ਇਲਾਕਾ ਨੂੰ ਸੈਨੇਟਾਈਜ਼ ਕਰਕੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਕੁਆਰਟਾਈਨ
ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਕੋਵਿਡ-19 ਦੀ ਲਪੇਟ ‘ਚ ਖੰਨਾ ਦੇ ਮੁਹੱਲਾ ਆਹਲੂਵਾਲੀਆ ਨੇੜੇ ਮੰਦਰ ਕਰਮੀ ਸ਼ਿਵਾਲਾ ਵਿਖੇ 13 ਵਰਿਆਂ ਦੀ ਲੜਕੀ ਦੇ ਆ ਜਾਣ ਕਾਰਨ ਸ਼ਹਿਰ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੰਦਰ ਦੇ ਨਜ਼ਦੀਕ ਰਹਿੰਦੇ ਪਰਿਵਾਰ ਦੀ ਉਕਤ ਬੱਚੀ ਨੂੰ ਕੁੱਝ ਦਿਨ ਤੋਂ ਖੰਘ, ਜੁਕਾਮ ਤੇ ਬੁਖਾਰ ਦੀ ਸ਼ਿਕਾਇਤ ਦੱਸੀ ਜਾ ਰਹੀ ਸੀ। ਉਕਤ ਲੜਕੀ ਨੂੰ ਇਲਾਜ ਲਈ ਖੰਨਾ ਦੇ ਪ੍ਰਾਈਵੇਟ ਹਸਪਤਾਲ ‘ਚ ਇੱਕ ਦਿਨ ਦਾਖਲ ਰਹਿਣ ਤੋਂ ਬਾਅਦ 09 ਮਈ ਨੂੰ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਭੇਜਿਆ ਗਿਆ। ਜਿਥੇ ਉਸ ਦਾ 10 ਮਈ ਸਵੇਰੇ ਵੇਲੇ ਟੈਸਟ ਲਿਆ ਗਿਆ ਸੀ ਜਿਸ ਦੇਰ ਸ਼ਾਮ ਰਿਪੋਰਟ ਮਇਲਡ ਪਾਜਿਟਿਵ ਆਈ ਸੀ।
ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲੜਕੀ ਦੇ 04 ਪਰਿਵਾਰਕ ਮੈਂਬਰਾਂ ਨੂੰ ਘਰਾਂ ਦੇ ਅੰਦਰ ਹੀ ਕੁਆਰਟਾਈਨ ਕੀਤਾ ਗਿਆ ਹੈ ਜਦੋਂਕਿ ਉਸ ਦੇ ਪਿਤਾ ਖੁਦ ਹੀ ਸਿਵਲ ਹਸਪਤਾਲ ਵਿਚ ਜਾ ਕੇ ਦਾਖਲ ਹੋ ਗਏ ਜਿੱਥੇ ਉਨਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਉਕਤ ਲੜਕੀ ਦੇ ਘਰ ਦੇ ਆਸ ਪਾਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਸ ਕਰਮਚਾਰੀ ਤੇ ਕੋਰੋਨਾ ਵਾਲੰਟੀਅਰਜ਼ ਤੈਨਾਤ ਕਰ ਦਿੱਤੇ ਗਏ ਹਨ।
ਇਸੇ ਤਰਾਂ ਨਗਰ ਕੌਂਸਲ ਦੇ ਪ੍ਰਸ਼ਾਸ਼ਕ-ਕਮ-ਐਸ. ਡੀ. ਐਮ. ਖੰਨਾ ਸੰਦੀਪ ਸਿੰਘ ਅਤੇ ਕਾਰਜ ਸਾਧਕ ਅਫਸਰ ਰਣਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਫਾਇਰ ਅਫਸਰ ਯਸ਼ਪਾਲ ਗੋਮੀ ਦੀ ਟੀਮ ਵੱਲੋਂ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਇਸ ਵੀ ਪਤਾ ਕੀਤਾ ਜਾ ਰਿਹਾ ਹੈ ਲੜਕੀ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰ ਕਿਸ-ਕਿਸ ਦੇ ਸੰਪਰਕ ਵਿਚ ਆਏ ਸਨ।