ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਲੱਖ ਰੁਪਏ ਦਾ ਯੋਗਦਾਨ

ਫ਼ਤਹਿਗੜ੍ਹ ਸਾਹਿਬ (ਸੂਦ) ਜੋਗਿੰਦਰਾ ਗਰੁੱਪ ਵੱਲੋਂ ਸਿਹਤ ਵਿਭਾਗ ਫਤਿਹਗਡ਼੍ਹ ਸਾਹਿਬ ਨੂੰ ਕੋਵਿਡ ਮਹਾਂਮਾਰੀ ਦੌਰਾਨ ਮਰੀਜਾਂ ਦੀ ਦੇਖ ਭਾਲ ਲਈ ਲੋਡ਼ੀਂਦਾ ਮੈਡੀਕਲ ਸਾਜੋ ਸਮਾਨ ਮੁਹਈਆ ਕਰਵਾਇਆ ਗਿਆ। ਇਹ ਸਮਾਨ ਜਿਸ ਵਿੱਚ 4 ਵ੍ਹੀਲ ਚੇਅਰ, 8 ਪੇਸ਼ੈਂਟ ਟਰਾਲੀਆਂ, 8 ਸ਼ੱਕਸ਼ਨ ਮਸ਼ੀਨਾਂ, 5 ਸਟੈਥੋਸਕੋਪ, 10 ਨੇਬੁਲਿਜੇ਼ਸ਼ਨ ਮਸ਼ੀਨਾਂ, 5 ਪਲਸ ਆਕਸੀਮੀਟਰ , 10 ਸਕੀਮ ਇਨਹੇਲਰ, 5 ਕ੍ਰੈਸ਼ ਕਾਰਟ, 20 ਪੇਸ਼ੇੰਟ ਸਟੂਲ, 100 ਬੈਡ ਸੀਟਾਂ,10ਸਟਰੈਚਰ ਅਤੇ 10 ਆਕਸੀਜ਼ਨ ਫਲੋਅ ਮੀਟਰ ਸ਼ਾਮਲ ਸਨ, ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਕੌਰ ਗਿੱਲ ਤੇ ਸਿਵਲ ਸਰਜਨ ਫਤਿਹਗਡ਼੍ਹ ਸਾਹਿਬ ਡਾ ਐਨ ਕੇ ਅਗਰਵਾਲ ਨੂੰ ਦਿੱਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਕੌਰ ਗਿੱਲ ਤੇ ਸਿਵਲ ਸਰਜਨ ਡਾ ਐਨ ਕੇ ਅਗਰਵਾਲ ਨੇ ਜੋਗਿੰਦਰਾ ਗਰੁੱਪ ਦਾ ਇਸ ਕਰੋਨਾ ਵਾਇਰਸ ਦੇ ਸੰਕਟ ਮਈ ਦੌਰ ਦੌਰਾਨ ਦਿੱਤੇ ਗਏ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ।ਇਸ ਦੇ ਨਾਲ ਹੀ ਜੋਗਿੰਦਰਾ ਗਰੁੱਪ ਵਲੋਂ ਅੱਜ ਇਕ ਲੱਖ ਰੁਪਏ ਦਾ ਚੈੱਕ ਮੁੱਖ ਮੰਤਰੀ ਰਾਹਤ ਫੰਡ ਵਿੱਚ ਪਾਉਣ ਲਈ ਡਿਪਟੀ ਕਮਿਸ਼ਨਰ ਮੈਡਮ ਨੂੰ ਦਿੱਤਾ ਗਿਆ । ਡਿਪਟੀ ਕਮਿਸ਼ਨਰ ਨੇ ਇਸ ਕੋਰੋਨਾ ਸੰਕਟ ਦੌਰਾਨ ਰਾਹਤ ਫੰਡ ਵਿੱਚ ਪਾਏ ਯੋਗਦਾਨ ਲਈ ਗਰੁੱਪ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ, ਜਿਲ੍ਹਾ ਟੀਕਾਕਰਨ ਅਫ਼ਸਰ ਡਾ ਪਰਸ਼ੋਤਮ ਦਾਸ, ਡਿਪਟੀ ਮੈਡੀਕਲ ਕਮਿਸ਼ਨਰ ਡਾ ਜਗਦੀਸ਼ ਸਿੰਘ, ਜਿਲ੍ਹਾ ਸਿਹਤ ਅਫ਼ਸਰ ਡਾ ਨਵਜੋਤ ਕੌਰ,ਐੱਸ ਐਮ ਓ ਡਾ ਕੁਲਦੀਪ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ,ਜੋਗਿੰਦਰਾ ਗਰੁੱਪ ਦੇ ਅਦਰਸ਼ ਗਰਗ,ਅਸ਼ਵਨੀ ਗਰਗ, ਸੰਜੇ ਗੁਪਤਾ,ਅਸ਼ੋਕ ਬਾਂਸਲ, ਨਿਮਿਤ ਗਰਗ,ਰੁਪੇਸ਼ ਗਰਗ, ਨਿਮਿਤ ਗੁਪਤਾ ਆਦਿ ਹਾਜ਼ਰ ਸਨ।





















