ਪਟਿਆਲਾ (ਅਰਵਿੰਦਰ ਸਿੰਘ) ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਚੰਡੀਗੜ੍ਹ ਵਿੱਚ ਲਿਵ ਫਾਰ ਹਿਉਮੈਨਟੀ ਸੰਸਥਾ ਦੀ ਤਰਫੋਂ ਮਹਾਨ ਖੂਨਦਾਨੀ ਸਵਰਗਵਾਸੀ ਵਿਨੀਤ ਸ਼ਰਮਾ ਦੇ ਜਨਮਦਿਨ ‘ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਕਾਵਡ ਮਹਾਂ ਸੰਘ ਰਾਕੇਸ਼ ਸ਼ੰਕਰ ਜੀ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈੰਪ ਦੇ ਮੁੱਖ ਮਹਿਮਾਨ ਅਵਤਾਰ ਸਿੰਘ ਜੀ ਨੇ ਵੰਦੇ ਮਾਤਰਮ ਦਲ ਦੇ ਗੁਰਮੁਖ ਗੁਰੂ ਜੋ ਖੂਨਦਾਨ ਦੇ ਖੇਤਰ ਵਿੱਚ ਨਿਰਸਵਾਰਥ ਸੇਵਾ ਨਿਭਾ ਰਹੇ ਹਨ, ਨੂੰ ਵਿਸ਼ੇਸ਼ ਤੌਰ‘ ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਮੁਖੀ ਸਤੀਸ਼ ਸਚਦੇਵਾ ਨੇ ਕਿਹਾ ਕਿ ਗੁਰਮੁਖ ਗੁਰੂ ਪਿਛਲੇ ਇੱਕ ਦਹਾਕੇ ਤੋਂ ਪਟਿਆਲਾ ਪੰਜਾਬ ਵਿੱਚ ਖੂਨਦਾਨ ਦੇ ਖੇਤਰ ਵਿੱਚ ਨਿਰਸਵਾਰਥ ਕੰਮ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਗੁਰਮੁਖ ਗੁਰੂ ਖੁਦ ਵੀ ਆਪਣੇ ਪਲੇਟਲੈਟਸ ਸੈੱਲ 80 ਵਾਰ ਅਤੇ 40 ਵਾਰ ਐਮਰਜੈਂਸੀ ਸਥਿਤੀ ਵਿੱਚ ਗੰਭੀਰ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾ ਚੁੱਕੇ ਹਨ। ਡੇਂਗੂ ਦੇ ਤਬਾਹੀ ਦਿਨਾਂ ਵਿਚ 24 ਘੰਟੇ, ਡੇਂਗੂ ਦੇ ਗੰਭੀਰ ਮਰੀਜ਼ਾਂ ਨੂੰ ਪਲੇਟਲੈਟ ਸੈੱਲ ਪ੍ਰਦਾਨ ਕਰਨ ਵਿਚ ਲੱਗੇ ਰਹਿੰਦੇ ਹਨ, ਉਨ੍ਹਾਂ ਦੀਆਂ ਰਾਤਾਂ ਬਲੱਡ ਬੈਂਕ ਵਿਚ ਹੀ ਬੀਤ ਜਾਂਦੀਆਂ ਹਨ। ਸੇਵਾ ਦੀ ਭਾਵਨਾ ਨੂੰ ਵੇਖਦੇ ਹੋਏ ਲਿਵ ਫਾਰ ਹਿਉਮੈਨਟੀ ਚੰਡੀਗੜ੍ਹ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ।ਇਸ ਮੌਕੇ ਕਾਲੂ ਤਿਆਗੀ, ਪ੍ਰਸ਼ਾਂਤ ਜੈਨ, ਸੰਦੀਪ ਪਹੂਜਾ, ਹਰਮੀਤ ਸਿੰਘ ਸੁਨੈਨਾ ਸਚਦੇਵਾ, ਰਸ਼ਪਾਲ, ਮੰਨਤ, ਦਮਿਨੀ, ਪ੍ਰਿਯੰਕਾ, ਰੀਨਾ, ਅਨੀਤਾ, ਕੋਮਲ, ਦੀਕਸ਼ਸ਼ਾ ਅਦਿਤੀ ਅਤੇ ਹੋਰ ਬਹੁਤ ਸਾਰੇ ਮਹਾਨ ਖੂਨਦਾਨੀਆਂ ਤੋਂ ਇਲਾਵਾ ਚੰਡੀਗੜ੍ਹ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਮੌਜੂਦ ਸਨ।
2020-03-10