ਨਾਭਾ (ਤਰੁਣ ਮਹਿਤਾਂ) ਬੀਤੀ ਰਾਤ ਤੇਜ਼ ਹਨੇਰੀ ਝੱਖੜ ਨੇ ਸੜਕਾਂ ਤੇ ਕਾਫੀ ਦਰੱਖਤਾਂ ਨੂੰ ਤੋੜਿਆ ਅਤੇ ਬਿਜਲੀ ਗਰਿੱਡਾਂ ਨੂੰ ਵੀ ਪ੍ਰਭਾਵਿਤ ਕੀਤਾਂ। ਕਈ ਇਲਾਕਿਆਂ ਚ ਬਿਜਲੀ ਵੀ ਗੁੱਲ ਰਹੀ ,ਇਸ ਦੋਰਾਨ ਤੇਜ਼ ਝੱਖੜ ਨਾਲ ਟਰੱਕ ਯੂਨੀਅਨ ਨਾਭਾ ਦੇ ਵਿੱਚ ਤਿੰਨ ਟਰੱਕਾਂ ਨੂੰ ਹਨ੍ਹੇਰੀ ਨੇ ਡੈਮੇਜ ਕਰ ਦਿੱਤਾਂ । ਦਰੱਖਤ ਟੁੱਟ ਕੇ ਟਰੱਕ ਵਿੱਚ ਜਾ ਗਿਰੇ,ਟਰੱਕ ਅਪਰੇਟਰਾਂ ਦੀਆਂ ਆਸਾਂ ਤੇ ਫ ਪਾਣੀ ਫਿੱਰ ਗਿਆ। ਕਣਕ ਦੇ ਸੀਜ਼ਨ ਨੂੰ ਲੈ ਕੇ ਟਰੱਕਾਂ ਨਾਲ ਟਰੱਕ ਅਪਰੇਟਰ ਢੋਆ ਢੁਆਈ ਕਰਦੇ ਸਨ।
ਰਾਤ ਦੇ ਸਮੇਂ ਟਰੱਕ ਅਪਰੇਟਰ ਆਪਣੇ ਟਰੱਕ ਯੂਨੀਅਨ ਵਿੱਚ ਲਗਾ ਦਿੰਦੇ ਸਨ। ਇਨ੍ਹਾਂ ਟਰੱਕਾਂ ਨੂੰ ਹਨੇਰੀ ਨਾਲ ਘਿਰੇ ਹੋਏ ਦਰੱਖਤਾਂ ਨੇ ਬਿਲਕੁਲ ਖਤਮ ਕਰ ਦਿੱਤਾ। ਟਰੱਕ ਅਪਰੇਟਰਾਂ ਨੇ ਕਿਹਾ ਕਿ ਸਾਡਾ ਹਾੜ੍ਹੀ ਦਾ ਸੀਜ਼ਨ ਚੱਲ ਰਿਹਾ ਸੀ ਅਸੀਂ ਨਾਭਾ ਮੰਡੀ ਦੇ ਸੈਂਟਰਾਂ ਵਿੱਚੋਂ ਕਣਕ ਦੀ ਢੋਆ ਢੁਆਈ ਕਰਦੇ ਆ ਰਹੇ ਸੀ। ਰਾਤ ਦੇ ਸਮੇਂ ਅਸੀਂ ਟਰੱਕਾਂ ਨੂੰ ਯੂਨੀਅਨ ਵਿੱਚ ਲਗਾਇਆ ਅਤੇ ਸਵੇਰੇ ਵੇਖਿਆ ਸਾਡੇ ਟਰੱਕਾਂ ਦਾ ਨੁਕਸਾਨ ਹੋਇਆ ਨਜਰ ਆਇਆ।ਅਤੇ ਕਿਹਾਂ ਕਿ ਗੱਡੀਆਂ ਨੂੰ ਠੀਕ ਕਰਾਉਣ ਲਈ ਲੱਖਾ ਰੁਪਿਆ ਲੱਗੇਗਾ । ਡਰਾਈਵਰ ਭਾਈਚਾਰੇ ਨੇ ਕਿਹਾਂ ਕਿ ਅਜੇ ਤੱਕ ਸਿਰਫ ਮੰਡੀਆਂ ਵਿੱਚ 10 ਚੱਕਰ ਹੀ ਲਗਾਏ ਸਨ।ਜਿੰਨਾ ਪੈਸਾ ਟਰੱਕ ਉਪਰ ਲੱਗ ਜਾਏਗਾ ਅਸੀਂ ਉਨੀ ਕਮਾਈ ਵੀ ਨਹੀਂ ਕੀਤੀ।ਅਸੀਂ ਗਰੀਬ ਪਰਿਵਾਰਾਂ ਨਾਲ ਸਬੰਧਤ ਹਾਂ । ਡਰਾਈਵਰ ਭਾਈਚਾਰੇ ਨੇ ਸਰਕਾਰ ਤੋ ਮੰਗ ਕਰਦੇਆਂ ਕਿਹਾਂ ਕਿ ਕਿਰਪਾ ਕਰਕੇ ਸਾਡੀ ਸਰਕਾਰ ਵੱਲੋਂ ਕੋਈ ਮਦਦ ਕੀਤੀ ਜਾਵੇ। ਉਣਾਂ ਕਿਹਾਂ ਕਰਫਿਊ ਨੂੰ ਲੈ ਕੇ ਟਰੱਕ ਵੀ ਠੀਕ ਨਹੀਂ ਹੋ ਸਕਣਗੇ।