ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕਿਸਾਨਾ ਨੂੰ ਲਾਭ ਹੋਵੇਗਾ- ਅਗਾਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ

ਸੁਰਜੀਤ ਸਿੰਘ ਸਾਧੂਗੜ੍ਹ

ਫਤਿਹਗੜ੍ਹ ਸਾਹਿਬ (ਸੂਦ)-ਅਗਾਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਨੇ ਕਿਹਾ ਕਿ ਝੋਨੇ ਦੀ ਸਿੱਧੀ ਬੀਜਾਈ ਕਰਨ ਨਾਲ ਕਿਸਾਨਾ ਨੂੰ ਲਾਭ ਹੋਵੇਗਾ ਅਤੇ ਵਾਤਾਵਰਣ ਵੀ ਠੀਕ ਹੋਵੇਗਾ। ਉਨ੍ਹਾ ਕਿਹਾ ਕਿ ਜੇਕਰ ਸਿੱਧੀ ਝੋਨੇ ਦੀ ਬੀਜਾਈ ਕਰਨਗੇ ਤਾਂ ਕਿਸਾਨਾ ਨੂੰ ਲਾਭ ਮਿਲੇਗਾ, ਸਿੱਧੀ ਬੀਜਾਈ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਕਿਸਾਨਾ ਦੇ ਮਿੱਤਰ ਕੀੜੇ ਨਹੀ ਮਰਦੇ, ਘੱਟ ਪਾਣੀ ਲਾਉਣ ਨਾਲ ਝੋਨੇ ਨੂੰ ਉਲੀ ਰੋਗ, ਪੱਤਾ ਲਵੇਟ, ਗੋਬਦੀ ਸੁੰਡੀ ਆਦਿਕ ਬੀਮਾਰੀਆਂ ਨਹੀ ਲੱਗਦੀਆ, ਦਵਾਈਆ ਤੇ ਸਪਰੈ ਦਾ ਖਰਚਾ ਬੱਚਦਾ ਹੈ, ਕੱਦੂ ਕਰਨ ਦਾ ਖਰਚਾ ਬੱਚਦਾ ਹੈ। ਸਿੱਧੀ ਬੀਜਾਈ ਨਾਲ ਫਸਲ 10-12 ਦਿਨ ਦਾ ਸਮਾਂ ਪੱਕਣ ਵਿਚ ਘੱਟ ਲੈਦੀ ਹੈ, ਜੇਕਰ ਸਾਰੇ ਕਿਸਾਨ ਸਿੱਧੀ ਬੀਜਾਈ ਕਰਨ ਤਾਂ ਧਰਤੀ ਵਿਚ ਪਾਣੀ ਦਾ ਲੈਬਲ ਉਪਰ ਆਉਣਾ ਸ਼ੁਰੂ ਹੋ ਜਾਵੇਗਾ।

ਉਨ੍ਹਾ ਕਿਹਾ ਕਿ ਸਭ ਤੋਂ ਪਹਿਲਾ ਜਮੀਨ ਦਾ ਜੀਰੋ ਲੈਬਲ ਕਰਾਹ ਕਰੋ, ਉਸਤੋ ਬਾਦ ਰੌਣੀ ਕਰੋ, ਜਦੋਂ ਤਰ ਬੱਤਰ ਹੋ ਜਾਵੇ (ਥੋੜੀ ਜਿਹੀ ਜਮੀਨ ਗਿੱਲੀ ਹੋ ਜਾਵੇ) ਤਾਂ ਉਸ ਵੇਲੇ ਫਸਲ ਦਾ ਬੀਜ ਪਾਵੋ, ਬੀਜਾਈ ਦੁਪਿਹਰ ਤੋਂ ਬਾਦ ਧੂੱਪ ਘੱਟ ਹੋਣ ਸਮੇ ਕੀਤੀ ਜਾਵੇ, ਬੀਜਾਈ ਕਰਨ ਦੇ ਨਾਲ-ਨਾਲ ਹੀ ਨਦੀਨਾ ਦੀ ਸਪਰੈ ਕਰ ਦੇਵੋ, ਉਸਤੋਂ ਬਾਦ 22-23 ਦਿਨ ਪਾਣੀ ਨਾ ਲਾਵੋ, ਇਸ ਤਰਾਂ ਬੀਜੀਆ ਝੌਨਾ ਕੱਦੂ ਕਰਕੇ ਬੀਜੇ ਝੋਨੇ ਦੇ ਬਰਾਬਰ ਹੀ ਝਾੜ ਦਿੰਦਾ ਹੈ, ਕੱਦੂ ਕਰਨ ਦਾ ਖਰਚਾ ਅਤੇ ਦਵਾਈਆ ਦਾ ਖਰਚਾ ਬੱਚਦਾ ਹੈ, ਸਮਾ ਬੱਚਦਾ ਹੈ, ਕਿਸਾਨ ਦੇ ਮਿੱਤਰ ਕੀੜੇ ਗਢੋਏ ਬੱਚਦੇ ਹਨ, ਮਥੇਨ ਗੈਸ ਜੋ ਕਾਰਬਨਡਾਈਕਸਾਈਡ ਨਾਲੋ 22 ਗੁਣਾ ਵੱਧ ਹਾਨੀਕਾਰਕ ਹੈ ਉਹ ਪੈਦਾ ਨਹੀ ਹੁੰਦੀ, ਜਿਸ ਨਾਲ ਸਾਡਾ ਵਾਤਾਵਰਣ ਵੀ ਸ਼ੁੱਧ ਰਹੇਗਾ, ਸਮਾਜ ਵਿਚ ਨਾੜ ਨੂੰ ਅੱਗ ਲਾਉਣ ਕਾਰਨ ਹੁੰਦੇ ਧੂੰਏ ਦਾ ਰੋਲਾ ਵੱਧ ਹੈ ਪਰ ਮਥੇਨ ਗੈਸ ਨਾ ਦਿਖਣ ਕਾਰਨ ਰੋਲਾ ਘੱਟ ਹੈ, ਝੋਨੋ ਵਿਚ ਪਾਣੀ ਲਾਉਣ ਤੋਂ ਬਾਦ ਜਿਹੜੀ ਹੁੰਮਸ ਅਸੀ ਮਹਿਸੂਸ ਕਰਦੇ ਹਾਂ ਉਹ ਮਥੇਨ ਗੈਸ ਕਰਕੇ ਹੀ ਲੱਗਦੀ ਹੈ। ਕੁਝ ਕੰਪਨੀਆਂ ਨੇ ਝੋਨੇ ਦੀ ਸਿੱਧੀ ਬਿਜਾਈ ਦੀਆਂ ਮਸ਼ੀਨਾ ਵੀ ਬਣਾ ਲਈਆ ਹਨ, ਅਗਰ ਸਹੀ ਬੀਜਾਈ ਕਰਨੀ ਹੋਵੇ ਤਾਂ ਮਸ਼ੀਨ ਵਿਚ ਬੀਜ 6 ਕਿਲੋ ਹੀ ਪਾਉਾਂਣਾ ਚਾਹੀਦਾ ਹੈ, ਜੇਕਰ ਜੁਗਾੜੂ ਮਸ਼ੀਨ ਨਾਲ ਬੀਜਾਈ ਕਰਨੀ ਹੈ ਤਾਂ ਬੀਜ 8 ਤੋਂ 10 ਕਿਲੋ ਬੀਜ ਮਸ਼ੀਨ ਵਿਚ ਪਾਵੋ, ਅਗਰ ਮਸ਼ੀਨ ਦਾ ਪ੍ਰਬੰਧ ਨਾ ਹੋਵੇ ਤਾਂ ਜੀਰੋ ਲੇਵਲ ਕਰਨ ਤੋਂ ਬਾਦ 10 ਕਿਲੋ ਬੀਜ ਦਾ ਛਿੱਟਾ ਮਾਰਕੇ ਝੋਨਾ ਬੀਜਿਆ ਜਾ ਸਕਦਾ ਹੈ, ਬੀਜ ਨੂੰ ਪਹਿਲਾ ਦਵਾਈ ਨਾਲ ਸੋਧ ਕੇ ਭਿਉਕੇ ਹੀ ਬੀਜਣਾ ਚਾਹੀਦਾ ਹੈ, ਜੇਕਰ ਗਿੱਲ ਨਹੀ ਕਰਨੀ ਤਾਂ ਸੁੱਕੀ ਜਮੀਨ ਵਿਚ ਵੀ ਬੀਜਾਈ ਕਰਕੇ ਪਾਣੀ ਲਾਇਆ ਜਾ ਸਕਦਾ ਹੈ, ਅਜਿਹੀ ਮਸ਼ੀਨ ਵੀ ਬਜਾਰ ਵਿਚ ਆ ਗਈ ਹੈ ਜੋ ਬੀਜਾਈ ਕਰਨ ਦੇ ਨਾਲ ਨਾਲ ਵੱਟਾ ਬਣਾਕੇ ਵੱਟਾ ਤੇ ਬੀਜਾਈ ਕਰਦੀ ਹੈ, ਵੱਟਾ ਵਾਲੀ ਫਸਲ ਦਾ ਝਾੜ 4 ਕੁਇੰਟਲ ਵੱਧ ਮਿਲਦਾ ਹੈ ਬੀਜ ਭਾਵੇ ਕੋਈ ਵੀ ਹੋਵੇ, ਜੇਕਰ ਬੀਜਾਈ ਲੇਟ ਹੋ ਜਾਵੇ ਤਾਂ ਘੱਟ ਸਮੇ ਵਾਲੀ ਕਿਸਮ ਪੀ. ਆਰ. 126 ਬੀਜਣੀ ਚਾਹੀਦੀ ਹੈ, ਵੱਟਾ ਤੇ ਲੱਗੀ ਹੋਈ ਬਾਸਪਤੀ ਵੀ ਵੱਧ ਝਾੜ ਦਿੱਦੀ ਹੈ, ਅਗਰ ਇਸ ਵਿਚ ਕੁਝ ਨਦੀਨ ਉਗ ਜਾਣ ਤਾਂ ਸਪਰੈ ਕਰਨੀ ਜਰੂਰੀ ਹੈ। ਉਨ੍ਹਾ ਦੱਸਿਆ ਕਿ ਜੇਕਰ ਕਿਸਾਨ ਕੋਲ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਨਹੀਂ ਹੈ ਤਾਂ ਜੀਰੋ ਟਿਲ ਡਰਿੱਲ ਜਾਂ ਹੈਪੀ ਸੀਡਰ ਵਿੱਚ ਥੋੜੀ ਜਿਹੀ ਤਬਦੀਲੀ ਕਰ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ

Share This :

Leave a Reply