ਖੰਨਾ ਪੁਲਸ ਨੇ 506 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 08 ਦੋਸ਼ੀ ਕੀਤੇ ਕਾਬੂ, ਇਕ ਫਰਾਰ

ਐਸ. ਐਸ. ਪੀ. ਹਰਪ੍ਰੀਤ ਸਿੰਘ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਸ ਮੁਖੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲਾ ਖੰਨਾ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਖੰਨਾ ਜ਼ਿਲੇ ਦੇ ਵੱਖ-ਵੱਖ ਥਾਣਾ ਪੁਲਸ ਪਾਰਟੀਆਂ ਵੱਲੋਂ 09 ਮਾਮਲੇ ਦਰਜ਼ ਕਰਕੇ ਕਾਬੂ ਕੀਤੇ 08 ਵਿਅਕਤੀਆਂ ਕੋਲੋਂ 506 ਬੋਤਲਾਂ ਨਜ਼ਾਇਜ਼ ਸ਼ਰਾਬ ਬਰਾਮਦ ਕਰ ਲਈਆਂ ਹਨ, ਜਦੋਂ ਕਿ ਇਕ ਮਾਮਲੇ ਦਾ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ।

ਅੱਜ ਜ਼ਿਲਾ ਪੁਲਸ ਮੁਖੀ ਨੇ ਪ੍ਰੈਸ ਕਾਨਫਰੰਸ ਦੌਰਾਨ ਇੰਕਸ਼ਾਫ਼ ਕਰਦਿਆਂ ਕਿਹਾ ਕਿ ਖੰਨਾ ਪੁਲਸ ਵੱਲੋਂ ਮਾੜੇ ਅਨਸਰਾਂ, ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਚਲਾਈ ਮੁਹਿੰਮ ਦੌਰਾਨ ਐਸ. ਪੀ (ਆਈ.) ਜਗਵਿੰਦਰ ਸਿੰਘ ਚੀਮਾ, ਡੀ. ਐਸ. ਪੀ. (ਆਈ.) ਤਰਲੋਚਨ ਸਿੰਘ ਦੀ ਨਿਗਰਾਨੀ ਹੇਠਾਂ ਜ਼ਿਲਾ ਖੰਨਾ ਪੁਲਸ ਦੇ ਵੱਖ-ਵੱਖ ਥਾਣਿਆਂ ਵਿਚ ਸ਼ਰਾਬ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਆਬਕਾਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 09 ਮੁਕੱਦਮੇ ਦਰਜ ਕਰਕੇ ਕਥਿਤ ਦੋਸ਼ੀਆਂ ਕੋਲੋਂ ਵੱਖ-ਵੱਖ ਮਾਰਕੇ ਦੀਆਂ 506 ਬੋਤਲਾਂ ਬਰਾਮਦ ਕੀਤੀਆ ਗਈਆਂ। ਉਨਾਂ ਦੱਸਿਆ ਕਿ ਥਾਣਾ ਦੋਰਾਹਾ ਪੁਲਸ ਨੇ ਕਥਿਤ ਦੋਸ਼ੀ ਰਾਮ ਲਾਲ ਪੁੱਤਰ ਜਾਗਰ ਸਿੰਘ ਵਾਸੀ ਦੋਰਾਹਾ ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ, ਥਾਣਾ ਸਿਟੀ ਖੰਨਾ 01 ਦੀ ਪੁਲਸ ਨੇ ਕਥਿਤ ਦੋਸ਼ੀ ਕਰਮਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਖੰਨਾ ਕੋਲੋਂ 21 ਬੋਤਲਾਂ ਸ਼ਰਾਬ ਠੇਕਾ ਦੇਸੀ, ਥਾਣਾ ਪਾਇਲ ਪੁਲਸ ਨੇ ਕਥਿਤ ਦੋਸ਼ੀ ਸੁਰੇਸ਼ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਲੀ ਪਿੰਡ ਘਲੋਟੀ ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ, ਥਾਣਾ ਸਿਟੀ ਖੰਨਾ-02 ਦੀ ਪੁਲਸ ਨੇ ਕਥਿਤ ਦੋਸ਼ੀ ਰਵੀ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵਾਸੀ ਬਾਲਮੀਕ ਮੁਹੱਲਾ ਖੰਨਾ ਕੋਲੋਂ 24 ਬੋਤਲਾਂ ਸ਼ਰਾਬ ਮਾਰਕਾ 555 ਗੋਲਡਨ ਵਿਸਕੀ, ਥਾਣਾ ਸ਼੍ਰੀ ਮਾਛੀਵਾੜਾ ਸਾਹਿਬ ਦੀ ਪੁਲਸ ਨੇ ਇਕ ਅਣਪਛਾਤੇ ਵਿਅਕਤੀ ਕੋਲੋਂ (ਜਿਹੜਾ ਕਿ ਮੌਕੇ ‘ਤੇ ਸ਼ਰਾਬ ਛੱਡ ਕੇ ਫਰਾਰ ਹੋ ਗਿਆ ਸੀ) 36 ਬੋਤਲਾਂ ਸ਼ਰਾਬ ਠੇਕਾ ਦੇਸੀ, ਥਾਣਾ ਸਮਰਾਲਾ ਦੀ ਪੁਲਸ ਨੇ ਕਥਿਤ ਦੋਸ਼ੀ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨੌਲੜੀ ਕਲਾਂ ਕੋਲੋਂ 09 ਬੋਤਲਾਂ ਸ਼ਰਾਬ ਮਾਰਕਾ ਡਾਲਰ ਰੰਮ ਅਤੇ ਥਾਣਾ ਸਮਰਾਲਾ ਪੁਲਸ ਪਾਰਟੀ ਨੇ ਕਥਿਤ ਦੋਸ਼ੀ ਦਲਵਿੰਦਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਟੋਡਰਪੁਰ ਕੋਲੋਂ 08 ਬੋਤਲਾਂ ਸ਼ਰਾਬ ਮਾਰਕਾ ਡਾਲਰ ਰੰਮ, ਇਸੇ ਤਰਾਂ ਥਾਣਾ ਸਦਰ ਖੰਨਾ ਦੀ ਪੁਲਸ ਪਾਰਟੀ ਨੇ ਕਥਿਤ ਦੋਸ਼ਣ ਅਮਰਜੀਤ ਕੌਰ ਪੁੱਤਰੀ ਲਛਮਣ ਸਿੰਘ ਵਾਸੀ ਪੰਜਰੁੱਖਾ ਕੋਲੋਂ 26 ਪੇਟੀਆਂ ਸ਼ਰਾਬ ਮਾਰਕਾ ਨੈਨਾ ਵਿਸਕੀ ਫਾਰ ਸੇਲ ਇੰਨ ਚੰਡੀਗੜ• ਅਤੇ ਕਥਿਤ ਦੋਸ਼ੀ ਸੁਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਰੋਹਣੋਂ ਕਲਾਂ ਕੋਲੋਂ 04 ਪੇਟੀਆਂ ਸ਼ਰਾਬ ਮਾਰਕਾ ਨੈਨਾ ਵਿਸਕੀ ਫਾਰ ਸੇਲ ਇੰਨ ਚੰਡੀਗੜ ਬਰਾਮਦ ਕੀਤੀਆਂ ਗਈਆਂ ਹਨ। ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਥਾਣਾ ਸਦਰ ਪੁਲਸ ਤੇ ਸੀਆਈਏ ਸਟਾਫ਼ ਦੀ ਪੁਲਸ ਪਾਰਟੀ ਨੇ ਸਾਂਝੇ ਅਪ੍ਰੇਸ਼ਨ ਵਿਚ ਪਿੰਡ ਬਾਹੋਮਾਜਰਾ ਲਾਗੇ ਲੱਗੀ ਨਜ਼ਾਇਜ਼ ਸਰਾਬ ਫੈਕਟਰੀ ਕਾਬੂ ਕਰਕੇ ਹਜ਼ਾਰਾਂ ਲੀਟਰ ਸ਼ਰਾਬ ਬਰਾਮਦ ਕੀਤੀ ਸੀ, ਜਿਸ ਸਬੰਧੀ ਉਚ ਪੱਧਰੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Share This :

Leave a Reply