ਖੰਨਾ ‘ਚ ਬਣੇ ਕੋਵਿਡ-19 ਐਲ-3 ਸੁਰੱਖਿਆ ਆਈਸੋਲੇਸ਼ਨ ਸੈਂਟਰ ਦਾ ਵਿਧਾਇਕ ਗੁਰਕੀਰਤ ਸਿੰਘ ਨੇ ਲਿਆ ਜਾਇਜ਼ਾ

ਆਈਸੋਲੇਸ਼ਨ ਸੈਂਟਰ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਗੁਰਕੀਰਤ ਸਿੰਘ ਤੇ ਹੋਰ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਦਿਨ ਪ੍ਰਤੀ ਦਿਨ ਕਰੋਨਾ ਵਾਇਰਸ ਦੇ ਵੱਧ ਰਹੇ ਪੋਜਟਿਵ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਿਥੇ ਸਖਤੀ ਕੀਤੀ ਜਾ ਰਹੀ ਹੈ ਉਥੇ ਹੀ ਸਰਕਾਰ ਵੱਲੋਂ ਗੰਭੀਰ ਹੋ ਰਹੀ ਸਥਿਤੀ ਨੂੰ ਭਾਂਪਦੇ ਹੋਏ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਤੇ ਜ਼ਿਲਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਅਤੇ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਰੱਖਣ ਲਈ ਪਿੰਡ ਕਿਸ਼ਨਗੜ ਸਥਿਤ ਕੁਲਾਰ ਨਰਸਿੰਗ ਕਾਲਜ ਵਿਖੇ ਸੁਰੱਖਿਅਤ ਆਈਸੋਲੇਸ਼ਨ ਸੈਂਟਰ ਸਥਾਪਤ ਕੀਤਾ ਗਿਆ।

ਜਿਸ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਅੱਜ ਹਲਕਾ ਵਿਧਾਇਕ ਗੁਰਕੀਰਤ ਸਿੰਘ ਵੱਲੋਂ ਦੌਰਾ ਕੀਤਾ ਗਿਆ ਅਤੇ ਸਿਹਤ ਅਧਿਕਾਰੀਆਂ ਨਾਲ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਖੰਨਾ ਇਲਾਕੇ ‘ਚ ਅਗਾਊ ਪ੍ਰਬੰਧਾਂ ਨੂੰ ਦੇਖਦਿਆਂ ਕਿਸ਼ਨਗੜ• ਸਥਿਤ ਉਕਤ ਲੈਵਲ 03 ਦਾ ਸੁਰੱਖਿਆ ਆਈਸੋਲੇਸ਼ਨ ਸੈਂਟਰ ਹੋਵੇਗਾ, ਜਿਸ ਵਿਚ 208 ਕਮਰੇ ਹਨ, ਜਿਨ੍ਹਾਂ ‘ਚ 416 ਮਰੀਜ਼ਾਂ ਤੋਂ ਇਲਾਵਾ ਡਾਕਟਰੀ ਅਮਲੇ ਸਮੇਤ ਕੁੱਲ 500 ਵਿਅਕਤੀਆਂ ਨੂੰ ਰੱਖਣ ਦਾ ਪ੍ਰਬੰਧ ਹੋਵੇਗਾ। ਜਿੱਥੇ ਹਰ ਵੇਲੇ ਸਿਹਤ ਵਿਭਾਗ ਦੀ ਟੀਮ ਹਾਜ਼ਰ ਰਹੇਗੀ ਅਤੇ ਉਨਾਂ ਦੇ ਟੈਸਟ ਲੈਣ ਉਪਰੰਤ ਮਰੀਜ਼ 24 ਘੰਟੇ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਦੀ ਰੋਕਥਾਮ ਲਈ ਉਚਿਤ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਜ਼ਿਲਾ ਯੂਥ ਕਾਂਗਰਸ ਪ੍ਰਧਾਨ ਅਮਿਤ ਤਿਵਾੜੀ, ਪੀ. ਡਬਲਯੂ. ਡੀ. ਦੇ ਐਸ. ਡੀ. ਓ. ਨਿਰਪਾਲ ਸਿੰਘ, ਜੇ. ਈ. ਪਰਮਜੀਤ ਸਿੰਘ ਅਤੇ ਰਾਕੇਸ਼ ਕੁਮਾਰ, ਵਿਧਾਇਕ ਦੇ ਰਾਜਸੀ ਸਕੱਤਰ ਹਰਿੰਦਰ ਸਿੰਘ ਕਨੇਚ ਆਦਿ ਹਾਜ਼ਰ ਸਨ।

Share This :

Leave a Reply