ਜੰਗ ਸਾਂਝੀ ਹੈ

ਇਹ ਪਿਕਚਰ ਵੀ ਸਭ ਨੂੰ ਇੱਕ ਮੈਸਿਜ ਦਿੰਦੀ ਹੈ ਲੇਕਿਨ ਜਿਹਨਾਂ ਨੇ ਨਹੀਂ ਸਮਝਣਾ ਹੁੰਦਾ ਉਹਨਾਂ ਨੇ ਕਿਸੇ ਵੀ ਹਾਲਤ ਕੁੱਝ ਵੀ ਚੰਗਾ ਸਿੱਖਣਾ ਹੀ ਨਹੀਂ ਹੁੰਦਾ। ਕਿਉਂਕਿ ਕਾਨੂੰਨ ਦੇ ਉਲਟ ਚੱਲਣਾ ਹੀ ਉਹਨਾਂ ਦੀ ਫਿਤਰਤ ਹੁੰਦੀ ਹੈ।

   ਪੱਤਰਕਾਰ, ਡਾਕਟਰ, ਪੁਲੀਸ ਆਦਿ ਸਭ ਨੇ ਲੋਕਾਂ ਨੂੰ ਲਗਾਤਾਰ ਦੱਸਣਾ ਸ਼ੁਰੂ ਕੀਤਾ ਹੋਇਆ ਹੈ ਕਿ ਵਾਰ ਵਾਰ ਹੱਥ ਧੋਵੋ, ਮੂੰਹ ਢਕਕੇ ਰਹੋ। ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਘਰੋਂ ਫਾਲਤੂ ਨਾਂ ਨਿਕਲੋ। ਵੱਧ ਤੋਂ ਵੱਧ ਘਰ ਚ ਬੈਠੋ। ਸ਼ਾਇਦ ਪੁਲੀਸ ਇਹ ਸਮਝਦੀ ਹੈ ਕਿ ਇਹਨਾਂ ਨੇ ਟੀ.ਵੀ. ਨਹੀਂ ਦੇਖਿਆ ਹੋਵੇਗਾ। ਹਾਲਾਂ ਕਿ ਇਹ ਸਭ ਕੁੱਝ ਜਾਣਦੇ ਹਨ। ਪਰ ਅਨਪੜ੍ਹ, ਗਰੀਬ, ਸਾਧਾਰਣ ਲੋਕ ਤਾਂ ਘਰ ਬੈਠੇ ਈ ਫਾਲਤੂ ਚ ਹੀ ਅੱਧੇ ਅੱਧੇ ਘੰਟੇ ਬਾਅਦ ਹੱਥ ਧੋ ਰਹੇ ਹਨ। ਉਹ ਘਰਾਂ ਚੋਂ ਵੀ ਘੱਟ ਨਿਕਲ ਰਹੇ ਹਨ। ਉਹਨਾਂ ਦੇ ਬੱਚੇ ਵੀ ਘਰਾਂ ਚ ਹੀ ਛੁਪ ਗਏ ਹਨ। ਹਾਲਾਂ ਕਿ ਉਹਨਾਂ ਕੋਲ ਟੀਵੀ ਵੀ ਸ਼ਾਇਦ ਨਾਂ ਹੋਵੇ। ਕਾਰਾਂ, ਸਕੂਟਰਾਂ ਵਾਲੇ ਤੇ ਜ਼ਿਆਦਾ ਹੀ ਪੜੇ ਲਿਖੇ ਲੋਕ ਕਿੰਨੀ ਲਾ ਪਰਵਾਹੀ ਨਾਲ ਘਰੋਂ ਪਤਾ ਨਹੀਂ ਕੀ ਕੀ ਬਹਾਨੇ ਬਣਾ ਕੇ ਬਾਹਰ ਘੁੰਮਣ ਲਈ ਕਾਰਾਂ, ਜੀਪਾਂ, ਮੋਟਰਸਾਈਕਲਾਂ, ਸਕੂਟਰਾਂ ਤੇ ਨਿਕਲ ਰਹੇ ਹਨ। ਇਹ ਸਾਰੇ ਹੀ ਦੇਖਣ ਚ ਪੜੇ ਲਿਖੇ ਅਤੇ ਚੰਗੇ ਘਰਾਂ ਦੇ ਜਾਪਦੇ ਹਨ। ਇਹਨਾਂ ਚ ਕੋਈ ਵੀ ਗਰੀਬ ਜਾਂ ਬੇਰੁਜ਼ਗਾਰ ਦਿਖਾਈ ਨਹੀਂ ਦੇ ਰਿਹਾ ਹੈ। ਆਖਿਰ ਪੁਲੀਸ ਨੂੰ ਇਹਨਾਂ ਪੜੇ ਲਿਖਿਆਂ ਨੂੰ ਹੀ ਕਿਉਂ ਸਮਝਾਉਣਾ ਪੈ ਰਿਹਾ ਹੈ ਐਨੀ ਨਿਮਰਤਾ ਨਾਲ ਹੱਥ ਜੋੜ ਕੇ।

   ਦੂਜੇ ਪਾਸੇ ਬੇਰੁਜ਼ਗਾਰ ਤੇ ਭੁੱਖੇ, ਪਿਆਸੇ, ਗਰੀਬ ਲੋਕ ਘਰਾਂ ਅੰਦਰ ਦੁਬਕੇ ਬੈਠੇ ਹਨ। ਜੇ ਕਿਧਰੇ ਕੁੱਟ ਕੁਟਾਪਾ ਵੀ ਹੋਇਆ ਹੈ ਤਾਂ ਗਰੀਬਾਂ ਤੇ ਹੀ ਹੋਇਆ ਹੈ। ਆਖਿਰ ਕਿਉਂ? ਅਸਲ ਵਿੱਚ ਇਹ ਰਸੂਖਦਾਰ ਲੋਕ ਆਪ ਗਲਤ ਹੋਣ ਦੇ ਬਾਵਜੂਦ ਵੀ ਪੁਲੀਸ ਵਾਲਿਆਂ ਦੀ ਅਫਸਰਾਂ ਤੇ ਲੀਡਰਾਂ ਤੋਂ ਤੁਰੰਤ ਹੀ ਬੇਇਜ਼ਤੀ ਕਰਵਾ ਦਿੰਦੇ ਹਨ। ਇਉਂ ਇਹਨਾਂ ਅਮੀਰ ਘਰਾਂ ਦੇ ਲਾਡਲਿਆਂ ਦੇ ਸਤਾਏ ਕੁੱਝ ਜ਼ਿਆਦਾ ਹੀ ਗਰਮ ਸੁਭਾਅ ਦੇ ਪੁਲੀਸ ਵਾਲਿਆਂ ਦਾ ਗੁੱਸਾ ਕਿਸੇ ਨਾਂ ਕਿਸੇ ਗਰੀਬ ਜਾਂ ਸਾਧਾਰਨ ਜਿਹੇ ਕੱਪੜਿਆਂ ਵਾਲਿਆਂ ਤੇ ਨਿਕਲ ਜਾਂਦਾ ਹੈ। ਸ਼ਾਇਦ ਇਸੇ ਲਈ ਹੁਣ ਤੱਕ ਕਰੋਨਾ ਇਨਫੈਕਟਿਡ ਮਰੀਜ਼ ਅਮੀਰਾਂ ਚ ਹੀ ਬਹੁਤੇ ਮਿਲੇ ਹਨ। ਜਦੋਂ ਕਿ ਸੰਸਾਰ ਭਰ ਵਿੱਚ ਹੀ ਗਰੀਬ ਬਹੁਤੇ ਹਨ। ਪ੍ਰੰਤੂ ਗਰੀਬਾਂ ਵਿੱਚ ਇਹ ਬੀਮਾਰੀ ਬਹੁਤ ਘੱਟ ਫੈਲੀ ਹਇਸ ਲਈ ਪੜਿਆਂ ਲਿਖਿਆਂ ਤੇ ਚੰਗੇ ਮਕਾਨਾਂ, ਕਾਰਾਂ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਤੁਸੀਂ ਘੱਟ ਤੋਂ ਘੱਟ ਬਾਹਰ ਨਿਕਲੋ। ਕਿਉਂਕਿ ਤੁਸੀਂ ਤਾਂ ਖਬਰਾਂ ਵੀ ਸੁਣੀਆਂ ਹੋਣਗੀਆਂ ਤੇ ਸੋਸ਼ਲ ਮੀਡੀਆ ਤੋਂ ਦੇਸ਼ ਵਿਦੇਸ਼ ਵਿੱਚ ਹੋਏ ਭਾਰੀ ਨੁਕਸਾਨ ਬਾਰੇ ਵੀ ਬਹੁਤ ਕੁੱਝ ਦੇਖਿਆ ਪੜਿਆ ਹੋਵੇਗਾ। ਤੁਸੀੰ ਸਰਕਾਰ ਵੱਲੋਂ ਦਿੱਤੇ ਐਮਰਜੈਂਸੀ ਫੋਨ ਨੰਬਰਾਂ ਬਾਰੇ ਵੀ ਜਾਣਕਾਰੀ ਰਖਦੇ ਹੋਵੋਗੇ। ਫਿਰ ਤੁਸੀਂ ਤਾਂ ਅਪਣੀ ਪ੍ਰਬਲਮ ਫੋਨ ਕਰ ਕੇ ਵੀ ਹੱਲ ਕਰਵਾ ਸਕਦੇ ਹੋਵੋਗੇ। ਤੁਸੀਂ ਅਪਣਾ ਅਸਰ ਰਸੂਖ਼ ਗਰੀਬਾਂ ਦੀ ਭਲਾਈ ਲਈ ਕਿਉਂ ਨਹੀਂ ਕਰ ਰਹੇ। ਕਿਉਂ ਡਿਉਟੀ ਦੇ ਰਹੇ ਪੁਲੀਸ ਵਾਲਿਆਂ ਨੂੰ ਪਹਿਲਾਂ ਸਤਾਉਂਦੇ ਹੋ। ਕਿਉਂਕਿ ਤੁਹਾਡੇ ਸਤਾਏ ਹੋਏ ਹੀ ਉਹ ਗੁੱਸਾ ਸੱਚਿਆਂ ਤੇ ਹੀ ਕੱਢ ਦਿੰਦੇ ਹਨ। ਫਿਰ ਉਹਨਾਂ ਨੂੰ ਸਹੀ ਤਰ੍ਹਾਂ ਡਿਉਟੀ ਵੀ ਨਹੀਂ ਦੇਣ ਦਿੰਦੇ। ਤੁਸੀਂ ਇੱਕ ਦੋ ਚੱਕਰ ਫਾਲਤੂ ਦੇ ਲਾਉਣੋਂ ਕਿਉਂ ਨਹੀਂ ਹਟਦੇ। ਜਦੋਂ ਕਿ ਤੁਹਾਨੂੰ ਤਾਂ ਨੇੜੇ ਦੇ ਗਰੀਬਾਂ, ਲੋੜਵੰਦਾਂ ਨੂੰ ਵੀ ਘਰਾਂ ਚ ਰੁਕਣ ਲਈ ਕਹਿਣਾ ਚਾਹੀਦਾ ਹੈ। ਜੇ ਉਹਨਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਜਿੰਨੀ ਕੁ ਮਦਦ ਕਰ ਸਕਦੇ ਹੋਵੋ, ਤੁਹਾਨੂੰ ਕਰਨੀ ਚਾਹੀਦੀ ਹੈ। ਤਾਂ ਕਿ ਗਰੀਬ ਸਰਕਾਰ ਦੇ ਮੂੰਹ ਵੱਲ ਹੀ ਨਾਂ ਵੇਖਦੇ ਭੁੱਖੇ ਪਿਆਸੇ ਬੈਠੇ ਰਹਿਣ। ਅਸਲ ਵਿੱਚ ਸਰਕਾਰ ਵੀ ਹਰ ਵਿਅਕਤੀ ਦੀ ਹਰ ਮੁਸ਼ਕਲ ਦਾ ਹੱਲ ਨਹੀਂ ਕਰ ਸਕਦੀ। ਹੁਣ ਆਪਾਂ ਸਭ ਨੂੰ ਹੀ ਇਸ ਭਿਆਨਕ ਸਮੇਂ ਚ ਸਿਆਣਪ ਨਾਲ ਚੱਲਣਾ ਚਾਹੀਦਾ ਹੈ।

    ਦੋਸਤੋ, ਬੁਰਾ ਨਾਂ ਮਨਾਉਣਾ, ਅਸਲ ਵਿੱਚ ਇਹ ਸਰਕਾਰਾਂ ਦੀ ਜਾਂ ਦੇਸ਼ਾਂ ਦੀ ਜੰਗ ਨਹੀਂ ਹੈ। ਕਿਸੇ ਮੋਦੀ, ਟਰੂਡੋ, ਜਾਂ ਟਰੰਪ ਦੀ ਜੰਗ ਨਹੀਂ ਹੈ। ਇਹ ਤੁਹਾਡੀ ਅਪਣੀ ਜੰਗ ਹੈ, ਇਹ ਆਪਣੇ ਬੱਚਿਆਂ ਦੀ ਜੰਗ ਹੈ। ਇਸ ਨੂੰ ਸਿਆਣਪ, ਧੀਰਜ ਤੇ ਵਿਉਂਤ ਨਾਲ ਹੀ ਜਿੱਤਿਆ ਜਾ ਸਕਦਾ ਹੈ। ਸਿਆਣਪ ਇਸੇ ਵਿੱਚ ਹੈ ਕਿ ਅੰਦਰ ਵੜਕੇ ਜਿੰਨਾ ਵੱਧ ਤੋਂ ਵੱਧ ਬੈਠ ਹੁੰਦਾ ਹੈ, ਬੈਠੋ। ਆਖਿਰ ਸਭ ਵਿਗਿਆਨੀ ਇਸ ਦਾ ਹੱਲ ਕੱਢਣ ਲੱਗੇ ਹੋਏ ਆ, ਉਹ ਹੱਲ ਕੱਢ ਲੈਣਗੇ। ਪਰ ਉਹਨਾਂ ਦੇ ਹੱਲ ਤੋਂ ਪਹਿਲਾਂ ਹੀ ਨਾਂ ਅਪਣਾ ਝੁੱਗਾ ਚੌੜ ਕਰਵਾ ਲੈਣਾ।      

ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 9463038229

Share This :

Leave a Reply