ਚੈਅਰਮੈਨ ਅਮਰਦੀਪ ਖੰਨਾ ਵਲੋ ਵਾਰਡ ਨੰ. 20 ਵਿੱਚ 200 ਦੇ ਕਰੀਬ ਜਰੂਰਤਮੰਦ ਪਰਿਵਾਰਾ ਨੂੰ ਵੰਡਿਆ ਗਿਆ ਰਾਸ਼ਨ

ਜਰੂਰਤਮੰਦਾ ਦੀ ਸੇਵਾ ਹੀ ਸਭ ਤੋ ਉਤਮ ਸੇਵਾ ਹੈ,ਸਾਰੀਆ ਨੂੰ ਮਿੱਲਜੁਲ ਕੇ ਸੇਵਾ ਕਰਨੀ ਚਾਹੀਦੀ ਹੈ :-ਅਮਰਦੀਪ ਖੰਨਾ

ਨਾਭਾ (ਤਰੁਣ ਮਹਿਤਾ) ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋ ਬੱਚਣ ਲਈ ਪੰਜਾਬ ਸਰਕਾਰ ਵਲੋ ਕਰਫਿਊ ਲਗਾਇਆ ਗਿਆ ਹੈ । ਜਿਸ ਦੇ ਕਾਰਨ ਦੇਸ਼ ਦਾ ਹਰ ਵਿਅਕਤੀ ਆਪਣੇਂ ਘਰਾਂ ਅੰਦਰ ਬੰਦ ਹਨ। ਅਤੇ ਹਰ ਵਿਅਕਤੀ ਮੁਸ਼ਕਿਲ ਦੀ ਦੋਹਰੀ ਮਾਰ ਝੱਲ ਰਿਹਾ ਹੈ। ਅਤੇ ਦਿਹਾੜੀਦਾਰ ਦੇ ਪੈਸਾ ਕਮਾਉਣ ਦੇ ਸਾਧਨ ਬੰਦ ਹੋ ਚੁੱਕੇ ਹਨ। ਜਿਸ ਦੇ ਚਲਦਿਆ ਅੱਜ ਵਾਰਡ ਨੰਬਰ 20 ਦੇ ਸਾਬਕਾ ਕੌਂਸਲਰ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਅਮਰਦੀਪ ਖੰਨਾ ਵਲੋ 200 ਦੇ ਕਰੀਬ ਜਰੂਰਤਮੰਦ ਪਰਿਵਾਰਾ ਨੂੰ ਰਾਸ਼ਨ ਸਮੱਗਰੀ ਅਤੇ ਸੈਟਨਾਇਜਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ।

ਇਸ ਮੌਕੇ ਐਸਡੀਐਮ ਨਾਭਾ ਸੂਬਾ ਸਿੰਘ ਨੇ ਵੀ ਵਾਰਡ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਚੈਅਰਮੈਨ ਅਮਰਦੀਪ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਮੈੰਬਰ ਪਾਰਲੀਮੈਂਟ, ਮਹਾਰਾਣੀ ਪ੍ਰਨੀਤ ਕੌਰ ਅਤੇ ਕੈਬਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ 200 ਦੇ ਕਰੀਬ ਜਰੂਰਤਮੰਦ ਪਰਿਵਾਰਾ ਨੂੰ ਰਾਸ਼ਨ ਸਮੱਗਰੀ ਵੰਡਣ ਦੀ ਸੁਰੂਆਤ ਕੀਤੀ ਗਈ ਹੈ ਅਤੇ ਅਗੇ ਤੋ ਵੀ ਇਹ ਜਾਰੀ ਰਹੇਗੀ ।ਉਨਾਂ ਕਿਹਾ ਕਿ ਵਾਰਡ ਵਿੱਚ ਕਿਸੇ ਵੀ ਪਰਿਵਾਰ ਨੂੰ ਮੁਸ਼ਕਿਲ ਦਾ ਸਾਹਮਣਾ ਨਹੀ ਕਰਨਾ ਪਵੇਗਾ ।ਉਨਾਂ ਕਿਹਾ ਕਿ ਜਰੂਰਤਮੰਦ ਦੀ ਸੇਵਾ ਹੀ ਸੱਭ ਤੋ ਉਤਮ ਸੇਵਾ ਹੈ ।ਇਸ ਲਈ ਸਾਰਿਆ ਨੂੰ ਮਿੱਲਜੁਲ ਕੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ । ਉਨਾਂ ਨੇ ਜਰੂਰਤਮੰਦ ਪਰਿਵਾਰਾ ਨੂੰ ਅਪੀਲ ਕੀਤੀ ਕਿ ਜਦੋ ਤੱਕ ਕੌਰੌਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਦੀ ਘੜੀ ਨਹੀ ਟੁੱਟਦੀ ਉਦੋ ਤੱਕ ਉਹ ਆਪਏ ਘਰਾ ਵਿਚ ਰਹਿਣ ਅਸੀ ਤੁਹਾਨੂੰ ਰਾਸ਼ਨ ਸਮੱਗਰੀ ਤੋ ਮੁਸ਼ਕਿਲ ਨਹੀ ਆਉਣ ਦੇਵਾਗੇ । ਉਨਾਂ ਨੇ ਨਾਭਾ ਹਲਕੇ ਦੇ ਵਾਸੀਆ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਤੋ ਬੱਚਣ ਲਈ ਸਾਰੇ ਆਪਣੇ ਘਰਾਂ ਵਿੱਚ ਰਹਿਣ ਅਤੇ ਪ੍ਰਸ਼ਾਸਨਿਕ ਉੱਚ ਅਧਿਕਾਰੀ ਐਸ.ਡੀ.ਐਮ.ਸੁਬਾ ਸਿੰਘ, ਡੀ.ਐਸ.ਪੀ.ਵਰਿੰਦਰਜੀਤ ਸਿੰਘ ਥਿੰਦ ਤੇ ਥਾਣਾ ਮੁੱਖੀ ਸਰਬਜੀਤ ਸਿੰਘ ਚੀਮਾਂ ਜੀ ਦੇ ਹੁਕਮਾਂ ਦੀ ਪਾਲਣਾ ਕਰਨ।

Share This :

Leave a Reply