ਖੰਨਾ ਪੁਲਸ ਨੇ ਤਿੰਨ ਵਿਅਕਤੀਆਂ ਕੋਲੋਂ ਸਾਢੇ 22 ਲੱਖ ਰੁਪਏ ਦੀ ਲਾਗਤ ਦੀ 18 ਕਿਲੋ ਅਫ਼ੀਮ ਕੀਤੀ ਬਰਾਮਦ

ਰਾਜਸਥਾਨ ਤੋਂ ਲਿਆ ਕੇ ਖੰਨਾ ਜ਼ਿਲੇ ਵਿਚ ਵੇਚਦਾ ਸੀ ਮੁੱਖ ਸਰਗਨਾ

ਪੁਲਸ ਪਾਰਟੀ ਕਾਬੂ ਕੀਤੇ ਦੋਸ਼ੀਆ ਨਾਲ ਤੇ ਬਰਾਮਦ ਅਫ਼ੀਮ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੇ ਪੁਲਸ ਜ਼ਿਲਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਖੰਨਾ ਜ਼ਿਲਾ ਪੁਲਸ ਵੱਲੋਂ ਸਮਾਜ ਵਿਰੋਧ, ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਅਰੰਭੀ ਮੁਹਿੰਮ ਦੌਰਾਨ ਕਾਬੂ ਕੀਤੇ ਤਿੰਨ ਦੋਸ਼ੀਆਂ ਕੋਲੋਂ 18 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਐਸ. ਪੀ. (ਆਈ.) ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਹੇਠਾਂ ਡੀ. ਐਸ. ਪੀ. (ਆਈ.) ਤਰਲੋਚਨ ਸਿੰਘ, ਡੀ. ਐਸ. ਪੀ. ਸਮਰਾਲਾ ਹਰਿੰਦਰ ਸਿੰਘ ਮਾਨ, ਥਾਣਾ ਸਮਰਾਲਾ ਦੇ ਐਸ. ਐਚ. ਓ. ਥਾਣੇਦਾਰ ਸਿਕੰਦਰ ਸਿੰਘ ਚੀਮਾ ਦੇ ਥਾਣੇਦਾਰ ਜਸਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ਼ ਖੰਨਾ ਦੇ ਸਹਾਇਕ ਥਾਣੇਦਾਰ ਜਗਜੀਵਨ ਰਾਮ ਦੀ ਪੁਲਸ ਪਾਰਟੀ ਵੱਲੋਂ ਨੀਲੋਂ ਪੁੱਲ ਵਿਖੇ ਸ਼ੱਕੀ ਵਿਅਕਤੀਆਂ ਤੇ ਵਹੀਕਲਾਂ ਦੀ ਤਲਾਸ਼ ਸਬੰਧੀ ਮੌਜੂਦ ਸਨਕਿ ਪੁਲਸ ਪਾਰਟੀ ਨੂੰ ਇਤਲਾਹ ਮਿਲਣ ‘ਤੇ ਪੁਲਸ ਪਾਰਟੀ ਵੱਲੋਂ ਪਿੰਡ ਤੱਖਰਾਂ ਵਾਲੇ ਪਾਸਿਉਂ ਹੀਰੋ ਸਪਲੈਂਡਰ ਮੋਟਰ ਸਾਇਕਲ ਨੰਬਰ ਪੀ. ਬੀ. 10 ਐਫ਼ ਜੈਡ 4873 ‘ਤੇ ਸਵਾਰ ਹੋ ਕੇ ਆ ਰਹੇ 02 ਵਿਅਕਤੀਆਂ ਨੂੰ ਕੀਤਾ ਕੀਤਾ ਗਿਆ। ਜਿਨ੍ਹਾਂ ਨੇ ਪੁਲਿਸ ਪਾਰਟੀ ਵੱਲੋਂ ਪੁੱਛਣ ‘ਤੇ ਆਪਣਾ ਨਾਂਅ ਹਰਜੋਤ ਸਿੰਘ ਉਰਫ ਜੋਤ ਪੁੱਤਰ ਜਗਦੇਵ ਸਿੰਘ ਅਤੇ ਜਤਿੰਦਰ ਸਿੰਘ ਪੁੱਤਰ ਲੈਂਬਰ ਸਿੰਘ ਵਾਸੀ ਤੱਖਰਾਂ ਤਹਿਸੀਲ ਸਮਰਾਲਾ ਦੱਸਿਆ, ਜਿਨ੍ਹਾਂ ਦੀ ਤਲਾਸ਼ੀ ਲੈਣ ‘ਤੇ ਉਨਾਂ ਕੋਲੋਂ 03 ਕਿਲੋ ਅਫੀਮ ਬਰਾਮਦ ਹੋਈ।


ਉਨਾਂ ਅੱਗੇ ਦੱਸਿਆ ਕਿ ਪੁਲਸ ਵੱਲੋਂ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਕਥਿਤ ਦੋਸ਼ੀ ਹਰਜੋਤ ਸਿੰਘ ਉਰਫ ਜੋਤ ਨੇ ਮੰਨਿਆ ਕਿ ਉਸ ਨੇ 14 ਕਿਲੋ ਅਫੀਮ ਆਪਣੇ ਘਰ ਪਿੰਡ ਤੱਖਰਾਂ ਵਿਖੇ ਲੁਕੋ ਕੇ ਰੱਖੀ ਹੋਈ ਹੈ ਅਤੇ ਇੱਕ ਕਿਲੋ ਅਫੀਮ ਬਲਕਾਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਤੱਖਰਾਂ ਨੂੰ ਵੇਚੀ ਹੈ। ਜਿਸ ‘ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਹਰਜੋਤ ਸਿੰਘ ਉਰਫ ਜੋਤ ਦੇ ਘਰ ਵਿਚ ਉਸ ਵੱਲੋ ਲੁਕੋਈ 14 ਕਿਲੋ ਅਫੀਮ ਬਰਾਮਦ ਕੀਤੀ ਅਤੇ ਅਫੀਮ ਦੇ ਖਰੀਦਦਾਰ ਬਲਕਾਰ ਸਿੰਘ ਕੋਲੋਂ ਵੀ ਇੱਕ ਕਿਲੋ ਅਫੀਮ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤਰਾਂ ਦੋਸ਼ੀਆਂ ਕੋਲੋਂ ਕੁੱਲ 18 ਕਿਲੋ ਅਫੀਮ ਬਰਾਮਦ ਕੀਤੀ ਗਈ। ਉਨਾਂ ਦੱਸਿਆ ਉਕਤ ਦੋਸ਼ੀਆਂ ਖਿਲਾਫ਼ ਐਫ਼ ਆਈ. ਆਰ ਨੰਬਰ 59/27 ਅਪ੍ਰੈਲ 2020 ਐਨ. ਡੀ. ਪੀ. ਐਸ. ਐਕਟ ਦੀਆਂ 18-61-85 ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਐਸ.ਐਸ.ਪੀ ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਹਰਜੋਤ ਸਿੰਘ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜਿਸ ਖਿਲਾਫ਼ ਥਾਣਾ ਮਾਛੀਵਾੜਾ ਸਾਹਿਬ ਵਿਖੇ ਵੱਖ-ਵੱਖ ਮਾਮਲੇ ਦਰਜ ਹਨ। ਉਨਾਂ ਅੱਗੇ ਦੱਸਿਆ ਕਿ ਹਰਜੋਤ ਸਿੰਘ ਨੇ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਕਤ ਅਫ਼ੀਮ ਰਾਜਸਥਾਨ ਦੇ ਭੀਲਵਾੜਾ ਏਰੀਆ ਤੋਂ ਟਰੱਕ ਰਾਹੀਂ ਮੰਗਵਾਉਂਦਾ ਸੀ ਅਤੇ ਸਮਰਾਲਾ ਸ਼ਹਿਰ, ਲੁਧਿਆਣਾ, ਸ਼੍ਰੀ ਮਾਛੀਵਾੜਾ ਸਾਹਿਬ, ਸ਼੍ਰੀ ਚਮਕੌਰ ਸਾਹਿਬ ਅਤੇ ਜਗਰਾਉਂ ਆਦਿ ਇਲਾਕੇ ਵਿੱਚ ਵੇਚਣ ਦਾ ਕੰਮ ਕਰੀਬ ਪਿਛਲੇ 06 ਮਹੀਨਿਆਂ ਤੋਂ ਕਰਦਾ ਆ ਰਿਹਾ ਸੀ। ਉਨਾਂ ਦੱਸਿਆ ਕਿ ਇਹ ਅਫੀਮ ਇੱਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਕੇ, ਇਸ ਨੂੰ ਸਵਹ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅੱਗੇ ਵੇਚਦਾ ਸੀ। ਉਨਾਂ ਦੱਸਿਆ ਕਿ ਖੰਨਾ ਪੁਲਿਸ ਵੱਲੋ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ ਅਫੀਮ ਦੀ ਭਾਰੀ ਮਾਤਰਾ ਵਿੱਚ ਰਿਕਵਰੀ ਕੀਤੀ ਗਈ ਹੈ, ਜਿਸ ਨਾਲ ਪੰਜਾਬ ਦੇ ਏਰੀਏ ਸਮਰਾਲਾ, ਲੁਧਿਆਣਾ, ਸ਼੍ਰੀ ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ ਅਤੇ ਜਗਰਾਓ ਵਿੱਚ ਚੱਲ ਰਹੀ ਨਸ਼ਿਆ ਦੀ ਸਪਾਲਈ-ਚੇਨ ਨੂੰ ਤੋੜ ਦਿੱਤਾ ਹੈ।
ਉਨਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share This :

Leave a Reply