ਖੰਨਾ ਪੁਲਸ ਨੇ ਏ.ਸੀ. ਪੀ. ਅਨਿਲ ਕੋਹਲੀ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਪੁਲਿਸ ਜ਼ਿਲਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਦੀ ਬੀਮਾਰੀ ਦੇ ਚੱਲਦਿਆਂ ਵਿਸ਼ਵ ਭਰ ਵਿੱਚ ਕਾਫੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ, ਜਿਸ ਸਬੰਧੀ ਵਿਸ਼ਵ ਭਰ ਵਿੱਚ ਚਿੰਤਾ/ਗਮ ਅਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਜਿਸਨੂੰ ਠੱਲ ਪਾਉਣ ਲਈ ਪੁਲਿਸ ਡਿਪਾਰਟਮੈਂਟ ਵੱਲੋਂ ਹਰ ਸੰਭਵ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਨਿਮਰਤਾ ਸਹਿਤ ਆਪੋ ਆਪਣੇ ਘਰ ਵਿੱਚ ਰਹਿਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਅਤੇ ਉਨਾਂ ਦੀ ਹਿਫਾਜ਼ਤ ਲਈ ਸਮੂਹ ਪੁਲਿਸ ਡਿਪਾਰਟਮੈਂਟ ਦਿਨ/ਰਾਤ (24 ਘੰਟੇ) ਹਾਜਰ ਹੈ । ਸ਼ਹਿਰ ਦੀਆਂ ਹਰ ਹੌਟ-ਸਪੌਟ ਥਾਵਾਂ ਜਿਵੇਂ ਦਾਣਾ ਮੰਡੀਆਂ, ਸਬਜ਼ੀ ਮੰਡੀਆਂ ਆਦਿ ਵਿਖੇ ਜਾ ਕੇ ‘ਸ਼ੋਸ਼ਲ ਡਿਸਟੈਂਸਿੰਗ’ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਕੋਰੋਨਾ ਵਾਇਰਸ ਨਾ ਫੈਲ ਸਕੇ।

 
  ਜਿਸ ਦੇ ਚੱਲਦਿਆ ਪਿਛਲੇ ਦਿਨੀਂ ਸਾਡੇ ਹਰਮਨ-ਪਿਆਰੇ ਪੁਲਿਸ ਅਫਸਰ ਅਨਿਲ ਕੁਮਾਰ ਕੋਹਲੀ ਏ.ਸੀ.ਪੀ ਲੁਧਿਆਣਾ, ਜੋ ਕਿ ਲੁਧਿਆਣਾ ਵਿਖੇ ਆਪਣੀ ਡਿਊਟੀ ਨਿਭਾਅ ਰਹੇ ਸਨ, ਜੋ ਕੋਰੋਨਾ ਵਾਇਰਸ (ਕੋਵਿਡ-19) ਦੀ ਬੀਮਾਰੀ ਨਾਲ ਜੂਝਦੇ ਹੋਏ 18 ਅਪ੍ਰੈਲ ਨੂੰ ਸ਼ਹੀਦੀ ਪਾ ਗਏ ਸਨ। ਜਿਨਾਂ ਦੀ ਇਸ ਬੇਮਿਸਾਲ ਸ਼ਹਾਦਤ ਨੂੰ ਯਾਦ ਕਰਦੇ ਹੋਏ ਪੁਲਿਸ ਜਿਲਾ ਖੰਨਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਦਫਤਰ ਸੀਨੀਅਰ ਪੁਲਿਸ ਕਪਤਾਨ ਵਿਖੇ ਉਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ‘ਮੌਨ’ ਧਾਰਨ ਕੀਤਾ ਗਿਆ। ਜਿਸ ਵਿੱਚ ਐਉਂਸ. ਪੀ. (ਆਈ.) ਤਜਿੰਦਰ ਸਿੰਘ ਸੰਧੂ, ਐਸ. ਪੀ. (ਆਈ.) ਜਗਵਿੰਦਰ ਸਿੰਘ ਚੀਮਾ, ਡੀ. ਐਸ. ਪੀ. (ਐਚ) ਸ਼ਮਸ਼ੇਰ ਸਿੰਘ ਸ਼ੇਰਗਿੱਲ, ਡੀ. ਐਸ. ਪੀ. (ਆਈ) ਤਰਲੋਚਨ ਸਿੰਘ, ਡੀ. ਐਸ. ਪੀ.(ਸਪੈਸ਼ਲ ਬ੍ਰਾਂਚ) ਮਨਜੀਤ ਸਿੰਘ, ਡੀ. ਐਸ. ਪੀ. (ਹੋਮੀਸਾਈਡ ਯੁਨਿਟ) ਖੰਨਾ ਸੁਰਜੀਤ ਸਿੰਘ ਧਨੋਆ, ਡੀ. ਐਸ. ਪੀ. (ਨਾਰਕੋਟਿਕ ਸੈੱਲ) ਖੰਨਾ  ਸਤਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਏ.ਸੀ.ਪੀ ਲੁਧਿਆਣਾ ਸਵ. ਅਨਿਲ ਕੋਹਲੀ ਨੂੰ ਉਨਾਂ ਦੀ ਬੇਮਿਸਾਲ ਸ਼ਹਾਦਤ ਲਈ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। 

Share This :

Leave a Reply