, ਸ੍ਰੀ ਗੁਰਦੇਵ ਦਾਰਾ, ਸ੍ਰੀ ਅਰੁਨ ਕੁਮਾਰ ਪੱਪਲ, ਸ੍ਰੀ ਮਹੇਸ਼ ਖੰਨਾ, ਸ੍ਰੀ ਸੁਰਿੰਦਰ ਸ਼ਿੰਦਾ, ਸ੍ਰੀ ਸਰਬਜੀਤ ਲਾਟੀ, ਸ੍ਰੀ ਇਕਬਾਲ ਸਿੰਘ ਸ਼ੈਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Share This :

Leave a Reply