
ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) -ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਚੱਲਦੇ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਪ੍ਰਭਾਵ ਰੋਗ ਐਕਸਪਰਟ ਡਾਕਟਰ ਦੱਸ ਰਹੇ ਹਨ ਕਿ ਕੋਰੋਨਾ ਵਾਇਰਸ ਦਾ ਕਹਿਰ ਜਲਦ ਨਹੀਂ ਜਾਣ ਵਾਲਾ ਹੈ ਅਤੇ ਇਸ ਨੂੰ ਘੱਟ ਕਰਨ ਦਾ ਇਕ ਹੀ ਉਪਾਅ ਹੈ ਅਤੇ ਉਹ ਹੈ ਲਾਕਡਾਊਨ। ਪਰ ਇਸ ਚਿਤਾਵਨੀ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਨੂੰ ਅਗਲੇ ਮਹੀਨੇ ਦੋਬਾਰਾ ਖੋਲ੍ਹਣਾ ਚਾਹੁੰਦੇ ਹਨ।
ਅਮਰੀਕਾ ਦੇ ਅਰਥਸ਼ਾਸਤਰੀਆਂ ਨੇ ਵੀ ਚਿਤਾਵਨੀ ਜਾਰੀ ਕੀਤੀ ਹੈ ਕਿ ਅਜੇ ਦੇਸ਼ ‘ਚ ਲਾਕਡਾਊਨ ਨੂੰ ਹਟਾਉਣਾ ਠੀਕ ਨਹੀਂ ਹੈ ਪਰ ਟਰੰਪ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਟਰੰਪ 1 ਮਈ ਤੋਂ ਅਮਰੀਕੀ ਉਦਯੋਗ ਨੂੰ ਫਿਰ ਤੋਂ ਖੋਲ੍ਹਣਾ ਚਾਹੁੰਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਅਮਰੀਕੀ ਸ਼ੇਅਰ ਬਾਜ਼ਾਰ ਦੀ ਹਾਲਤ ਨਹੀਂ ਸੁਧਰੀ ਅਤੇ ਅਮਰੀਕਾ ‘ਚ ਬੇਰੋਜ਼ਗਾਰਾਂ ਦੀ ਫੌਜ ਇਸ ਤਰ੍ਹਾਂ ਨਾਲ ਵਧਦੀ ਰਹੀ ਤਾਂ ਉਨ੍ਹਾਂ ਨੂੰ ਦੋਬਾਰਾ ਚੋਣ ਜਿੱਤਣ ‘ਚ ਮੁਸ਼ਕਲ ਹੋ ਸਕਦੀ ਹੈ।

ਟਰੰਪ ਦੇ ਪਲਾਨ ਦਾ ਸਮਰਥਨ ਕਰ ਰਹੇ ਉਨ੍ਹਾਂ ਦੇ ਟਾਪ ਸਹਿਯੋਗੀ
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨੂੰ ਦੋਬਾਰਾ ਖੋਲ੍ਹਣ ਲਈ ਟਰੰਪ ਦੇ ਪਲਾਨ ਨੂੰ ਉਨ੍ਹਾਂ ਦੇ ਕੁਝ ਟਾਪ ਦੇ ਸਹਿਯੋਗੀਆਂ ਦਾ ਸਮਰਥਨ ਹਾਸਲ ਹੈ। ਵੀਰਵਾਰ ਨੂੰ ਸੀ.ਐੱਨ.ਬੀ.ਸੀ. ਨੂੰ ਦਿੱਤੇ ਇਕ ਇੰਟਰਵਿਊ ‘ਚ ਅਮਰੀਕਾ ਦੇ ਟ੍ਰੈਜਰੀ ਸੈਕ੍ਰੇਟਰੀ ਸਟੀਵ ਨਿਊਚਿਨ ਨੇ ਕਿਹਾ ਕਿ ਜੇਕਰ ਟਰੰਪ ਅਜਿਹਾ ਸੋਚਦੇ ਹਨ ਕਿ ਅਗਲੇ ਮਹੀਨੇ ਤੋਂ ਅਮਰੀਕਾ ‘ਚ ਬਿਜ਼ਨੈੱਸ ਨੂੰ ਦੋਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ ਤਾਂ ਉਹ ਅਜਿਹਾ ਹੀ ਕਰਨਗੇ।
ਹਾਲਾਂਕਿ ਐਕਸਪਰਟ ਇਸ ਦੇ ਖੇਤਰ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਲਦਬਾਜ਼ੀ ‘ਚ ਫੈਸਲਾ ਲੈ ਕੇ ਅਮਰੀਕਾ ‘ਚ ਰੋਕ ਨੂੰ ਹਟਾਇਆ ਗਿਆ ਤਾਂ ਵਾਇਰਸ ਨਾਲ ਲੜਨ ‘ਚ ਜੋ ਪ੍ਰਗਤੀ ਹੋਈ ਹੈ ਉਸ ਦਾ ਨੁਕਸਾਨ ਹੋਵੇਗਾ। ਵਾਇਰਸ ਦਾ ਦੋਬਾਰਾ ਅਟੈਕ ਹੋ ਸਕਦਾ ਹੈ। ਅਰਥਸ਼ਾਸਤਰੀ ਵੀ ਦੱਸ ਰਹੇ ਹਨ ਕਿ ਅਮਰੀਕਾ ਨੂੰ ਜਲਦਬਾਜ਼ੀ ‘ਚ ਦੋਬਾਰਾ ਖੋਲ੍ਹਣ ਦਾ ਫੈਸਲਾ ਭਾਰੀ ਪੈ ਸਕਦਾ ਹੈ। ਇਸ ਦੇ ਨਤੀਜੇ ਉਲਟ ਹੋ ਸਕਦੇ ਹਨ। ਅਮਰੀਕੀ ਅਰਥਵਿਵਸਥਾ ਅਜੇ ਭੀਸ਼ਣ ਸੰਕਟ ‘ਚੋਂ ਗੁਜ਼ਰ ਰਹੀ ਹੈ। ਬੇਰੋਜ਼ਗਾਰੀ ਦਾ ਅੰਕੜਾ ਵਧਦਾ ਜਾ ਰਿਹਾ ਹੈ। ਇਸ ਤਿਮਾਹੀ ਸਭ ਤੋਂ ਜ਼ਿਆਦਾ ਅਸਰ ਰਹਿਣ ਵਾਲਾ ਹੈ। ਹਾਲਾਂਕਿ ਇਸ ਤੋਂ ਬਾਅਦ ਹੌਲੀ-ਹੌਲੀ ਸੁਧਾਰ ਹੋਵੇਗਾ।