ਗ੍ਰਹਿ ਰਾਜ ਜਾਣ ਦੇ ਚਾਹਵਾਨ ਤਾਮਿਲਨਾਡੂ ਅਤੇ ਕੇਰਲਾ ਦੇ ਵਾਸੀ ਆਨ-ਲਾਇਨ ਅਪਲਾਈ ਕਰਨ

ਅੰਮ੍ਰਿਤਸਰ ਮੀਡੀਆ ਬਿਊਰੋ ) ਪੰਜਾਬ ਵਿਚ ਰਹਿ ਰਹੇ ਕੇਰਲਾ ਅਤੇ ਤਾਮਿਲਨਾਡੂ ਦੇ ਯਾਤਰੀ ਜੇਕਰ ਕੋਰੋਨਾ ਸੰਕਟ ਦੇ ਚੱਲਦੇ ਆਪਣੇ ਰਾਜ ਜਾਣਾ ਚਾਹੁੰਦੇ ਹਨ ਤਾਂ ਉਨਾਂ ਵਾਸਤੇ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ।

ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜੇਕਰ ਉਕਤ ਰਾਜਾਂ ਦੇ ਲੋਕ ਜਾਣਾ ਚਾਹੁੰਦੇ ਹਨ ਤਾਂ ਉਹ ਆਪਣੀ ਜਾਣਕਾਰੀ ਵੈਬਸਾਈਟ ਉਤੇ ਅਪਲੋਡ ਕਰਨ, ਤਾਂ ਜੋ ਉਨਾਂ ਦੇ ਜਾਣ ਦਾ ਪ੍ਰਬੰਧ ਕੀਤਾ ਜਾ ਸਕੇ। ਸ. ਢਿੱਲੋਂ ਨੇ ਦੱਸਿਆ ਕਿ ਕੇਰਲਾ ਦੇ ਵਾਸੀ www.registernorkaroots.org ਉਤੇ ਅਤੇ ਤਾਮਿਲਨਾਢੂ ਦੇ ਵਾਸੀ tnepass.tnega.org ਵੈਬਸਾਇਟ ਉਤੇ ਅਪਲਾਈ ਕਰਨ।

Share This :

Leave a Reply