ਟਰੰਪ ਪ੍ਰਸ਼ਾਸਨ 1 ਅਰਬ ਟੈਸਟਿੰਗ ਕਿੱਟਾਂ ਹੋਰ ਖਰੀਦੇਗਾ

524 ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ 1 ਲੱਖ ਦੇ ਨੇੜੇ ਪੁੱਜੀ

ਰਾਜਾਂ ਵੱਲੋਂ ਜਨ ਜੀਵਨ ਆਮ ਵਾਂਗ ਕਰਨ ਦੇ ਯਤਨ

ਮੈਮੋਰੀਅਲ ਡੇ ਦੌਰਾਨ ਰਾਸਟਰਪਤੀ ਅਹੁਦੇ ਲਈ ਉਮੀਦਵਾਰ ਜੋਅ ਬਾਈਡੇਨ ਅਤੇ ਉਸ ਦੀ ਪਤਨੀ ਜਿਲ ਚਿਹਰੇ ਦੇ ਮਾਸਕ ਪਹਿਣ ਕੇ ਡੇਲਾਵੇਅਰ ਮੈਮੋਰੀਅਲ ਬ੍ਰਿਜ ਵਿਖੇ ਯਾਦਗਾਰੀ ਦਿਵਸ ਦੇ ਮੌਕੇ ‘ਤੇ ਸਰਧਾਂਜਲੀ ਵਿੱਚ ਹਿੱਸਾ ਲੈਣ ਗਏ।

ਅਮਰੀਕੀ ਕੰਪਨੀ ਵੱਲੋਂ ਵੈਕਸੀਨ ਦੀ ਮਨੁੱਖੀ ਪਰਖ ਸ਼ੁਰੂ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟਰੰਪ ਪ੍ਰਸ਼ਾਸਨ ਇਸ ਸਾਲ ਦੇ ਅੰਤ ਤੱਕ 1 ਅਰਬ ਟੈਸਟਿੰਗ ਕਿੱਟਾਂ ਖਰੀਦੇਗਾ ਤੇ ਸੰਘੀ ਸਰਕਾਰ ਇਨਾਂ ਕਿੱਟਾਂ ਨੂੰ ਆਪਣੇ ਹਿੱਸੇ ਵਜੋਂ ਰਾਜਾਂ ਨੂੰ ਦੇਵੇਗੀ। ਇਹ ਖੁਲਾਸਾ ਕਾਂਗਰਸ ਦੀ ਇਕ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੈਸਟਿੰਗ ਦੀ ਮੁੱਖ ਜਿੰਮੇਵਾਰੀ ਰਾਜਾਂ ਦੀ ਹੋਵੇਗੀ। ਸਿਹਤ ਮਾਹਿਰਾਂ ਵੱਲੋਂ ਅਰਥਵਿਵਸਥਾ ਮੁੜ ਖੁਲਣ ਦੇ ਮੱਦੇਨਜਰ ਵੱਡੀ ਪੱਧਰ ਉਪਰ ਟੈਸਟਿੰਗ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 524 ਹੋਰ ਮਰੀਜ਼ ਦਮ ਤੋੜ ਗਏ ਹਨ।

ਮ੍ਰਿਤਕਾਂ ਦੀ ਕੁਲ ਗਿਣਤੀ 99805 ਹੋ ਗਈ ਹੈ। 19790 ਨਵੇਂ ਕੋਰੋਨਾ ਪੀੜਤ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਏ ਹਨ। ਪੀੜਤਾਂ ਦੀ ਕੁਲ ਗਿਣਤੀ 17,06,726 ਹੋ ਗਈ ਹੈ। 12968 ਪੀੜਤ ਠੀਕ ਹੋਏ ਹਨ ਜਿਨਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਠੀਕ ਹੋਏ ਮਰੀਜ਼ਾਂ ਦੀ ਕੁਲ ਗਿਣਤੀ 4,64,670 ਹੋ ਗਈ ਹੈ।
ਰਾਜਾਂ ਵੱਲੋਂ ਜਨ ਜੀਵਨ ਆਮ ਵਾਂਗ ਕਰਨ ਦੇ ਯਤਨ–
ਕੈਲੀਫੋਰਨੀਆ ਨੇ ਧਾਰਮਿੱਕ ਸਥਾਨਾਂ ਤੇ ਪ੍ਰਚੂਨ ਦੇ ਸਟੋਰਾਂ ਨੂੰ ਮੁੜ ਖੋਲਣ ਦਾ ਫੈਸਲਾ ਕੀਤਾ ਹੈ। ਹਾਲਾਂ ਕਿ ਭੀੜ ਨੂੰ ਨਿਯੰਤਰਣ ਕਰਨ, ਮਾਸਕ ਪਹਿਣਨ ਤੇ ਸਮਾਜਿਕ ਦੂਰੀ ਬਣਾਈ ਰਖਣ ਦੀ ਸਮੱਸਿਆ ਨਾਲ ਨਜਿੱਠਣਾ ਪਵੇਗਾ। ਰਾਜ ਸਰਕਾਰ ਇਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰ ਹੈ। ਕੈਲੀਫੋਰਨੀਆ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 3809 ਮੌਤਾਂ ਹੋ ਚੁੱਕੀਆਂ ਹਨ ਜਦ ਕਿ ਪੀੜਤਾਂ ਦੀ ਗਿਣਤੀ 3,72,494 ਹੈ। ਅਲਾਸਕਾ, ਐਰੀਜ਼ੋਨਾ, ਕੋਨੈਕਟੀਕਟ, ਫਲੋਰੀਡਾ , ਹਵਾਈ, ਕਨਾਸ, ਕੇਨਟੁਕੀ ਤੇ ਮੋਨਟਾਨਾ ਸਮੇਤ ਹੋਰ ਰਾਜਾਂ ਵੱਲੋਂ ਵੀ ਦੂਸਰੇ ਰਾਜਾਂ ਤੋਂ ਆਵਾਜਾਈ ਆਮ ਵਾਂਗ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤੇ ਹਰ ਰਾਜ ਵੱਲੋਂ ਬਾਹਰਲੇ ਰਾਜਾਂ ਤੋਂ ਆ ਰਹੇ ਵਿਅਕਤੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਖਿਆ ਜਾ ਰਿਹਾ ਹੈ। ਕਈ ਰਾਜ ਬਾਹਰਲੇ ਵਿਅਕਤੀਆਂ ਨੂੰ ਉਨਾਂ ਦੇ ਘਰਾਂ ਵਿਚ ਹੀ ਇਕਾਂਤਵਾਸ ਵਿਚ ਰਖ ਰਹੇ ਹਨ।
ਅਮਰੀਕੀ ਕੰਪਨੀ ਵੱਲੋਂ ਵੈਕਸੀਨ ਦੀ ਮਨੁੱਖੀ ਪਰਖ ਸ਼ੁਰੂ-
ਅਮਰੀਕਾ ਦੀ ਇਕ ਬਾਇਓਟੈਕਨਾਲੋਜੀ ਕੰਪਨੀ ਨੇ ਐਲਾਨ ਕੀਤਾ  ਹੈ ਕਿ ਉਸ ਨੇ ਕੋਰੋਨਾਵਾਇਰਸ ਲਈ ਵੈਕਸੀਨ ਤਿਆਰ ਕਰਨ ਵਾਸਤੇ ਆਸਟ੍ਰੇਲੀਆ ਵਿਚ ਮਨੁੱਖੀ ਟਰਾਇਲ ਸ਼ੁਰੂ ਕਰ ਦਿੱਤਾ ਹੈ। ਕੰਪਨੀ ਅਨੁਸਾਰ ਇਸ ਸਾਲ ਦੇ ਅੰਤ ਵਿਚ ਵੈਕਸੀਨ ਤਿਆਰ ਹੋ ਜਾਣ ਦੀ ਸੰਭਾਵਨਾ ਹੈ। ਨੋਵਾਵੈਕਸ ਕੰਪਨੀ ਵਲੋਂ ਪਹਿਲੇ ਪੜਾਅ ਤਹਿਤ ਮੈਲਬੌਰਨ ਤੇ ਬ੍ਰਿਸਬੇਨ ਵਿਚ 131 ਵਾਲੰਟੀਅਰਾਂ ਉਪਰ ਪਰਖ ਕੀਤੀ ਜਾਵੇਗੀ। ਕੰਪਨੀ ਦੇ ਖੋਜ ਮੁੱਖੀ ਡਾਕਟਰ ਗਰੇਅਗੋਰੀ ਗਲੈਨ ਨੇ ਕਿਹਾ ਹੈ ਕਿ ਇਸ ਵੈਕਸੀਨ ਦੇ ਅਸਰ ਬਾਰੇ ਬਹੁਤ ਛੇਤੀ ਸੰਕੇਤ ਮਿਲ ਜਾਣਗੇ।

Share This :

Leave a Reply